‘ਅਗਲੇ ਮਹੀਨੇ ਭਾਰਤ ’ਚ ਲਾਂਚ ਹੋਵੇਗੀ ਆਡੀ ਦੀ ਇਲੈਕਟ੍ਰਿਕ ਐੱਸ. ਯੂ. ਵੀ., ਬੁਕਿੰਗ ਸ਼ੁਰੂ

06/30/2021 10:48:56 AM

ਨਵੀਂ ਦਿੱਲੀ– ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਆਡੀ ਦੀ ਇਲੈਕਟ੍ਰਿਕ ਐੱਸ. ਯੂ. ਵੀ. ਅਗਲੇ ਮਹੀਨੇ ਭਾਰਤੀ ਬਾਜ਼ਾਰ ’ਚ ਆ ਰਹੀ ਹੈ। ਇਸ ਨੇ ਭਾਰਤੀ ਬਾਜ਼ਾਰ ’ਚ ਆਪਣੀ ਪੂਰੀ ਤਰ੍ਹਾਂ ਇਲੈਕਟ੍ਰਿਕ ਐੱਸ. ਯੂ. ਵੀ. ਈ-ਟ੍ਰਾਨ ਅਤੇ ਕ੍ਰਾਸਓਵਰ ਈ-ਟ੍ਰਾਨ ਸਪੋਰਟਬੈਕ ਦੀ ਮੰਗਲਵਾਰ ਤੋਂ ਬੁਕਿੰਗ ਸ਼ੁਰੂ ਕੀਤੀ ਹੈ।
ਇਸ ਨੂੰ ਖਰੀਦਣ ਦੇ ਇਛੁੱਕ ਸਿਰਫ 5 ਲੱਖ ਰੁਪਏ ਦਾ ਭੁਗਤਾਨ ਕਰ ਕੇ ਇਸ ਕਾਰ ਦੀ ਬੁਕਿੰਗ ਕਰਵਾ ਸਕਦੇ ਹਨ। ਇਸ ਨੂੰ ਅਧਿਕਾਰਿਕ ਤੌਰ ’ਤੇ ਆਉਂਦੀ 22 ਜੁਲਾਈ ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਜਾਵੇਗਾ। ਹਾਲਾਂਕਿ ਕੰਪਨੀ ਨੇ ਹਾਲੇ ਇਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ– WhatsApp ਬਿਜ਼ਨੈੱਸ ਐਪ ’ਚ ਹੋਣ ਜਾ ਰਿਹੈ ਵੱਡਾ ਬਦਲਾਅ, ਹਟਣ ਵਾਲਾ ਹੈ ਇਹ ਫੀਚਰ

ਈ-ਟ੍ਰਾਨ ਬ੍ਰਾਂਡ ਦੇ ਤਹਿਤ ਕਈ ਨਵੇਂ ਮਾਡਲ ਦੀ ਪੇਸ਼ਕਸ਼ ਹੋਵੇਗੀ
ਕੰਪਨੀ ਨੇ ਦੱਸਿਆ ਕਿ ਉਹ ਈ-ਟ੍ਰਾਨ ਬ੍ਰਾਂਡ ਦੇ ਤਹਿਤ ਕਈ ਨਵੇਂ ਮਾਡਲ ਪੇਸ਼ ਕਰੇਗੀ। ਆਡੀ ਇੰਡੀਆ ਨੇ ਪਹਿਲਾਂ ਪਿਛਲੇ ਸਾਲ ਦੇ ਅਖੀਰ ’ਚ ਈ-ਟ੍ਰਾਨ ਦੀ ਪੇਸ਼ਕਸ਼ ਦੀ ਯੋਜਨਾ ਬਣਾਈ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਯੋਜਨਾ ’ਚ ਬਦਲਾਅ ਕਰਨਾ ਪਿਆ। ਆਖਿਰ ਹੁਣ ਇਸ ਦੇ ਭਾਰਤੀ ਬਾਜ਼ਾਰ ’ਚ ਲਾਂਚ ਕਰਨ ਦੀ ਤਾਰੀਖ਼ ਦਾ ਐਲਾਨ ਹੋ ਗਿਆ।

ਇਹ ਵੀ ਪੜ੍ਹੋ– 2 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਵਾਇਰਲੈੱਸ ਸਪੀਕਰ

ਭਵਿੱਖ ਈ-ਵ੍ਹੀਕਲ ਦਾ
ਆਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਭਵਿੱਖ ਇਲੈਕਟ੍ਰਿਕ ਵ੍ਹੀਕਲ ਦਾ ਹੈ। ਉਹ ਭਾਰਤ ’ਚ ਇਕ ਨਹੀਂ ਸਗੋਂ ਦੋ ਇਲੈਕਟ੍ਰਿਕ ਐੱਸ. ਯੂ. ਵੀ.-ਆਡੀ ਈ-ਟ੍ਰਾਨ ਅਤੇ ਆਡੀ ਈ-ਟ੍ਰਾਨ ਸਪੋਰਟਬੈਕ ਦੀ ਬੁਕਿੰਗ ਸ਼ੁਰੂ ਕਰ ਕੇ ਰੋਮਾਂਚਿਤ ਹਨ। ਇਸ ਯਾਤਰਾ ਨੂੰ ਹੋਰ ਵਧਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਆਡੀ ਨੇ ਕੌਮਾਂਤਰੀ ਪੱਧਰ ’ਤੇ 5 ਸਾਲਾਂ ’ਚ 30 ਇਲੈਕਟ੍ਰਿਕ ਵ੍ਹੀਕਲਸ ਉਤਾਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ 20 ਸ਼ੁੱਧ ਰੂਪ ਨਾਲ ਇਲੈਕਟ੍ਰਿਕ ਵ੍ਹੀਕਲਸ ਅਤੇ 10 ਪਲੱਗ-ਇਨ ਹਾਈਬ੍ਰਿਟ ਵ੍ਹੀਕਲਸ ਹੋਣਗੇ।

ਇਹ ਵੀ ਪੜ੍ਹੋ– Voda-Idea ਨੇ ਪੇਸ਼ ਕੀਤੇ ਦੋ ਸਸਤੇ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ


Rakesh

Content Editor

Related News