ATF ਦੀਆਂ ਕੀਮਤਾਂ ’ਚ 10 ਫੀਸਦੀ ਦਾ ਵਾਧਾ, ਏਅਰਲਾਈਨਜ਼ ਲਈ ਮੁੱਲ ਸਥਿਰਤਾ ਯੋਜਨਾ ਲਾਗੂ
Wednesday, Jun 10, 2026 - 12:27 PM (IST)
ਬਿਜ਼ਨੈੱਸ ਡੈਸਕ - ਜਹਾਜ਼ ਈਂਧਨ (ਏ. ਟੀ. ਐੱਫ.) ਦੀਆਂ ਕੀਮਤਾਂ ’ਚ ਅੱਜ ਲੱਗਭਗ 10 ਫੀਸਦੀ ਦਾ ਵਾਧਾ ਕੀਤਾ ਗਿਆ, ਜਿਸ ਨਾਲ ਸਰਕਾਰ ਨੇ ਏਅਰਲਾਈਨਜ਼ ਨੂੰ ਗਲੋਬਲ ਤੇਲ ਕੀਮਤਾਂ ਦੀ ਅਸਥਿਰਤਾ ਤੋਂ ਰਾਹਤ ਦੇਣ ਲਈ ਮੁੱਲ ਸਥਿਰਤਾ ਯੋਜਨਾ ਲਾਗੂ ਕਰ ਦਿੱਤੀ ਹੈ। ਨਵੀਂ ਵਿਵਸਥਾ ਦੇ ਤਹਿਤ ਘਰੇਲੂ ਏਅਰਲਾਈਨਜ਼ ਨੂੰ ਅਗਲੇ 3 ਸਾਲਾਂ ਤੱਕ ਨਿਰਧਾਰਤ ਦਰ ’ਤੇ ਏ. ਟੀ. ਐੱਫ. ਖਰੀਦਣ ਦਾ ਬਦਲ ਮਿਲੇਗਾ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ ਨਾਲ ਆਪਣੇ-ਆਪ ਵਧੇਗੀ ਪੈਨਸ਼ਨ, ਜਾਣੋ ਨਵਾਂ ਅਪਡੇਟ
ਇਹ ਵੀ ਪੜ੍ਹੋ : ਦੇਸ਼ ਭਰ 'ਚ ਹੋ ਗਈ Cash ਦੀ ਕਮੀ, ਕਈ ਸੂਬਿਆਂ ਦੇ ATM 'ਤੇ ਨਹੀਂ ਮਿਲ ਰਹੀ ਨਕਦੀ
ਉਦਯੋਗ ਸੂਤਰਾਂ ਅਨੁਸਾਰ ਘਰੇਲੂ ਏਅਰਲਾਈਨਜ਼ ਲਈ ਏ. ਟੀ. ਐੱਫ. ਦੀ ਕੀਮਤ 104.93 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 115 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਹਾਲਾਂਕਿ, ਯੋਜਨਾ ’ਚ ਸ਼ਾਮਲ ਨਾ ਹੋਣ ਵਾਲੀਆਂ ਏਅਰਲਾਈਨਜ਼ ਨੂੰ ਬਾਜ਼ਾਰ ਆਧਾਰਤ ਕੀਮਤ ਚੁਕਾਉਣੀ ਪਵੇਗੀ, ਜੋ ਮੌਜੂਦਾ ਸਮੇਂ ’ਚ ਲੱਗਭਗ 142 ਰੁਪਏ ਪ੍ਰਤੀ ਲੀਟਰ ਹੈ। ਯੋਜਨਾ ਦੇ ਤਹਿਤ ਏ. ਟੀ. ਐੱਫ. ਦਾ ਆਧਾਰ ਮੁੱਲ 86.32 ਰੁਪਏ ਪ੍ਰਤੀ ਲੀਟਰ ਤੈਅ ਕੀਤਾ ਗਿਆ ਹੈ, ਜਦੋਂ ਕਿ ਹਵਾਈ ਅੱਡਾ ਫੀਸ, ਟੈਕਸ ਅਤੇ ਤੇਲ ਕੰਪਨੀਆਂ ਦੇ ਮਾਰਜਿਨ ਜੋੜਨ ਤੋਂ ਬਾਅਦ ਦਿੱਲੀ, ਮੁੰਬਈ ਅਤੇ ਚੇਨਈ ’ਚ ਇਸ ਦੀ ਲਾਗੂ ਕੀਮਤ ਕ੍ਰਮਵਾਰ 115 ਰੁਪਏ, 114.5 ਰੁਪਏ ਅਤੇ 139 ਰੁਪਏ ਪ੍ਰਤੀ ਲੀਟਰ ਹੋਵੇਗੀ।
ਇਹ ਵੀ ਪੜ੍ਹੋ : ਦੇਸ਼ 'ਚ ਇਕ ਹੋਰ ਹੋ ਗਿਆ ਕਰੋੜਾਂ ਦਾ ਮਹਾ-ਘੁਟਾਲਾ, ਸਰਕਾਰੀ ਕੰਪਨੀ LIC ਨੂੰ ਵੀ ਦੇ'ਤਾ ਝਟਕਾ
ਇਹ ਵੀ ਪੜ੍ਹੋ : ਤੇਲ ਕੰਪਨੀਆਂ ਦੀ ਚਲਾਕੀ 'ਤੇ ਸਰਕਾਰ ਦੀ ਸਖ਼ਤੀ, ਪੈਕੇਜਿੰਗ ਨੂੰ ਲੈ ਕੇ ਜਾਰੀ ਕੀਤੇ ਨਿਯਮ
ਕੇਂਦਰ ਸਰਕਾਰ ਨੇ ਇਸ ਮਕਸਦ ਲਈ 10,000 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਤਹਿਤ ਗਲੋਬਲ ਕੀਮਤਾਂ ਵਧਣ ’ਤੇ ਸਰਕਾਰ ਤੇਲ ਕੰਪਨੀਆਂ ਨੂੰ ਫਰਕ ਦੀ ਪੂਰਤੀ ਕਰੇਗੀ, ਜਦੋਂ ਕਿ ਕੀਮਤਾਂ ਘਟਣ ’ਤੇ ਵਾਧੂ ਰਾਸ਼ੀ ਵਾਪਸ ਲਈ ਜਾਵੇਗੀ। ਕਿਉਂਕਿ ਏਅਰਲਾਈਨਜ਼ ਦੀ ਕੁੱਲ ਸੰਚਾਲਨ ਲਾਗਤ ’ਚ ਏ. ਟੀ. ਐੱਫ. ਦੀ ਹਿੱਸੇਦਾਰੀ 40 ਤੋਂ 60 ਫੀਸਦੀ ਤੱਕ ਹੁੰਦੀ ਹੈ, ਇਸ ਲਈ ਇਸ ਕਦਮ ਨਾਲ ਕਿਰਾਇਆਂ ਅਤੇ ਸੰਚਾਲਨ ਖਰਚੇ ’ਚ ਸਥਿਰਤਾ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਇਹ ਵੀ ਪੜ੍ਹੋ : PAN ਬਣਵਾਉਣ ਦੇ ਅੱਜ ਤੋਂ ਬਦਲ ਗਏ ਨਿਯਮ, ਹੁਣ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਨਹੀਂ ਬਣੇਗਾ Card
ਇਹ ਵੀ ਪੜ੍ਹੋ : ਰਾਤੋਂ-ਰਾਤ ਬੰਦ ਹੋ ਗਈ ਦੇਸ਼ ਦੀ ਮਸ਼ਹੂਰ ਕੰਪਨੀ, 700 ਮੁਲਾਜ਼ਮ ਹੋ ਗਏ ਬੇਰੁਜ਼ਗਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
