Whatsapp ਚੈਨਲ 'ਤੇ ਆਉਂਦੇ ਹੀ PM ਮੋਦੀ ਨੇ ਤੋੜਿਆ ਰਿਕਾਰਡ, ਜਾਣੋ ਕਿੰਨੇ ਜੁੜੇ ਫਾਲੋਅਰਸ
Thursday, Sep 21, 2023 - 10:05 AM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਮੰਗਲਵਾਰ ਨੂੰ ਵਟਸਐਪ ਚੈਨਲ ਨਾਲ ਜੁੜ ਗਏ। ਆਮ ਲੋਕਾਂ ਨਾਲ ਜੁੜਨ ਲਈ ਪ੍ਰਧਾਨ ਮੰਤਰੀ ਇਸ ਸਭ ਤੋਂ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਜੁੜ ਗਏ ਹਨ। ਜਿਵੇਂ ਹੀ ਪੀਐਮ ਮੋਦੀ ਵਟਸਐਪ ਚੈਨਲ 'ਤੇ ਆਏ, ਉਨ੍ਹਾਂ ਨੇ ਰਿਕਾਰਡ ਤੋੜ ਦਿੱਤਾ ਅਤੇ 1.4 ਮਿਲੀਅਨ ਫਾਲੋਅਰਸ ਹੋ ਗਏ। ਜ਼ਿਕਰਯੋਗ ਹੈ ਕਿ PM ਮੋਦੀ X 'ਤੇ 91 ਲੱਖ ਤੋਂ ਵੱਧ ਪ੍ਰਸ਼ੰਸਕਾਂ ਦੇ ਨਾਲ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਭਾਰਤੀ ਹਨ। ਫੇਸਬੁੱਕ 'ਤੇ ਪੀਐਮ ਮੋਦੀ ਦੇ 48 ਲੱਖ ਤੋਂ ਵੱਧ ਫਾਲੋਅਰਜ਼ ਹਨ। ਇਸ ਦੇ ਨਾਲ ਹੀ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 78 ਲੱਖ ਤੋਂ ਵੱਧ ਹੈ।
ਇਹ ਵੀ ਪੜ੍ਹੋ : ਰਿਲਾਇੰਸ ਨੇ ਲਾਂਚ ਕੀਤਾ Jio AirFiber, ਦੇਸ਼ ਦੇ ਹਰ ਕੋਨੇ 'ਚ ਪਹੁੰਚੇਗਾ ਹਾਈ ਸਪੀਡ ਇੰਟਰਨੈੱਟ
ਪ੍ਰਧਾਨ ਮੰਤਰੀ ਮੋਦੀ ਨੇ ਕੰਮ ਕਰਦੇ ਹੋਏ ਆਪਣੀ ਇਕ ਤਸਵੀਰ ਸਾਂਝੀ ਕਰਦੇ ਹੋਏ ਐਕਸ 'ਤੇ ਪੋਸਟ ਕੀਤੀ ਅਤੇ ਲਿਖਿਆ "ਵਟਸਐਪ ਕਮਿਊਨਿਟੀ ਵਿੱਚ ਸ਼ਾਮਲ ਹੋਣ ਲਈ ਬਹੁਤ ਰੋਮਾਂਚਿਤ। ਇਹ ਸਾਡੇ ਨਿਰੰਤਰ ਸੰਵਾਦ ਦੇ ਸਫ਼ਰ ਵੱਲ ਇੱਕ ਹੋਰ ਕਦਮ ਹੈ। ਇੱਥੇ ਜੁੜੇ ਰਹੋ! ਇੱਥੇ ਨਵੀਂ ਸੰਸਦ ਭਵਨ ਤੋਂ ਇੱਕ ਫੋਟੋ ਹੈ।" ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਆਪਣੇ ਵਟਸਐਪ ਚੈਨਲ ਦਾ ਲਿੰਕ ਵੀ ਸਾਂਝਾ ਕੀਤਾ।
ਇਹ ਵੀ ਪੜ੍ਹੋ : LIC ਕਰਮਚਾਰੀਆਂ-ਏਜੰਟਸ ਲਈ ਖੁਸ਼ਖਬਰੀ, ਗ੍ਰੈਚੁਟੀ ਲਿਮਟ ਵਧਾ ਕੇ ਕੀਤੀ 5 ਲੱਖ ਰੁਪਏ
ਤੁਹਾਨੂੰ ਦੱਸ ਦੇਈਏ ਕਿ META ਨੇ ਭਾਰਤ ਸਮੇਤ 150 ਤੋਂ ਵੱਧ ਦੇਸ਼ਾਂ ਵਿੱਚ 13 ਸਤੰਬਰ ਨੂੰ WhatsApp ਚੈਨਲ ਲਾਂਚ ਕੀਤੇ ਹਨ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇਸ ਸਬੰਧੀ ਇੱਕ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ ਕਿ ਅੱਜ ਅਸੀਂ ਗਲੋਬਲੀ ਵਟਸਐਪ ਚੈਨਲ ਲਾਂਚ ਕਰਨ ਜਾ ਰਹੇ ਹਾਂ। ਇਸ 'ਚ ਅਸੀਂ ਹਜ਼ਾਰਾਂ ਨਵੇਂ ਚੈਨਲ ਜੋੜ ਰਹੇ ਹਾਂ, ਜਿਨ੍ਹਾਂ ਨੂੰ ਲੋਕ ਵਟਸਐਪ 'ਤੇ ਫਾਲੋ ਕਰ ਸਕਦੇ ਹਨ। ਤੁਸੀਂ ਇਸਨੂੰ ਆਪਣੀ 'ਅੱਪਡੇਟ' ਟੈਬ ਵਿੱਚ ਲੱਭ ਸਕਦੇ ਹੋ।
ਇਹ ਵੀ ਪੜ੍ਹੋ : ਹੁਣ ਇਸ਼ਤਿਹਾਰਾਂ 'ਚ ਭੀਖ ਮੰਗਦੇ ਬੱਚੇ ਵਿਖਾਉਣ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ, ਸਖ਼ਤ ਨਿਰਦੇਸ਼ ਜਾਰੀ
ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8