ਅਰਵਿੰਦ ਦਾ ਮੁਨਾਫਾ ਅਤੇ ਆਮਦਨ ਵਧੀ

Wednesday, May 09, 2018 - 02:03 PM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਅਰਵਿੰਦ ਦਾ ਮੁਨਾਫਾ 16.6 ਫੀਸਦੀ ਵਧ ਕੇ 109 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਅਰਵਿੰਦ ਦਾ ਮੁਨਾਫਾ 93.4 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਅਰਵਿੰਦ ਦੀ ਆਮਦਨ 21.3 ਫੀਸਦੀ ਵਧਕੇ 2,990 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਅਰਵਿੰਦ ਦੀ ਆਮਦਨ 2,466 ਕਰੋੜ ਰੁਪਏ ਰਹੀ ਸੀ। 
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਅਰਵਿੰਦ ਦਾ ਐਬਿਟਡਾ 225.5 ਕਰੋੜ ਰੁਪਏ ਤੋਂ ਵਧ ਕੇ 291.6 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਅਰਵਿੰਦ ਦਾ ਐਬਿਟਡਾ ਮਾਰਜਨ 9.1 ਫੀਸਦੀ ਤੋਂ ਵਧ ਕੇ 9.7 ਫੀਸਦੀ ਰਿਹਾ ਹੈ।


Related News