ਵਪਾਰ ਯੁੱਧ ਦਾ ਖਦਸ਼ਾ, Asia ਬਾਜ਼ਾਰ ਸਹਿਮੇ, SGX ਨਿਫਟੀ 0.3% ਟੁੱਟਾ

Thursday, May 09, 2019 - 08:27 AM (IST)

ਨਵੀਂ ਦਿੱਲੀ— ਵੀਰਵਾਰ ਦੀ ਸਵੇਰ ਏਸ਼ੀਆਈ ਸਟਾਕਸ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਮਰੀਕਾ ਤੇ ਚੀਨ ਵਿਚਕਾਰ ਵਪਾਰ ਨੂੰ ਲੈ ਕੇ ਚੱਲ ਰਹੀ ਤਣਾਤਣੀ ਬਰਕਰਾਰ ਹੈ। ਬਾਜ਼ਾਰ ਨੂੰ ਲੱਗ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਟਰੰਪ ਸਰਕਾਰ ਚੀਨੀ ਸਮਾਨਾਂ 'ਤੇ ਟੈਰਿਫ ਲਾਉਣ ਦਾ ਐਲਾਨ ਕਰ ਸਕਦੀ ਹੈ। ਉੱਥੇ ਹੀ, ਇਸ ਵਿਚਕਾਰ ਚੀਨ ਨੇ ਵੀ ਸਾਫ ਕਰ ਦਿੱਤਾ ਹੈ ਕਿ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਉਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਦੋਹਾਂ ਆਰਥਿਕ ਤਾਕਤਾਂ 'ਚ ਖਿਚੋਤਾਣ ਨਾਲ ਵਿਸ਼ਵ ਭਰ ਦੇ ਬਾਜ਼ਾਰ ਇਕ ਵਾਰ ਫਿਰ ਲਾਲ ਨਿਸ਼ਾਨ 'ਚ ਹਨ।

 

 

ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 1.12 ਫੀਸਦੀ ਡਿੱਗ ਕੇ 2,861.47 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਡੋਨਾਲਡ ਟਰੰਪ ਨੇ 200 ਅਰਬ ਡਾਲਰ ਦੇ ਚੀਨੀ ਸਮਾਨਾਂ 'ਤੇ ਡਿਊਟੀ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰਨ ਦੀ ਧਮਕੀ ਦਿੱਤੀ ਹੈ। ਚੀਨ ਦਾ ਪ੍ਰਤੀਨਿਧੀ ਮੰਡਲ ਗੱਲਬਾਤ ਜਾਰੀ ਰੱਖਣ ਲਈ ਵੀਰਵਾਰ ਨੂੰ ਅਮਰੀਕਾ ਵੀ ਜਾ ਰਿਹਾ ਹੈ।
ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 33 ਅੰਕ ਯਾਨੀ 0.3 ਫੀਸਦੀ ਦੀ ਕਮਜ਼ੋਰੀ ਨਾਲ 11,370 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਹੈਂਗ ਸੈਂਗ 445 ਅੰਕ ਯਾਨੀ 1.5 ਫੀਸਦੀ ਡਿੱਗ ਕੇ 28,558.17 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਜਪਾਨ ਦਾ ਬਾਜ਼ਾਰ ਨਿੱਕੇਈ 268 ਅੰਕ ਯਾਨੀ 1.2 ਫੀਸਦੀ ਡਿੱਗ ਕੇ 21,334 ਦੇ ਪੱਧਰ 'ਤੇ ਹੈ। ਦੱਖਣੀ ਕੋਰੀਆ ਦਾ ਕੋਸਪੀ 1.08 ਫੀਸਦੀ ਡਿੱਗਾ ਹੈ ਤੇ 2,144 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.5 ਫੀਸਦੀ ਦੀ ਗਿਰਾਵਟ 'ਚ 3,266 'ਤੇ ਕਾਰੋਬਾਰ ਕਰ ਰਿਹਾ ਹੈ।


Related News