Happiest minds ਦੇ ਅਸ਼ੋਕ ਸੂਤਾ ਨੇ 77 ਸਾਲ ਦੀ ਉਮਰ ’ਚ ਮੁੜ ਕੀਤਾ ਕਮਾਲ

09/13/2020 6:30:32 PM

ਬੇਂਗਲੁਰੂ/ਮੁੰਬਈ (ਟਾ.) – ਆਈ. ਟੀ. ਸਰਵਿਸੇਜ਼ ਕੰਪਨੀ ਹੈਪੀਐਸਟ ਮਾਇੰਡਸ ਦੇ 700 ਕਰੋੜ ਰੁਪਏ ਦੇ ਆਈ. ਪੀ. ਓ. ਨੂੰ 150 ਗੁਣਾ ਬੋਲੀਆਂ ਮਿਲੀਆਂ ਹਨ। ਇਸ ਦਾ ਫਾਊਂਟਰ ਅਸ਼ੋਕ ਸੂਤਾ ਨੇ 77 ਸਾਲ ਦੀ ਉਮਰ ’ਚ ਇਕ ਵਾਰ ਮੁੜ ਓਹੀ ਕਮਾਲ ਕਰ ਦਿੱਤਾ ਹੈ ਜੋ ਉਨ੍ਹਾਂ ਨੇ 13 ਸਾਲ ਪਹਿਲਾਂ ਕੀਤਾ ਸੀ।

2007 ’ਚ ਉਨ੍ਹਾਂ ਦੀ ਕੰਪਨੀ ਮਾਇੰਡਟਰੀ ਦੇ ਇਨੀਸ਼ੀਅਲ ਪਬਲਿਕ ਆਫਰਿੰਗ (ਆਈ. ਪੀ. ਓ.) ਨੂੰ 103 ਗੁਣਾ ਜ਼ਿਆਦਾ ਬੋਲੀਆਂ ਮਿਲੀਆਂ ਸਨ। ਸੂਤਾ ਨੇ ਆਈ. ਪੀ. ਓ. ਆਉਣ ਤੋਂ ਪਹਿਲਾਂ ਕਿਹਾ ਸੀ ਕਿ ਲੋਕਾਂ ਨੂੰ ਲੱਗਾ ਕਿ ਲਾਕਡਾਊਨ ਦਰਮਿਆਨ ਆਈ. ਪੀ. ਓ ਲਿਆਉਣਾ ਪਾਗਲਪਨ ਹੈ। ਪਰ ਆਪਣੇ ਬਿਜਨੈੱਸ ਦੇ ਨੇਚਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਈ. ਪੀ. ਓ. ਦੀ ਸਫਲਤਾ ਦਾ ਪੂਰਾ ਵਿਸ਼ਵਾਸ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਕੋਵਿਡ-19 ਮਹਾਮਾਰੀ ਅਤੇ ਲਾਕਡਾਊਨ ਕਾਰਣ ਉਨ੍ਹਾਂ ਦੇ 76 ਫੀਸਦੀ ਰੈਵੇਨਿਊ ’ਤੇ ਕੋਈ ਅਸਰ ਨਹੀਂ ਪਿਆ ਹੈ। ਇਸ ’ਚੋਂ ਅੱਧੇ ਤੋਂ ਵੱਧ ਰੈਵੇਨਿਊ ਅਤੇ ਹਾਈ-ਟੈੱਕ ਸੈਕਟਰਾਂ ਤੋਂ ਆਉਂਦਾ ਹੈ।

