ASIA ਬਾਜ਼ਾਰਾਂ ''ਚ ਮਿਲੇ-ਜੁਲੇ ਸੰਕੇਤ, SGX ਨਿਫਟੀ 52 ਅੰਕ ਡਿੱਗਾ

10/10/2019 8:20:56 AM

ਨਵੀਂ ਦਿੱਲੀ— ਵੀਰਵਾਰ ਨੂੰ ਅਮਰੀਕਾ ਤੇ ਚੀਨ ਵਿਚਕਾਰ ਸ਼ੁਰੂ ਹੋਣ ਵਾਲੀ ਉੱਚ ਪੱਧਰੀ ਵਪਾਰਕ ਗੱਲਬਾਤ ਨੂੰ ਲੈ ਕੇ ਵੱਧ ਰਹੀ ਅਨਿਸ਼ਚਿਤਤਾ ਨਾਲ ਏਸ਼ੀਆਈ ਬਾਜ਼ਾਰਾਂ 'ਚ ਮਿਲੇ-ਜੁਲੇ ਕਾਰੋਬਾਰ ਹਨ। ਨਿਵੇਸ਼ਕ ਦੋਹਾਂ ਵਿਸ਼ਵ ਆਰਥਿਕ ਤਾਕਤਾਂ ਵਿਚਕਾਰ ਹੋਣ ਵਾਲੀ ਗੱਲਬਾਤ 'ਤੇ ਗੌਰ ਨਾਲ ਨਜ਼ਰ ਰੱਖ ਰਹੇ ਹਨ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.4 ਫੀਸਦੀ ਦੀ ਮਜਬੂਤੀ ਨਾਲ 2,936 'ਤੇ ਕਾਰੋਬਾਰ ਕਰ ਰਿਹਾ ਹੈ।



ਹਾਲਾਂਕਿ, ਐੱਸ. ਜੀ. ਐਕਸ. ਨਿਫਟੀ 52 ਅੰਕ ਯਾਨੀ 0.46 ਫੀਸਦੀ ਦੀ ਗਿਰਾਵਟ ਨਾਲ 11,285 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਬਾਜ਼ਾਰ ਨਿੱਕੇਈ 78 ਅੰਕ ਯਾਨੀ 0.37  ਫੀਸਦੀ ਦੀ ਮਜਬੂਤੀ ਨਾਲ 21,534 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ, ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 102 ਅੰਕ ਦੀ ਤੇਜ਼ੀ ਨਾਲ 25,785 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 12 ਅੰਕ ਯਾਨੀ 0.6 ਫੀਸਦੀ ਟੁੱਟ ਕੇ 2,033 'ਤੇ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 5 ਅੰਕ ਯਾਨੀ 0.15 ਫੀਸਦੀ ਦੀ ਮਜਬੂਤੀ ਨਾਲ 3,094 'ਤੇ ਕਾਰੋਬਾਰ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਚੀਨ ਤੇ ਯੂ. ਐੱਸ. ਵਿਚਕਾਰ ਗੱਲਬਾਤ ਉਸ ਸਮੇਂ ਹੋਣ ਜਾ ਰਹੀ ਹੈ, ਜਦੋਂ ਮੰਗਲਵਾਰ ਤੋਂ 250 ਅਰਬ ਡਾਲਰ ਦੇ ਚਾਈਨਿਜ਼ ਮਾਲ 'ਤੇ ਟੈਰਿਫ 25 ਤੋਂ ਵੱਧ ਕੇ 30 ਫੀਸਦੀ ਹੋਣ ਜਾ ਰਿਹਾ ਹੈ ਅਤੇ 160 ਅਰਬ ਡਾਲਰ ਦੇ ਹੋਰ ਮਾਲ 'ਤੇ 15 ਫੀਸਦੀ ਦਾ ਨਵਾਂ ਟੈਰਿਫ 15 ਦਸੰਬਰ ਤੋਂ ਲਾਗੂ ਹੋਣਾ ਤੈਅ ਮੰਨਿਆ ਜਾ ਰਿਹਾ ਹੈ, ਜਿਸ 'ਚ ਜ਼ਿਆਦਾਤਰ ਪ੍ਰੋਡਕਟਸ ਕੰਜ਼ਿਊਮਰ ਨਾਲ ਸੰਬੰਧਤ ਹਨ।


Related News