Audi, ChargeZone ਨੇ ਮੁੰਬਈ ''ਚ ਲਾਂਚ ਕੀਤਾ ''ਅਲਟਰਾ-ਫਾਸਟ ਚਾਰਜਿੰਗ ਸਟੇਸ਼ਨ''
Friday, Dec 15, 2023 - 10:13 AM (IST)
ਬਿਜ਼ਨੈੱਸ ਡੈਸਕ : ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਔਡੀ ਨੇ ਇੱਥੇ ਬਾਂਦਰਾ ਕੁਰਲਾ ਕੰਪਲੈਕਸ (BKC) ਵਿਖੇ ChargeZone ਦੇ ਸਹਿਯੋਗ ਨਾਲ ਇੱਕ ਤੇਜ਼ ਚਾਰਜਿੰਗ ਸਟੇਸ਼ਨ ਦਾ ਉਦਘਾਟਨ ਕੀਤਾ ਹੈ। ਔਡੀ ਇੰਡੀਆ ਨੇ ਦਾਅਵਾ ਕੀਤਾ ਹੈ ਕਿ ਇਹ ਦੇਸ਼ ਦਾ ਪਹਿਲਾ 'ਅਲਟਰਾ-ਫਾਸਟ ਚਾਰਜਿੰਗ ਸਟੇਸ਼ਨ' ਹੈ। ਇਸਦੀ ਕੁੱਲ ਸਮਰੱਥਾ 450 ਕਿਲੋਵਾਟ ਹੈ, ਜੋ ਇੱਕ ਇਲੈਕਟ੍ਰਿਕ ਵਾਹਨ ਨੂੰ 360 ਕਿਲੋਵਾਟ ਪਾਵਰ ਪ੍ਰਦਾਨ ਕਰਦੀ ਹੈ। ਕੰਪਨੀ ਮੁਤਾਬਕ, ਇਹ ਚਾਰਜਰ ਔਡੀ Q8 55 e-tron ਨੂੰ 114 kWh ਦੀ ਬੈਟਰੀ ਨਾਲ ਸਿਰਫ਼ 26 ਮਿੰਟਾਂ 'ਚ 20 ਫ਼ੀਸਦੀ ਤੋਂ 80 ਫ਼ੀਸਦੀ ਤੱਕ ਚਾਰਜ ਕਰ ਸਕਦਾ ਹੈ।
ਇਹ ਵੀ ਪੜ੍ਹੋ - ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਥਰਮਲ ਇਮੇਜਿੰਗ, 360 ਡਿਗਰੀ ਰੋਟੇਟ CCTV ਕੈਮਰੇ, ਫਿਰ ਵੀ ਕਿਵੇਂ ਹੋਈ ਗ਼ਲਤੀ?
ਇਸ ਮੌਕੇ ਬੋਲਦਿਆਂ, ਆਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਕਿਹਾ, 'ਆਡੀ ਇੰਡੀਆ ਦੁਆਰਾ ਭਾਰਤ ਦੇ ਪਹਿਲੇ ਅਤਿ-ਤੇਜ਼ ਚਾਰਜਿੰਗ ਸਟੇਸ਼ਨ ਦੀ ਸ਼ੁਰੂਆਤ ਕਰਨਾ ਗਾਹਕਾਂ ਲਈ ਇੱਕ ਵਿਆਪਕ ਇਲੈਕਟ੍ਰਿਕ ਵਾਹਨ ਈਕੋਸਿਸਟਮ ਵਿਕਸਿਤ ਕਰਨ ਦੇ ਸਾਡੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।'
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8