ਸੜਕ ''ਤੇ ਲੱਗਾ ਹੈ ਜਾਮ, ਦੱਸੇਗੀ 8ਵੀਂ ਜਨਰੇਸ਼ਨ ਦੀ ਆਡੀ A6

Friday, Mar 16, 2018 - 10:59 AM (IST)

ਸੜਕ ''ਤੇ ਲੱਗਾ ਹੈ ਜਾਮ, ਦੱਸੇਗੀ 8ਵੀਂ ਜਨਰੇਸ਼ਨ ਦੀ ਆਡੀ A6

ਜਲੰਧਰ- 2018 ਜੈਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ 'ਚ ਆਡੀ ਨੇ 8ਵੀਂ ਜਨਰੇਸ਼ਨ ਦੀ ਨਵੀਂ A6 ਲਗਜ਼ਰੀ ਸੇਡਾਨ ਕਾਰ ਲਾਂਚ ਕੀਤੀ ਹੈ। ਇਸ ਕਾਰ ਵਿਚ ਐੱਮ. ਐੱਮ. ਆਈ. ਨੈਵੀਗੇਸ਼ਨ ਪਲੱਸ ਫੀਚਰ ਦਿੱਤਾ ਗਿਆ ਹੈ, ਜੋ ਰੁਟੀਨ ਵਿਚ ਚੱਲ ਰਹੇ ਗੱਡੀ ਦੇ ਰੂਟ ਨੂੰ ਸੇਵ ਕਰੇਗਾ ਅਤੇ ਇੰਟਰਨੈੱਟ ਦੀ ਮਦਦ ਨਾਲ ਰੋਜ਼ਾਨਾ ਚੈੱਕ ਕਰੇਗਾ ਕਿ ਰਸਤੇ ਵਿਚ ਟਰੈਫਿਕ ਹੈ ਜਾਂ ਨਹੀਂ। ਰਸਤਾ ਜਾਮ ਹੋਣ ਦੀ ਹਾਲਤ ਵਿਚ ਇਹ ਡਰਾਈਵਰ ਨੂੰ ਐੱਮ. ਐੱਮ. ਆਈ. ਇਨਫੋਟੇਨਮੈਂਟ ਸਿਸਟਮ ਰਾਹੀਂ ਦੂਜੇ ਰਸਤਿਓਂ ਜਾਣ ਦੀ ਸਲਾਹ ਵੀ ਦੇਵੇਗਾ।

ਨਵਾਂ ਬਿਹਤਰੀਨ ਡਿਜ਼ਾਈਨ
ਆਡੀ A6 ਸੇਡਾਨ ਨੂੰ ਕੰਪਨੀ ਨੇ A4 ਤੇ A8 ਦੇ ਵਿਚਕਾਰ ਦੇ ਮਾਡਲ ਦੇ ਰੂਪ 'ਚ ਲਾਂਚ ਕੀਤੀ ਹੈ ਅਤੇ ਇਹ ਨਵਾਂ ਮਾਡਲ ਡਿਜ਼ਾਈਨ ਦੇ ਮਾਮਲੇ ਵਿਚ ਵੀ ਇਨ੍ਹਾਂ ਦੋਵਾਂ ਕਾਰਾਂ ਨਾਲ ਥੋੜ੍ਹਾ ਮਿਲਦਾ ਹੈ। ਇਸ ਦੀ ਫਰੰਟ ਗ੍ਰਿਲ ਉਚਾਈ ਤੇ ਚੌੜਾਈ ਵਿਚ ਥੋੜ੍ਹੀ ਵੱਡੀ ਰੱਖੀ ਗਈ ਹੈ। ਇਸ ਵਿਚ ਨਵੀਆਂ ਟੇਲ ਲਾਈਟਸ ਤੇ ਐੱਲ. ਈ. ਡੀ. ਐਲੀਮੈਂਟਸ ਨਾਲ ਲੈਸ ਫਰੰਟ ਲਾਈਟਸ ਲਾਈਆਂ ਗਈਆਂ ਹਨ, ਜੋ ਇਸ ਦੀ ਲੁਕ ਨੂੰ ਹੋਰ ਵੀ ਨਿਖਾਰ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਕਾਰ ਮਰਸੀਡੀਜ਼ ਬੈਂਜ਼ ਈ-ਕਲਾਸ ਤੇ ਬੀ. ਐੱਮ. ਡਬਲਯੂ.5 ਸੀਰੀਜ਼ ਨੂੰ ਵੱਡੀ ਟੱਕਰ ਦੇਵੇਗੀ।

2 ਇੰਜਨ ਆਪਸ਼ਨਸ
ਨਵੀਂ A6 ਨੂੰ 2 ਇੰਜਨ ਆਪਸ਼ਨਸ 3.0-ਲੀਟਰ ਟੀ. ਐੱਫ. ਸੀ. ਆਈ. ਟਰਬੋਚਾਰਜਡ ਵੀ6 ਅਤੇ 3.0-ਲੀਟਰ ਟੀ. ਡੀ. ਆਈ. (ਡੀਜ਼ਲ) ਦੇ ਬਦਲ ਵਜੋਂ 50 ਹਜ਼ਾਰ ਡਾਲਰ (ਲਗਭਗ 32.48 ਲੱਖ ਰੁਪਏ) ਦੀ ਕੀਮਤ ਵਿਚ 2019 ਤਕ ਅਮਰੀਕਾ ਵਿਚ ਮੁਹੱਈਆ ਕੀਤਾ ਜਾਵੇਗਾ।


Related News