ਆਡੀ ਕਾਰਾਂ ਦੀ ਵਿੱਕਰੀ ਨੇ ਸਾਲ 2021 'ਚ ਫੜੀ ਰਫਤਾਰ, ਸੇਲ 'ਚ ਆਇਆ ਜ਼ਬਰਦਸਤ ਉਛਾਲ

Tuesday, Jan 04, 2022 - 02:44 PM (IST)

ਆਡੀ ਕਾਰਾਂ ਦੀ ਵਿੱਕਰੀ ਨੇ ਸਾਲ 2021 'ਚ ਫੜੀ ਰਫਤਾਰ, ਸੇਲ 'ਚ ਆਇਆ ਜ਼ਬਰਦਸਤ ਉਛਾਲ

ਨਵੀਂ ਦਿੱਲੀ- ਜਰਮਨੀ ਦੀ ਲਗਜ਼ਰੀ ਕਾਰ ਵਿਨਿਰਮਾਤਾ ਕੰਪਨੀ ਆਡੀ ਦੀ ਸਾਲ 2021 ਦੌਰਾਨ ਭਾਰਤ 'ਚ ਖੁਦਰਾ ਵਿੱਕਰੀ ਦੋਗੁਣਾ ਵੱਧ ਕੇ 3,293 ਇਕਾਈ ਹੋ ਗਈ ਹੈ। ਕੰਪਨੀ ਨੇ ਸੋਮਵਾਰ ਨੂੰ ਇਕ ਬਿਆਨ 'ਚ ਦੱਸਿਆ ਕਿ ਸਾਲ 2020 'ਚ ਉਸ ਨੇ 1,639 ਇਕਾਈ ਵੇਚੀਆਂ ਸਨ। ਆਡੀ ਇੰਡੀਆ ਮੁਤਾਬਕ ਬਿਜਲੀ ਨਾਲ ਚਲਣ ਵਾਲੀਆਂ ਈ-ਟ੍ਰੋਨ  55, ਈ-ਟ੍ਰੋਨ ਸਪੋਰਟਬੈਕ 55, ਈ ਟਾਨ ਜੀ ਟੀ,ਆਰ.ਐੱਸ. ਈ-ਟ੍ਰੋਨ ਜੀਟੀ ਤੇ ਈ-ਸੇਡਾਨ ਦੇ ਨਾਲ ਪੈਟਰੋਲ ਨਾਲ ਚੱਲਣ ਵਾਲੀਆਂ ਕਿਊ ਸ਼੍ਰੇਣੀਆਂ ਦੇ ਵਾਹਨਾਂ ਦੀ ਵਿੱਕਰੀ ਵਧਣ ਨਾਲ ਇਹ ਵਾਧਾ ਹੋਇਆ ਹੈ। 
ਇਸ ਤੋਂ ਇਲਾਵਾ ਐੱਸ.ਯੂ.ਵੀ. ਕਿਊ 2, ਕਿਊ 5 ਤੇ ਕਿਊ 8 ਦੇ ਨਾਲ ਏ4 ਤੇ ਏ 6 ਮਾਡਲ ਕੰਪਨੀ ਦੇ ਸਭ ਤੋਂ ਜ਼ਿਆਦਾ ਵਿੱਕਣ ਵਾਲੇ ਵਾਹਨ ਬਣੇ ਰਹੇ। ਉਧਰ ਆਡੀ ਆਰ.ਐੱਸ. ਤੇ ਐੱਸ ਦੀ 2022 'ਚ ਮਜ਼ਬੂਤ ਮੰਗ ਜਾਰੀ ਹੈ। ਆਡੀ ਇੰਡੀਆ ਦੇ ਪ੍ਰਧਾਨ ਬਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਤੇ ਕਲਪੁਰਜਿਆਂ, ਜਿੰਸ ਦੀਆਂ ਕੀਮਤਾਂ, ਮਾਲ-ਢਲਾਈ 'ਚ ਚੁਣੌਤੀ ਵਰਗੀਆਂ ਹੋਰ ਸੰਸਾਰਕ ਰੁਕਾਵਟਾਂ ਦੇ ਬਾਵਜੂਦ ਅਸੀਂ 2021 'ਚ ਆਪਣੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ। 
ਬਜਾਜ ਆਟੋ ਦੀ ਵਿੱਕਰੀ ਘਟੀ
ਬਜਾਜ ਆਟੋ ਦੀ ਕੁੱਲ ਖੁਦਰਾ ਵਿੱਕਰੀ ਦਸੰਬਰ 2021 'ਚ ਤਿੰਨ ਫੀਸਦੀ ਘੱਟ ਕੇ 3,62,470 ਇਕਾਈ ਰਹਿ ਗਈ। ਕੰਪਨੀ ਨੇ ਸੋਮਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਉਸ ਨੇ ਇਸ ਨਾਲ ਪਿਛਲੇ ਸਾਲ, ਇਸੇ ਮਹੀਨੇ 'ਚ ਕੁੱਲ 3,72,532 ਇਕਾਈ ਦੀ ਵਿੱਕਰੀ ਕੀਤੀ ਸੀ। ਬਜਾਜ ਅਨੁਸਾਰ ਕੰਪਨੀ ਦੀ ਘਰੇਲੂ ਵਿੱਕਰੀ ਹਾਲਾਂਕਿ ਦਸੰਬਰ 2021 'ਚ 5 ਫੀਸਦੀ ਵੱਧ ਕੇ 1,45,979 ਇਕਾਈ 'ਤੇ ਪਹੁੰਚ ਗਈ, ਜੋ ਦਸੰਬਰ 2020 'ਚ 1,39,606 ਇਕਾਈ ਸੀ। ਕੰਪਨੀ ਦੇ ਦੋ-ਪਹੀਆ ਵਾਹਨਾਂ ਦੀ ਵਿੱਕਰੀ ਸਮੀਖਿਆਹੀਨ ਮਹੀਨੇ 'ਚ ਛੇ ਫੀਸਦੀ ਘੱਟ ਕੇ 3,18,769 ਇਕਾਈ ਰਹਿ ਗਈ। ਦਸੰਬਰ 2020 'ਚ ਇਹ 3,38,584 ਇਕਾਈ ਦੀ ਸੀ। 
ਬਿਆਨ ਅਨੁਸਾਰ ਦਸੰਬਰ 2020 'ਚ ਵੇਚੇ ਗਏ 33,948 ਵਾਹਨਾਂ ਦੀ ਤੁਲਨਾ 'ਚ ਪਿਛਲੇ ਮਹੀਨੇ ਦੇ ਦੌਰਾਨ ਨਿਰਯਾਤ ਸਮੇਤ ਕੁਝ ਵਪਾਰਕ ਵਾਹਨਾਂ ਦੀ ਵਿੱਕਰੀ 29 ਫੀਸਦੀ ਵੱਧ ਕੇ 43,701 ਇਕਾਈ ਹੋ ਗਈ। ਇਸ ਤੋਂ ਇਲਾਵਾ ਦਸੰਬਰ 2021 'ਚ ਕੁੱਲ ਨਿਰਯਾਤ (ਦੋ-ਪਹੀਆ ਤੇ ਵਪਾਰਕ ਵਾਹਨ ਦੋਵੇਂ) ਵੀ ਸੱਤ ਫੀਸਦੀ ਘੱਟ ਕੇ 2,16,491 ਇਕਾਈ ਰਹਿ ਗਿਆ, ਜੋ ਦਸੰਬਰ 2020 'ਚ 2,32,926 ਇਕਾਈ ਸੀ।
 


author

Aarti dhillon

Content Editor

Related News