ਧੀ ਦੇ ਵਿਆਹ ਲਈ ਸਰਕਾਰ ਦੇ ਰਹੀ ਹੈ 10 ਗ੍ਰਾਮ ਸੋਨਾ, ਇੰਝ ਲੈ ਸਕਦੇ ਹੋ ਇਸ ਸਕੀਮ ਦਾ ਲਾਭ
Saturday, Dec 12, 2020 - 10:27 AM (IST)
ਨਵੀਂ ਦਿੱਲੀ : ਧੀ ਨੂੰ ਤੋਹਫ਼ੇ ਦੇ ਤੌਰ 'ਤੇ ਜਵੈਲਰੀ ਦੇਣਾ ਸਾਡੇ ਦੇਸ਼ ਵਿਚ ਇਕ ਪਰੰਪਰਾ ਹੈ ਪਰ ਕਈ ਪਰਿਵਾਰਾਂ ਲਈ ਇਹ ਆਸਾਨ ਨਹੀਂ ਹੁੰਦਾ ਹੈ। ਅਜਿਹੇ ਵਿਚ ਅਸਾਮ ਸਰਕਾਰ ਨੇ ਧੀ ਦੇ ਮਾਪਿਆਂ ਦੀ ਚਿੰਤਾ ਨੂੰ ਕੁੱਝ ਘੱਟ ਕਰਣ ਲਈ ਅਰੁੰਧਤੀ ਗੋਲਡ ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਕੁੜੀ ਦੇ ਵਿਆਹ ਵਿਚ ਸਰਕਾਰ ਵੱਲੋਂ ਮਦਦ ਦੇ ਤੌਰ 'ਤੇ ਧੀ ਨੂੰ ਤੋਹਫ਼ੇ ਵਿਚ 10 ਗ੍ਰਾਮ ਸੋਨਾ ਦਿੱਤਾ ਜਾਂਦਾ ਹੈ। ਆਓ ਜਾਣਦੇ ਹਾਂ ਕਿ ਤੁਸੀਂ ਇਸ ਸਕੀਮ ਦਾ ਫ਼ਾਇਦਾ ਕਿਵੇਂ ਲੈ ਸਕਦੇ ਹੋ।
ਇਹ ਵੀ ਪੜ੍ਹੋ: ਜਨਮਦਿਨ ਮੌਕੇ ਛਲਕਿਆ ਯੁਵਰਾਜ ਦਾ ਦਰਦ, ਕਿਹਾ- ਪਿਤਾ ਯੋਗਰਾਜ ਦੇ ਵਿਵਾਦਤ ਬਿਆਨ ਤੋਂ ਬੇਹੱਦ ਦੁਖ਼ੀ ਹਾਂ
ਅਰੁੰਧਤੀ ਗੋਲਡ ਸਕੀਮ ਤਹਿਤ ਵਿਆਹ ਲਈ ਰਜਿਸਟਰੇਸ਼ਨ ਕਰਾਉਣ ਵਾਲੀਆਂ ਔਰਤਾਂ ਦੇ ਅਧਿਕਾਰ ਦੀ ਰੱਖਿਆ ਹੁੰਦੀ ਹੈ। ਇਸ ਸਕੀਮ ਦਾ ਉਦੇਸ਼ ਆਰਥਕ ਤੌਰ 'ਤੇ ਕਮਜ਼ੋਰ ਮਾਤਾ-ਪਿਤਾ ਨੂੰ ਕੁੱਝ ਰਾਹਤ ਪਹੁੰਚਾਉਣਾ ਹੈ। ਸਰਕਾਰ ਵੱਲੋਂ ਦਿੱਤਾ ਗਿਆ ਸੋਨਾ ਕੁੜੀ ਨੂੰ ਵੀ ਆਰਥਕ ਤੌਰ 'ਤੇ ਮਜਬੂਤ ਬਣਾਉਂਦਾ ਹੈ।
ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ 'ਚ ਅੰਤਰਰਾਸ਼ਟਰੀ ਬਾਕਸਰ ਸੁਮਿਤ ਟਰੈਕਟਰ 'ਤੇ ਗਿਆ ਲਾੜੀ ਵਿਆਹੁਣ (ਵੇਖੋ ਤਸਵੀਰਾਂ)
ਇਸ ਯੋਜਨਾ ਦਾ ਫ਼ਾਇਦਾ ਲੈਣ ਲਈ ਇਹ ਹਨ ਸ਼ਰਤਾਂ
