ਜਲਦੀ ਖਰੀਦ ਲਓ ਆਪਣੀ ਪਸੰਦ ਦੀ ਮਾਰੂਤੀ ਕਾਰ, ਅਕਤੂਬਰ ਤੋਂ ਬਾਅਦ ਨਹੀਂ ਮਿਲਣਗੇ ਆਫਰ

10/14/2019 12:35:59 PM

ਨਵੀਂ ਦਿੱਲੀ — ਜੇਕਰ ਤੁਸੀਂ ਵੀ ਦੇਸ਼ ਦੇ ਪ੍ਰਮੁੱਖ ਬ੍ਰਾਂਡ ਮਾਰੂਤੀ ਨੂੰ ਪਸੰਦ ਕਰਦੇ ਹੋ ਅਤੇ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਜਲਦੀ ਕਰ ਲਓ। ਅਜਿਹਾ ਇਸ ਲਈ ਕਿਉਂਕਿ ਦੇਸ਼ ਦੀ ਪ੍ਰਮੁੱਖ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਵਲੋਂ ਤਿਉਹਾਰੀ ਮੌਸਮ ਦੌਰਾਨ ਗਾਹਕਾਂ ਨੂੰ ਦਿੱਤੀ ਜਾਣ ਵਾਲੀ ਛੋਟ ਅਤੇ ਵੱਖ-ਵੱਖ ਪੇਸ਼ਕਸ਼ਾਂ ਆਪਣੇ ਸਿਖਰ ’ਤੇ ਪਹੁੰਚ ਚੁੱਕੀਆਂ ਹਨ। ਸਮਾਂ ਬੀਤਣ ਦੇ ਨਾਲ ਹੁਣ ਇਨ੍ਹਾਂ ’ਚ ਕਮੀ ਹੀ ਆਵੇਗੀ ਕਿਉਂਕਿ ਲੰਬੇ ਸਮੇਂ ਤੱਕ ਇੰਨੀ ਭਾਰੀ ਛੋਟ ਦੇਣਾ ਵਿਵਹਾਰਕ ਨਹੀਂ ਹੈ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਇਹ ਗੱਲ ਕਹੀ। ਕੰਪਨੀ ਵੱਖ-ਵੱਖ ਮਾਡਲਾਂ ’ਤੇ ਜ਼ਿਆਦਾ ਮਿਆਦ ਦੀ ਵਾਰੰਟੀ ਦੇ ਨਾਲ-ਨਾਲ ਨਕਦ ਰਿਆਇਤਾਂ ਦੀ ਵੀ ਪੇਸ਼ਕਸ਼ ਕਰ ਰਹੀ ਹੈ। ਇਸ ਨਾਲ ਜੁਲਾਈ-ਅਗਸਤ ਦੇ ਮੁਕਾਬਲੇ ਕੰਪਨੀ ਦੀ ਸਤੰਬਰ ਦੀ ਵਿਕਰੀ ’ਚ 18 ਤੋਂ 20 ਫੀਸਦੀ ਦਾ ਵਾਧਾ ਵੇਖਿਆ ਗਿਆ ਹੈ।

ਮਾਰੂਤੀ ਸੁਜ਼ੂਕੀ ਦੇ ਮਾਰਕੀਟਿੰਗ ਅਤੇ ਵਿਕਰੀ ਨਿਰਦੇਸ਼ਕ ਸ਼੍ਰੀਵਾਸਤਵ ਨੇ ਕਿਹਾ ਕਿ ਇਹ ਸੰਭਾਵਿਕ ਤੌਰ ’ਤੇ ਚੰਗੀ ਵਿਕਰੀ ਹੈ। ਜੇਕਰ ਅਸੀਂ ਅਕਤੂਬਰ ਦੇ ਪਹਿਲੇ ਹਫਤੇ ਯਾਨੀ ਨਰਾਤੇ ਦੇ ਸਮੇਂ ਨੂੰ ਵੇਖੀਏ ਤਾਂ ਇਸ ਸਾਲ ਨਰਾਤਿਆਂ ’ਤੇ ਹੋਈ ਬੁਕਿੰਗ ਪਿਛਲੇ ਸਾਲ ਤੋਂ ਬਿਹਤਰ ਰਹੀ ਹੈ।

