ਫੁਟਵੀਅਰ ਅਤੇ ਚਮੜਾ ਵਿਕਾਸ ਪ੍ਰੋਗਰਾਮ ਨੂੰ ਜਾਰੀ ਰੱਖਣ ਦੀ ਮਿਲੀ ਮਨਜ਼ੂਰੀ

Sunday, Feb 06, 2022 - 02:55 PM (IST)

ਫੁਟਵੀਅਰ ਅਤੇ ਚਮੜਾ ਵਿਕਾਸ ਪ੍ਰੋਗਰਾਮ ਨੂੰ ਜਾਰੀ ਰੱਖਣ ਦੀ ਮਿਲੀ ਮਨਜ਼ੂਰੀ

ਨਵੀਂ ਦਿੱਲੀ (ਭਾਸ਼ਾ) – ਉਦਯੋਗ ਅਤੇ ਵਪਾਰ ਮੰਤਰਾਲਾ ਨੇ ਭਾਰਤੀ ਫੁਟਵੀਅਰ ਅਤੇ ਚਮੜਾ ਵਿਕਾਸ ਪ੍ਰੋਗਰਾਮ (ਆਈ. ਐੱਫ. ਐੱਲ. ਡੀ. ਪੀ.) ਨੂੰ ਜਾਰੀ ਰੱਖਣ ਦੀ ਮਨਜ਼ੂਰੀ ਦਿੰਦੇ ਹੋਏ ਇਸ ਲਈ 1700 ਕਰੋੜ ਰੁਪਏ ਦੀ ਵਿੱਤੀ ਅਲਾਟਮੈਂਟ ਕੀਤੀ ਹੈ।

ਮੰਤਰਾਲਾ ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਕੇਂਦਰੀ ਮੰਤਰੀਮੰਡਲ ਨੇ ਬੀਤੀ 19 ਜਨਵਰੀ ਨੂੰ ਬੈਠਕ ’ਚ ਆਈ. ਐੱਫ. ਐੱਲ. ਡੀ. ਪੀ. ਨੂੰ 31 ਮਾਰਚ 2026 ਤੱਕ ਜਾਰੀ ਰੱਖਣ ਦੇ ਪ੍ਰਸਤਾਵ ’ਤੇ ਮੋਹਰ ਲਗਾਈ ਸੀ। ਇਸ ਪ੍ਰੋਗਰਾਮ ਦੀ ਸਮੀਖਿਆ ਕੀਤੇ ਜਾਣ ਤੋਂ ਪਹਿਲਾਂ ਹੀ ਇਸ ਦੀ ਮਿਆਦ ਖਤਮ ਹੋ ਜਾਵੇਗੀ। ਉਦਯੋਗ ਅਤੇ ਵਪਾਰ ਮੰਤਰਾਲ ਨੇ ਚਮੜਾ ਖੇਤਰ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮਕਸਦ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਖੇਤਰ ’ਚ ਨਵਾਂ ਨਿਵੇਸ਼ ਆਕਰਸ਼ਿਤ ਕਰਨ, ਰੁਜ਼ਗਾਰ ਪੈਦਾ ਕਰਨ ਅਤੇ ਉਤਪਾਦਨ ਵਧਾਉਣ ਲਈ ਆਈ. ਐੱਫ. ਐੱਲ. ਡੀ. ਪੀ. ਸ਼ੁਰੂ ਕੀਤਾ ਗਿਆ ਹੈ।


author

Harinder Kaur

Content Editor

Related News