ਹੁਣ ਬਿਨਾਂ ਏ. ਟੀ. ਐੱਮ. ਕਾਰਡ ਦੇ ਕਢਵਾਓ ਪੈਸੇ, ਇਸ ਬੈਂਕ ਨੇ ਵੀ ਸ਼ੁਰੂ ਕੀਤੀ ਸੁਵਿਧਾ
Thursday, Sep 03, 2020 - 09:03 PM (IST)
ਨਵੀਂ ਦਿੱਲੀ- ਨਿੱਜੀ ਖੇਤਰ ਦੇ ਆਰ. ਬੀ. ਐੱਲ. ਬੈਂਕ ਨੇ ਏ. ਟੀ. ਐੱਮ. ਕਾਰਡ ਦੇ ਬਿਨਾਂ ਪੈਸੇ ਕਢਵਾਉਣ ਦੀ ਸੁਵਿਧਾ ਦੀ ਸ਼ੁਰੂਆਤ ਕਰ ਦਿੱਤੀ ਹੈ। ਬੈਂਕ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਬੈਂਕ ਨੇ ਕਿਹਾ ਕਿ ਉਸ ਨੇ ਇਸ ਸੁਵਿਧਾ ਲਈ ਵਿਸ਼ਵ ਦੀ ਵਿੱਤ ਤਕਨਾਲੋਜੀ ਪ੍ਰਦਾਤਾ ਕੰਪਨੀ ਐੱਮਪੇਜ ਪੇਮੈਂਟ ਸਿਸਟਮ ਨਾਲ ਕਰਾਰ ਕੀਤਾ ਹੈ।
ਬੈਂਕ ਮੁਤਾਬਕ ਹੁਣ ਉਸ ਦੇ ਗਾਹਕ ਆਰ. ਬੀ. ਐੱਲ. ਬੈਂਕ ਦੇ ਏ. ਟੀ. ਐੱਮ. ਸੇਵਾ ਨਾਲ ਜੁੜੇ 389 ਏ. ਟੀ. ਐੱਮ. ਅਤੇ ਹੋਰ ਬੈਂਕਾਂ ਦੇ 40 ਹਜ਼ਾਰ ਤੋਂ ਵੱਧ ਏ. ਟੀ. ਐੱਮ. ਤੋਂ ਬਿਨਾਂ ਡੈਬਿਟ ਕਾਰਡ ਦੀ ਵਰਤੋਂ ਕੀਤੇ ਪੈਸੇ ਕਢਵਾ ਸਕਦੇ ਹਨ।
ਇਸ ਸੁਵਿਧਾ ਦਾ ਫਾਇਦਾ ਲੈਣ ਲਈ ਗਾਹਕ ਨੂੰ ਆਰ. ਬੀ. ਐੱਲ. ਦੇ ਮੋਬੈਂਕ ਐਪ ਵਿਚ ਲਾਗਇਨ ਕਰਕੇ ਉਸ ਨੂੰ ਏ. ਟੀ. ਐੱਮ. ਦਾ ਸਥਾਨ ਦੇਖਣਾ ਹੋਵੇਗਾ, ਜੋ ਆਈ. ਐੱਮ. ਟੀ. ਨਾਲ ਜੁੜੇ ਹਨ। ਉਹ ਇਸ ਦੇ ਬਾਅਦ ਉਕਤ ਏ. ਟੀ. ਐੱਮ. ਨਾਲ ਰਜਿਸਟਰਡ ਮੋਬਾਇਲ ਨੰਬਰ ਦੀ ਵਰਤੋਂ ਕਰ ਕੇ ਜਾਂ ਐਪ ਵਿਚ ਕੁਝ ਬਦਲਾਂ ਦੀ ਵਰਤੋਂ ਕਰਕੇ ਕਾਰਡਲੈੱਸ ਨਿਕਾਸੀ ਕਰ ਸਕਦੇ ਹਨ।