ਕੰਪਨੀ ਦੇ ਸੇਲਜ਼ ਡਾਇਰੈਕਟਰ ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ, 'ਬਜ਼ਾਰ 'ਚ ਫਿਰ ਤੋਂ ਜਾਨ ਪਾਉਣ ਲਈ ਅਸੀਂ ਯਕੀਨੀ ਤੌਰ 'ਤੇ ਕੋਸ਼ਿਸ਼ ਕਰ ਰਹੇ ਹਾਂ ਪਰ ਅਸੀਂ ਉੱਚੀਆਂ ਛੋਟਾਂ ਅਤੇ ਪੇਸ਼ਕਸ਼ਾਂ ਨੂੰ ਲੰਮੇ ਸਮੇਂ ਤੱਕ ਜਾਰੀ ਨਹੀਂ ਰੱਖ ਸਕਦੇ, ਇਹ ਵਿਵਹਾਰਕ ਨਹੀਂ ਹੈ। ਇਸ ਲਈ ਆਉਂਦੇ ਸਮੇਂ 'ਚ ਇਨ੍ਹਾਂ ਛੋਟਾਂ ਅਤੇ ਪੇਸ਼ਕਸ਼ਾਂ 'ਚ ਕਮੀ ਆਉਣ ਵਾਲੀ ਹੈ। ਕੰਪਨੀ ਨੂੰ ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ ਇਸ ਸਾਲ ਅਕਤੂਬਰ ਦੀ ਵਿਕਰੀ ਬਿਹਤਰ ਰਹਿਣ ਦੀ ਉਮੀਦ ਹੈ। ਸ਼੍ਰੀਵਾਸਤਵ ਨੇ ਕਿਹਾ ਕਿ ਇਹ ਯਕੀਨੀ ਤੌਰ 'ਤੇ ਚੰਗੀ ਵਿਕਰੀ ਹੈ। ਜੇਕਰ ਅਸੀਂ ਅਕਤੂਬਰ ਦੇ ਪਹਿਲੇ ਹਫਤੇ ਯਾਨੀ ਨੌਰਾਤਿਆਂ ਦੇ ਸਮੇਂ ਨੂੰ ਦੇਖਿਏ ਤਾਂ ਇਸ ਸਾਲ ਨੌਰਾਤਿਆਂ 'ਤੇ ਹੋਈ ਬੁਕਿੰਗ ਪਿਛਲੇ ਸਾਲ ਨਾਲੋਂ ਬਿਹਤਰ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਭਾਰਤ ਸਟੇਜ-6 ਸਟੈਂਡਰਡ ਵਾਲੇ ਡੀਜ਼ਲ ਵਾਹਨਾਂ ਦੀ ਮੰਗ ਵਧ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਦੀ ਹੁਣੇ ਜਿਹੇ ਬਜ਼ਾਰ 'ਚ ਉਤਾਰੀ ਗਈ ਐਸ-ਪ੍ਰੈਸੋ ਲਈ 10,000 ਤੋਂ ਜ਼ਿਆਦਾ ਬੁਕਿੰਗ ਮਿਲੀਆ ਹਨ। ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ ਭਾਰਤ ਸਟੇਜ-4 ਸਟੈਂਡਰਡ ਵਾਲੇ ਉਨ੍ਹਾਂ ਵਾਹਨਾਂ ਦੇ ਉਤਪਾਦਨ 'ਤੇ ਰੋਕ ਲਗਾ ਦਿੱਤੀ ਹੈ ਜਿਨ੍ਹਾਂ 'ਚ ਭਾਰਤ ਸਟੇਜ-6 ਸਟੈਂਡਰਡ ਵਾਲੇ ਵਾਹਨ ਪੇਸ਼ ਕਰ ਦਿੱਤੇ ਹਨ। ਕੰਪਨੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਉਹ ਅਗਲੇ ਸਾਲ ਇਕ ਅਪ੍ਰੈਲ ਤੋਂ ਡੀਜ਼ਲ ਇੰਜਣ ਵਾਲੇ ਵਾਹਨਾਂ ਦੀ ਵਿਕਰੀ ਬੰਦ ਕਰ ਦੇਵੇਗੀ।


Related News