ਰੂਸ ਤੋਂ ਰਿਕਾਰਡ ਤੇਲ ਖ਼ਰੀਦ ਰਿਹੈ ਭਾਰਤ; ਤੇਲ ਦੀਆਂ ਕੀਮਤਾਂ ’ਚ ਨਰਮੀ ਆਉਣ ਦੀ ਉਮੀਦ

Monday, Jun 22, 2026 - 01:43 PM (IST)

ਰੂਸ ਤੋਂ ਰਿਕਾਰਡ ਤੇਲ ਖ਼ਰੀਦ ਰਿਹੈ ਭਾਰਤ; ਤੇਲ ਦੀਆਂ ਕੀਮਤਾਂ ’ਚ ਨਰਮੀ ਆਉਣ ਦੀ ਉਮੀਦ

ਬਿਜ਼ਨੈੱਸ ਡੈਸਕ - ਗਲੋਬਲ ਊਰਜਾ ਬਾਜ਼ਾਰ ’ਚ ਜਾਰੀ ਉਥਲ-ਪੁਥਲ ਦਰਮਿਆਨ ਭਾਰਤੀ ਰਿਫਾਈਨਿੰਗ ਕੰਪਨੀਆਂ ਤੇਲ ਦੀ ਸਪਲਾਈ ਬਣਾਈ ਰੱਖਣ ਲਈ ਹਰ ਸੰਭਵ ਯਤਨ ਕਰ ਰਹੀਆਂ ਹਨ। ਹੋਰਮੁਜ਼ ਸਟ੍ਰੇਟ ਦੇ ਦੁਬਾਰਾ ਖੁੱਲ੍ਹਣ ਤੋਂ ਪਹਿਲਾਂ, ਖਾੜੀ ਦੇਸ਼ਾਂ ਤੋਂ ਸਪਲਾਈ ਪੂਰੀ ਤਰ੍ਹਾਂ ਬਹਾਲ ਹੋਣ ਦੇ ਇੰਤਜ਼ਾਰ ’ਚ ਭਾਰਤ ਨੇ ਰੂਸ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਕੱਚੇ ਤੇਲ ਦੀ ਦਰਾਮਦ ਰਿਕਾਰਡ ਪੱਧਰ ’ਤੇ ਵਧਾ ਦਿੱਤਾ ਹੈ।

ਇਹ ਵੀ ਪੜ੍ਹੋ : ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ

ਕਮੋਡਿਟੀ ਇੰਟੈਲੀਜੈਂਸ ਫਰਮ ‘ਕੇਪਲਰ’ ਦੇ ਅੰਕੜਿਆਂ ਮੁਤਾਬਕ, ਰੂਸ ਤੋਂ ਇਲਾਵਾ, ਭਾਰਤ ਨੇ ਯੂ. ਏ. ਈ. ਤੋਂ ਵੀ ਜੂਨ ’ਚ 6,36,000 ਬੈਰਲ ਪ੍ਰਤੀ ਦਿਨ ਤੇਲ ਖ਼ਰੀਦਿਆ, ਜੋ ਮਈ ਦੇ ਰਿਕਾਰਡ 6,44,000 ਬੈਰਲ ਪ੍ਰਤੀ ਦਿਨ ਦੇ ਬੇਹੱਦ ਕਰੀਬ ਹੈ। ਉਥੇ ਹੀ, ਵੈਨੇਜ਼ੁਏਲਾ 2,09,000 ਬੈਰਲ ਪ੍ਰਤੀ ਦਿਨ ਦੀ ਸਪਲਾਈ ਨਾਲ ਭਾਰਤ ਦਾ ਚੌਥਾ ਸਭ ਤੋਂ ਵੱਡਾ ਤੇਲ ਸਪਲਾਇਰ ਬਣ ਕੇ ਉਭਰਿਆ ਹੈ। ਇਸ ਸੂਚੀ ’ਚ ਸਾਊਦੀ ਅਰਬ 3,84,000 ਬੈਰਲ ਪ੍ਰਤੀ ਦਿਨ ਦੇ ਨਾਲ ਤੀਜੇ ਸਥਾਨ ’ਤੇ ਹੈ। ਦੂਜੇ ਪਾਸੇ, ਅਮਰੀਕਾ ਤੋਂ ਹੋਣ ਵਾਲੀ ਦਰਾਮਦ ’ਚ ਭਾਰੀ ਗਿਰਾਵਟ ਆਈ ਹੈ। ਇਹ ਮਈ ਦੇ 2,52,000 ਬੈਰਲ ਪ੍ਰਤੀ ਦਿਨ ਤੋਂ ਘਟ ਕੇ ਜੂਨ ’ਚ ਸਿਰਫ 91,000 ਬੈਰਲ ਪ੍ਰਤੀ ਦਿਨ ਰਹਿ ਗਈ।

ਇਹ ਵੀ ਪੜ੍ਹੋ :  ਘਰ ਦੀ ਬਜਾਏ ਬੈਂਕ ਲਾਕਰ ਵਿੱਚ ਰੱਖਦੇ ਹੋ Gold, ਤਾਂ ਜਾਣੋ RBI ਦੇ ਇਨ੍ਹਾਂ ਮਹੱਤਵਪੂਰਨ ਨਿਯਮਾਂ ਬਾਰੇ