- ਅਰੁੰਧਤੀ ਸੋਨਾ ਯੋਜਨਾ ਦਾ ਫ਼ਾਇਦਾ ਲੈਣ ਲਈ ਕੁੜੀ ਦੀ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ। ਨਾਲ ਹੀ ਵਿਆਹ ਦਾ ਰਜਿਸਟਰੇਸ਼ਨ ਕਰਾਉਣਾ ਜ਼ਰੂਰੀ ਹੈ।
- ਯੋਜਨਾ ਦਾ ਫ਼ਾਇਦਾ ਲੈਣ ਲਈ ਕੁੜੀ ਦੇ ਪਰਿਵਾਰ ਦੀ ਸਾਲਾਨਾ ਕਮਾਈ 5 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ।
- ਯੋਜਨਾ ਦਾ ਫ਼ਾਇਦਾ ਪਹਿਲੀ ਵਾਰ ਵਿਆਹ ਕਰਣ 'ਤੇ ਹੀ ਮਿਲੇਗਾ। ਮੁੰਡੇ ਦੀ ਉਮਰ ਘੱਟ ਤੋਂ ਘੱਟ 21 ਸਾਲ ਹੋਣੀ ਚਾਹੀਦੀ ਹੈ।
ਇਸ ਤਰੀਕੇ ਨਾਲ ਕਰ ਸਕਰੇ ਹੋ ਅਪਲਾਈ
- ਇਸ ਸਕੀਮ ਵਿਚ ਤੁਹਾਨੂੰ ਪਹਿਲਾਂ ਰਜਿਸਟਰ ਹੋਣਾ ਪਏਗਾ।
- ਇਸ ਲਈ revenueassam.nic.in. 'ਤੇ ਜਾ ਕੇ ਆਨਲਾਈਨ ਫ਼ਾਰਮ ਭਰੋ।
- ਆਨਲਾਈਨ ਫ਼ਾਰਮ ਨੂੰ ਭਰਨ ਤੋਂ ਬਾਅਦ ਇਸਦਾ ਪ੍ਰਿੰਟਆਊਟ ਕੱਢ ਲਓ।
- ਆਨਲਾਈਨ ਦੇ ਨਾਲ-ਨਾਲ ਇਸ ਪ੍ਰਿੰਟਆਊਟ ਨੂੰ ਵੀ ਜਮ੍ਹਾ ਕਰਨਾ ਹੁੰਦਾ ਹੈ।
- ਫ਼ਾਰਮ ਜਮ੍ਹਾ ਹੋਣ ਤੋਂ ਬਾਅਦ ਕੁੜੀ ਨੂੰ ਇਸ ਦੀ ਇਕ ਰਸੀਦ ਵੀ ਮਿਲਦੀ ਹੈ।
- ਤੁਹਾਡੀ ਅਰਜ਼ੀ ਮਨਜੂਰ ਹੋਈ ਹੈ ਜਾਂ ਨਹੀਂ ਇਸ ਦੇ ਬਾਰੇ ਵਿਚ ਤੁਹਾਨੂੰ ਐਸ.ਐਮ.ਐਸ. ਰਾਹੀਂ ਪਤਾ ਲੱਗ ਜਾਵੇਗਾ।
- ਜੇਕਰ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ ਤਾਂ ਸਕੀਮ ਤਹਿਤ ਜੋ ਵੀ ਰਕਮ ਬਣੇਗੀ ਉਹ ਬਿਨੈਕਾਰ ਦੇ ਖਾਤੇ ਵਿਚ ਜਮ੍ਹਾ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹੱਥ 'ਚ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੀ ਕਮਾਨ, ਬਣੇ ਪ੍ਰਧਾਨ
ਨੋਟ : ਅਸਾਮ ਸਰਕਾਰ ਦੇ ਇਸ ਫੈਸਲੇ ਸਬੰਧੀ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।