Audi ਦੇ ਗਾਹਕਾਂ ਨੂੰ ਝਟਕਾ, ਅਗਲੇ ਮਹੀਨੇ ਕੰਪਨੀ ਕਰੇਗੀ ਕੀਮਤਾਂ ''ਚ 2.4 ਫ਼ੀਸਦੀ ਦਾ ਵਾਧਾ
Tuesday, Aug 23, 2022 - 02:00 PM (IST)
ਨਵੀਂ ਦਿੱਲੀ - ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਔਡੀ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਅਗਲੇ ਮਹੀਨੇ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ 'ਚ 2.4 ਫ਼ੀਸਦੀ ਤੱਕ ਦਾ ਵਾਧਾ ਕਰੇਗੀ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਕੱਚੇ ਮਾਲ ਅਤੇ ਸਪਲਾਈ ਚੇਨ ਦੀ ਲਾਗਤ ਵਧਣ ਕਾਰਨ ਉਸ ਨੇ ਇਹ ਫੈਸਲਾ ਲਿਆ ਹੈ। ਵਧੀਆਂ ਕੀਮਤਾਂ 20 ਸਤੰਬਰ 2022 ਤੋਂ ਲਾਗੂ ਹੋਣਗੀਆਂ।
ਔਡੀ ਇੰਡੀਆ ਕੰਪਨੀ ਦੇ ਹੈੱਡ ਬਲਬੀਰ ਸਿੰਘ ਢਿੱਲੋਂ ਨੇ ਕਿਹਾ ਔਡੀ ਇੰਡੀਆ ਵਿਖੇ, ਅਸੀਂ ਇੱਕ ਟਿਕਾਊ ਵਪਾਰਕ ਮਾਡਲ ਲਈ ਵਚਨਬੱਧ ਹਾਂ। ਕੱਚੇ ਮਾਲ ਅਤੇ ਸਪਲਾਈ ਚੇਨ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ, ਕੰਪਨੀ ਨੂੰ ਆਪਣੇ ਮਾਡਲਾਂ ਦੀਆਂ ਕੀਮਤਾਂ ਵਿੱਚ 2.4 ਪ੍ਰਤੀਸ਼ਤ ਤੱਕ ਦਾ ਵਾਧਾ ਕਰਨ ਦੀ ਲੋੜ ਹੈ ਕੰਪਨੀ ਨੇ ਈ-ਟ੍ਰੋਨ ਬ੍ਰਾਂਡ ਦੇ ਤਹਿਤ ਇਲੈਕਟ੍ਰਿਕ ਵਾਹਨਾਂ ਦੀ ਪੇਸ਼ਕਸ਼ ਕੀਤੀ ਹੈ।