SGX ਨਿਫਟੀ 'ਚ ਗਿਰਾਵਟ, ਨਿੱਕੇਈ 'ਚ ਹਲਕੀ ਬੜ੍ਹਤ, ਹੈਂਗ ਸੇਂਗ ਸੁਸਤ
Thursday, Aug 22, 2019 - 08:24 AM (IST)

ਨਵੀਂ ਦਿੱਲੀ— ਹਾਂਗਕਾਂਗ 'ਚ ਪ੍ਰਦਰਸ਼ਨਕਾਰੀਆਂ ਤੇ ਪੁਲਸ 'ਚ ਝੜਪ ਨਾਲ ਮਾਹੌਲ ਗਰਮ ਹੈ।ਹੈਂਗ ਸੇਂਗ ਇੰਡੈਕਸ 2015 ਤੋਂ ਬਾਅਦ ਦੀ ਸਭ ਤੋਂ ਖਰਾਬ ਤਿਮਾਹੀ ਦੇ ਰਾਹ 'ਤੇ ਹੈ। ਚੀਨ ਦਾ ਬਾਜ਼ਾਰ ਹਲਕੀ ਬੜ੍ਹਤ 'ਚ ਹੈ।
ਉੱਥੇ ਹੀ, ਜਪਾਨ 'ਚ ਨਿਰਮਾਣ ਸਰਗਰਮੀ ਲਗਾਤਾਰ ਚੌਥੇ ਮਹੀਨੇ ਅਗਸਤ 'ਚ ਸੁਸਤ ਰਹਿਣ ਨਾਲ ਨਿੱਕੇਈ 'ਚ ਸੀਮਤ ਮਜਬੂਤੀ ਦੇਖਣ ਨੂੰ ਮਿਲੀ ਹੈ।ਜਪਾਨ ਦਾ ਬਾਜ਼ਾਰ ਨਿੱਕੇਈ ਹਲਕੀ ਮਜਬੂਤੀ 'ਚ ਕਾਰੋਬਾਰ ਕਰ ਰਿਹਾ ਹੈ।
ਹਾਲਾਂਕਿ ਹੈਂਗ ਸੇਂਗ ਤੇ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ ਅਤੇ ਦੱਖਣੀ ਕੋਰੀਆ ਦੇ ਬਾਜ਼ਾਰ ਕੋਸਪੀ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ।ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.07 ਫੀਸਦੀ ਦੀ ਹਲਕੀ ਤੇਜ਼ੀ 'ਚ 2,882 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 19 ਅੰਕ ਯਾਨੀ 0.17 ਫੀਸਦੀ ਦੀ ਗਿਰਾਵਟ ਨਾਲ 10,914 'ਤੇ ਕਾਰੋਬਾਰ ਕਰ ਰਿਹਾ ਹੈ।
ਹਾਂਗਕਾਂਗ ਦਾ ਹੈਂਗ ਸੇਂਗ 134 ਅੰਕ ਯਾਨੀ 0.5 ਫੀਸਦੀ ਡਿੱਗ ਕੇ 26,135 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਜਪਾਨ ਦਾ ਬਾਜ਼ਾਰ ਨਿੱਕੇਈ 25 ਅੰਕ ਯਾਨੀ 0.1 ਫੀਸਦੀ ਉਛਲ ਕੇ 20,644 ਦੇ ਪੱਧਰ 'ਤੇ ਹੈ। ਦੱਖਣੀ ਕੋਰੀਆ ਦਾ ਕੋਸਪੀ 0.3 ਫੀਸਦੀ ਡਿੱਗ ਕੇ 1,958 'ਤੇ ਹੈ। ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.17 ਫੀਸਦੀ ਦੀ ਮਜਬੂਤੀ 'ਚ 3,127 'ਤੇ ਕਾਰੋਬਾਰ ਕਰ ਰਿਹਾ ਹੈ।