ਮਾਹਿਰਾਂ ਦਾ ਮੰਨਣਾ ਹੈ ਕਿ ਹੋਰਮੁਜ਼ ਪੂਰੀ ਤਰ੍ਹਾਂ ਆਮ ਵਰਗਾ ਹੋਣ ਤੋਂ ਬਾਅਦ ਵੀ ਰਿਆਇਤੀ ਕੀਮਤਾਂ ਕਾਰਨ ਰੂਸੀ ਤੇਲ ਭਾਰਤੀ ਬਾਜ਼ਾਰ ਦਾ ਮੁੱਖ ਆਧਾਰ ਬਣਿਆ ਰਹੇਗਾ। ਇਸ ਬਹਾਲੀ ਨਾਲ ਗਲੋਬਲ ਪੱਧਰ ’ਤੇ ਮਾਲ ਢੁਆਈ ਦੀ ਲਾਗਤ ਘਟੇਗੀ ਅਤੇ ਤੇਲ ਦੀਆਂ ਕੀਮਤਾਂ ’ਚ ਨਰਮੀ ਆਉਣ ਦੀ ਉਮੀਦ ਹੈ।

ਇਹ ਵੀ ਪੜ੍ਹੋਜਾਣੋ Dubai ਦੇ Petrol Pump 'ਤੇ ਕੰਮ ਕਰਕੇ ਕਿੰਨਾ ਕਮਾ ਲੈਂਦੇ ਹਨ ਲੋਕ, ਕਿਹੜੇ ਅਹੁਦੇ ਲਈ ਮਿਲਦੀ ਹੈ ਕਿੰਨੀ ਤਨਖ਼ਾਹ

ਊਰਜਾ ਲੋੜਾਂ ਲਈ ਦਰਾਮਦ ’ਤੇ ਨਿਰਭਰ ਭਾਰਤ

ਭਾਰਤ ਆਪਣੀ ਕੁੱਲ ਕੱਚੇ ਤੇਲ ਦੀ ਜ਼ਰੂਰਤ ਦਾ ਲੱਗਭਗ 88 ਫੀਸਦੀ, ਕੁਦਰਤੀ ਗੈਸ ਦੀ ਲੋੜ ਦਾ ਲੱਗਭਗ 50 ਫੀਸਦੀ ਅਤੇ ਐੱਲ. ਪੀ. ਜੀ. ਖਪਤ ਦਾ ਲੱਗਭਗ 65 ਫੀਸਦੀ ਦਰਾਮਦ ਕਰਦਾ ਹੈ। ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਤੋਂ ਬਾਅਦ ਈਰਾਨ ਵੱਲੋਂ ਹੋਰਮੁਜ਼ ਸਟ੍ਰੇਟ ਨੂੰ ਬੰਦ ਕੀਤੇ ਜਾਣ ਕਾਰਨ ਖਾੜੀ ਦੇਸ਼ਾਂ ਤੋਂ ਹੋਣ ਵਾਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਸੰਕਟ ਦੌਰਾਨ ਭਾਰਤ ਨੇ ਆਪਣੀ ਰਣਨੀਤੀ ਬਦਲਦੇ ਹੋਏ ਰੂਸ, ਬ੍ਰਾਜ਼ੀਲ ਅਤੇ ਵੈਨੇਜ਼ੁਏਲਾ ਤੋਂ ਤੇਲ ਖ਼ਰੀਦਿਆ, ਜਿਸ ਨਾਲ ਘਰੇਲੂ ਬਾਜ਼ਾਰ ’ਚ ਊਰਜਾ ਦੀ ਕਮੀ ਨਹੀਂ ਹੋਣ ਦਿੱਤੀ।

ਇਹ ਵੀ ਪੜ੍ਹੋ : ਹੁਣ ਖ਼ਾਤਾਧਾਰਕਾਂ ਨੂੰ ਪਾਲਸੀ ਜਾਂ ਯੋਜਨਾ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਣਗੇ ਬੈਂਕ, RBI ਨੇ ਜਾਰੀ ਕੀਤੇ ਨਵੇਂ ਨਿਯਮ

ਪਹਿਲਾਂ ਬਹਾਲ ਹੋਵੇਗੀ ਐੱਲ. ਪੀ. ਜੀ ਸਪਲਾਈ, ਤੇਲ ’ਚ ਲੱਗੇਗਾ ਸਮਾਂ

ਕੇਪਲਰ ਦੇ ਸੀਨੀਅਰ ਮੈਨੇਜਰ ਸੁਮਿਤ ਰਿਤੋਲੀਆ ਦੇ ਅਨੁਸਾਰ, ਹੋਰਮੁਜ਼ ਦਾ ਰਸਤਾ ਖੁੱਲ੍ਹਣ ਨਾਲ ਭਾਰਤ ਨੂੰ ਸਭ ਤੋਂ ਵੱਡੀ ਰਾਹਤ ਐੱਲ. ਪੀ. ਜੀ. ਮੋਰਚੇ ’ਚ ਮਿਲੇਗੀ, ਕਿਉਂਕਿ ਸੰਕਟ ’ਚ ਐੱਲ. ਪੀ. ਜੀ. ਸਪਲਾਈ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ ਸੀ। ਹਾਲਾਂਕਿ, ਕੱਚੇ ਤੇਲ ਅਤੇ ਐੱਲ. ਐੱਨ. ਜੀ. ਦੀ ਦਰਾਮਦ ’ਚ ਸੁਧਾਰ ਹੌਲੀ-ਹੌਲੀ ਹੋਵੇਗਾ। ਸ਼ੁਰੂਆਤ ’ਚ ਫਸੇ ਹੋਏ ਜਹਾਜ਼ਾਂ ਨੂੰ ਕੱਢਣ ਅਤੇ ਸ਼ਿਪਿੰਗ ਰੂਟ ਨੂੰ ਆਮ ਵਾਂਗ ਕਰਨ ’ਤੇ ਧਿਆਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : SBI, ICICI ਅਤੇ HDFC ਸਮੇਤ ਕਈ ਬੈਂਕਾਂ ਨੇ FCNR ਜਮ੍ਹਾਂ 'ਤੇ ਵਧਾ ਦਿੱਤੀਆਂ ਵਿਆਜ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News