ਡਿਜੀਟਲ ਸੇਵਾਵਾਂ ’ਤੇ ਜ਼ੋਰ

ਸੂਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਦਾ ਜ਼ੋਰ ਡਿਜੀਟਲ ਸੇਵਾਵਾਂ ’ਤੇ ਹਨ ਜੋ ਉਸ ਨੂੰ ਦੂਜੀਆਂ ਆਈ. ਟੀ. ਕੰਪਨੀਆਂ ਤੋਂ ਵੱਖ ਬਣਾਉਂਦੀ ਹੈ। ਇਹੀ ਕਾਰਣ ਹੈ ਕਿ ਹੈਪੀਐਸਟ ਮਾਇੰਡਸ ਪਿਛਲੇ 4 ਸਾਲ ’ਚ 21 ਫੀਸਦੀ ਦੀ ਸਾਲਾਨਾ ਦਰ ਨਾਲ ਵਧੀ ਹੈ ਜਦੋਂ ਕਿ ਆਈ. ਟੀ. ਇੰਡਸਟਰੀ ਦੀ ਗ੍ਰੋਥ 8 ਤੋਂ 10 ਫੀਸਦੀ ਰਹਿ ਗਈ ਹੈ। ਸੂਤਾ ਨੇ ਆਈ. ਆਈ. ਟੀ.-ਰੁੜਕੀ ਤੋਂ ਇੰਜੀਨੀਅਰਿੰਗ ਕੀਤੀ ਅਤੇ ਉਹ ਸ਼੍ਰੀਰਾਮ ਰੈਫਰੀਜਰੇਸ਼ਨ ਇੰਡਸਟਰੀਜ਼ ’ਚ ਕੰਮ ਕਰ ਰਹੇ ਸਨ। 1985 ’ਚ ਅਜੀਮ ਪ੍ਰੇਮਜੀ ਨੇ ਉਨ੍ਹਾਂ ਨੂੰ ਆਪਣੀ ਆਈ. ਟੀ. ਕੰਪਨੀ ਵਿਪਰੋ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸੌਂਪੀ। ਅਗਲੇ 14 ਸਾਲਾਂ ਤੱਕ ਸੂਤਾ ਵਿਪਰੋ ਦਾ ਚਿਹਰਾ ਬਣੇ ਰਹੇ ਅਤੇ ਵਾਈਸ ਚੇਅਰਮੈਨ ਦੇ ਅਹੁਦੇ ਤੱਕ ਪਹੁੰਚੇ।

ਇਹ ਵੀ ਦੇਖੋ : ਦੋ-ਪਹੀਆ ਵਾਹਨ ਚਲਾਉਣ ਵਾਲਿਆਂ ਲਈ ਜਾਰੀ ਹੋਏ ਦਿਸ਼ਾ-ਨਿਰਦੇਸ਼, ਯਾਤਰੀਆਂ ਦੀ ਸੁਰੱਖਿਆ ਹੈ ਮੁੱਖ ਉਦੇਸ਼

1999 ’ਚ ਉਨ੍ਹਾਂ ਨੇ 10 ਹੋਰ ਲੋਕਾਂ ਨਾਲ ਮਿਲ ਕੇ ਮਾਇੰਡਟਰੀ ਦੀ ਸਥਾਪਨਾ ਕੀਤੀ। 2007 ’ਚ ਕੰਪਨੀ ਦਾ ਆਈ. ਪੀ. ਓ. ਬੇਹੱਦ ਸਫਲ ਰਿਹਾ ਪਰ ਇਸ ਤੋਂ ਬਾਅਦ ਕੰਪਨੀ ਦੇ ਸੰਸਥਾਪਕਾਂ ’ਚ ਮਤਭੇਦ ਉਭਰਨ ਲੱਗੇ ਅਤੇ ਸੂਤਾ ਨੇ ਖੁਦ ਨੂੰ ਮਾਇੰਡਰੀ ਤੋਂ ਵੱਖ ਕਰ ਲਿਆ। ਉਨ੍ਹਾਂ ਨੇ ਕੰਪਨੀ ’ਚ ਆਪਣੇ ਸਾਰੇ ਸ਼ੇਅਰ ਵੇਚ ਦਿੱਤੇ ਅਤੇ 2011 ’ਚ 68 ਸਾਲ ਦੀ ਉਮਰ ’ਚ ਹੈਪੀਐਸਟ ਮਾਇੰਡਸ ਦੀ ਸਥਾਪਨਾ ਕੀਤੀ।

ਇਹ ਵੀ ਦੇਖੋ : ਇਕ ਮਹੀਨੇ ਵਿਚ 4000 ਰੁਪਏ ਸਸਤਾ ਹੋਇਆ ਸੋਨਾ, ਜਾਰੀ ਰਹਿ ਸਕਦੀ ਹੈ ਕੀਮਤਾਂ 'ਚ ਕਮੀ


Harinder Kaur

Content Editor

Related News