ਏਸ਼ੀਆਈ ਬਾਜ਼ਾਰਾਂ ''ਚ ਕਾਰੋਬਾਰ ਸੁਸਤ

Thursday, Nov 02, 2017 - 07:38 AM (IST)

ਨਵੀਂ ਦਿੱਲੀ— ਏਸ਼ੀਆਈ ਬਾਜ਼ਾਰਾਂ ਵਿੱਚ ਸੁਸਤੀ ਦੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।ਜਾਪਾਨ ਦਾ ਬਾਜ਼ਾਰ ਨਿੱਕੇਈ 21.5 ਅੰਕ ਯਾਨੀ 0.1 ਫੀਸਦੀ ਦੀ ਮਾਮੂਲੀ ਤੇਜ਼ੀ ਨਾਲ 22,442 ਦੇ ਪੱਧਰ ਉੱਤੇ ਕਾਰੋਬਾਰ ਕਰ ਰਿਹਾ ਹੈ।ਹਾਲਾਂਕਿ ਹੈਂਗ ਸੇਂਗ 57 ਅੰਕ ਯਾਨੀ 0.2 ਫੀਸਦੀ ਡਿੱਗ ਕੇ 28,537 ਦੇ ਪੱਧਰ ਉੱਤੇ ਕਾਰੋਬਾਰ ਕਰ ਰਿਹਾ ਹੈ।ਉੱਥੇ ਹੀ ਐੱਸ. ਜੀ. ਐਕਸ. ਨਿਫਟੀ 18 ਅੰਕ ਯਾਨੀ 0.2 ਫੀਸਦੀ ਦੀ ਕਮਜ਼ੋਰੀ ਨਾਲ 10,466.5 ਦੇ ਪੱਧਰ ਉੱਤੇ ਕਾਰੋਬਾਰ ਕਰ ਰਿਹਾ ਹੈ। 

ਕੋਰਿਆਈ ਬਾਜ਼ਾਰ ਦਾ ਇੰਡੈਕਸ ਕੋਸਪੀ ਸਪਾਟ ਹੋ ਕੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਸਟਰੇਟਸ ਟਾਈਮਸ ਵਿੱਚ 0.2 ਫੀਸਦੀ ਦੀ ਗਿਰਾਵਟ ਦਿਸ ਰਹੀ ਹੈ।ਤਾਇਵਾਨ ਇੰਡੈਕਸ ਦੀ ਚਾਲ ਸਪਾਟ ਨਜ਼ਰ ਆ ਰਹੀ ਹੈ।


Related News