ਸ਼ੰਘਾਈ ਤੇ ਹੈਂਗ ਸੇਂਗ ਸੁਸਤ, SGX ਨਿਫਟੀ 11,450 ਤੋਂ ਪਾਰ

09/23/2019 8:07:38 AM

ਨਵੀਂ ਦਿੱਲੀ— ਯੂ. ਐੱਸ.-ਚੀਨ ਵਿਚਕਾਰ ਵਪਾਰ ਮੋਰਚੇ 'ਤੇ ਨਜ਼ਰ ਰੱਖ ਰਹੇ ਨਿਵੇਸ਼ਕਾਂ ਨੇ ਸੋਮਵਾਰ ਬਾਜ਼ਾਰ 'ਚ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ। ਸਿੰਗਾਪੁਰ 'ਚ ਐੱਨ. ਐੱਸ. ਈ. ਟ੍ਰੇਡਿਡ ਐੱਸ. ਜੀ. ਐਕਸ. ਨਿਫਟੀ ਨੂੰ ਛੱਡ ਕੇ ਬਾਕੀ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ, ਜਦੋਂ ਕਿ ਜਪਾਨ ਦਾ ਬਾਜ਼ਾਰ ਬੰਦ ਹੈ। ਹਾਂਗਕਾਂਗ ਦਾ ਹੈਂਗ ਸੇਂਗ, ਚੀਨ ਦਾ ਸ਼ੰਘਾਈ ਲਾਲ ਨਿਸ਼ਾਨ 'ਤੇ ਹਨ।

 

ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 1.09 ਫੀਸਦੀ ਦੀ ਗਿਰਾਵਟ ਨਾਲ 2,973 'ਤੇ ਕਾਰੋਬਾਰ ਕਰ ਰਿਹਾ ਹੈ। ਐੱਸ. ਜੀ. ਐਕਸ. ਨਿਫਟੀ 150 ਅੰਕ ਯਾਨੀ 1.4 ਫੀਸਦੀ ਵੱਧ ਕੇ 11,495 'ਤੇ ਕਾਰੋਬਾਰ ਕਰ ਰਿਹਾ ਹੈ।
ਉੱਥੇ ਹੀ, ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 84 ਅੰਕ ਦੀ ਗਿਰਾਵਟ ਨਾਲ 26,350 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.08 ਫੀਸਦੀ ਦੀ ਕਮਜ਼ੋਰੀ ਨਾਲ 2,089 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 6 ਅੰਕ ਯਾਨੀ 0.2 ਫੀਸਦੀ ਦੀ ਗਿਰਾਵਟ ਨਾਲ 3,153 'ਤੇ ਕਾਰੋਬਾਰ ਕਰ ਰਿਹਾ ਹੈ।
ਉੱਥੇ ਹੀ, ਬੀਤੇ ਸ਼ੁੱਕਰਵਾਰ ਅਮਰੀਕੀ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਸਨ। ਡਾਓ ਜੋਂਸ ਜਿੱਥੇ 160 ਅੰਕ ਯਾਨੀ 0.6 ਫੀਸਦੀ ਡਿੱਗ ਕੇ 26,935.07 ਦੇ ਪੱਧਰ 'ਤੇ ਬੰਦ ਹੋਇਆ, ਉੱਥੇ ਹੀ ਐੱਸ. ਐਂਡ ਪੀ.-500 ਇੰਡੈਕਸ 0.5 ਫੀਸਦੀ ਸਲਿੱਪ ਕਰਕੇ 2,992.09 ਦੇ ਪੱਧਰ 'ਤੇ ਅਤੇ ਨੈਸਡੈਕ ਕੰਪੋਜ਼ਿਟ 0.8 ਫੀਸਦੀ ਦੀ ਗਿਰਾਵਟ ਨਾਲ 8,117.67 ਦੇ ਪੱਧਰ 'ਤੇ ਬੰਦ ਹੋਏ ਸਨ।


Related News