iPhone XR ਦੀ ਕੀਮਤ 17 ਹਜ਼ਾਰ ਘਟੀ, HDFC ਕਾਰਡ ''ਤੇ 10% ਵਾਧੂ ਛੋਟ

04/04/2019 3:44:47 PM

ਨਵੀਂ ਦਿੱਲੀ—  ਆਈਫੋਨ XR ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਐਪਲ ਦਾ ਇਹ ਨਵਾਂ ਸਮਾਰਟ ਫੋਨ 17 ਹਜ਼ਾਰ ਰੁਪਏ ਸਸਤਾ ਮਿਲੇਗਾ। ਅਮਰੀਕਾ ਦੀ ਦਿੱਗਜ ਸਮਾਰਟ ਫੋਨ ਕੰਪਨੀ ਐਪਲ ਨੇ ਆਈਫੋਨ XR ਦੀ ਕੀਮਤ 22 ਫੀਸਦੀ ਤਕ ਘਟਾ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਭਾਰਤ 'ਚ ਵਿਕਰੀ ਵਧਾਉਣ ਲਈ ਕੰਪਨੀ ਨੇ ਆਈਫੋਨ XR ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ।ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਨੇ ਇਸ ਮਾਡਲ ਦੀ ਕੀਮਤ 'ਚ ਕਮੀ ਕੀਤੀ ਹੈ।ਹੁਣ ਤਕ ਇਸ 'ਤੇ ਸਿਰਫ 'ਨੋ ਕੋਸਟ' ਈ. ਐੱਮ. ਆਈ. ਤੇ ਐਕਸਚੇਂਜ ਪ੍ਰੋਗਰਾਮ ਹੀ ਚੱਲ ਰਿਹਾ ਸੀ।

 

ਇੰਨੀ ਹੋਈ ਕੀਮਤ-
ਹੁਣ 64ਜੀਬੀ ਆਈਫੋਨ XR 59,900 ਰੁਪਏ 'ਚ ਮਿਲੇਗਾ, ਜੋ ਪਹਿਲਾਂ 76,900 ਰੁਪਏ 'ਚ ਮਿਲ ਰਿਹਾ ਸੀ। ਉੱਥੇ ਹੀ, 128 ਜੀਬੀ ਵਾਲੇ ਦੀ ਕੀਮਤ 81,900 ਰੁਪਏ ਤੋਂ ਘਟਾ ਕੇ 64,900 ਰੁਪਏ ਕਰ ਦਿੱਤੀ ਗਈ ਹੈ। 
256 ਜੀਬੀ ਆਈਫੋਨ XR ਹੁਣ 74,900 ਰੁਪਏ 'ਚ ਖਰੀਦ ਸਕੋਗੇ, ਜਿਸ ਦੀ ਪਹਿਲਾਂ 91,900 ਰੁਪਏ ਕੀਮਤ ਰੱਖੀ ਗਈ ਸੀ। ਇੰਨਾ ਹੀ ਨਹੀਂ ਜਿਨ੍ਹਾਂ ਕੋਲ ਐੱਚ. ਡੀ. ਐੱਫ. ਸੀ. ਬੈਂਕ ਦਾ ਕਾਰਡ ਹੈ, ਉਹ ਇਹ ਸਮਾਰਟ ਫੋਨ 10 ਫੀਸਦੀ ਡਿਸਕਾਊਂਟ 'ਤੇ ਖਰੀਦ ਸਕਦੇ ਹਨ। ਸ਼ੁੱਕਰਵਾਰ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਵੇਗਾ, ਜਿਸ ਤਹਿਤ 64 ਜੀਬੀ ਆਈਫੋਨ XR 53,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

PunjabKesari

ਇੰਡਸਟਰੀ ਸੂਤਰਾਂ ਨੇ ਕਿਹਾ ਕਿ ਆਈਫੋਨ XR ਦੀ ਕੀਮਤ ਹੁਣ 2017 'ਚ ਉਸ ਦੇ ਆਈਫੋਨ 8 ਜਿੰਨੀ ਹੋ ਗਈ ਹੈ। ਜਦੋਂ ਐਪਲ ਨੇ ਪਿਛਲੇ ਸਾਲ ਸਤੰਬਰ 'ਚ ਆਈਫੋਨ XR ਲਾਂਚ ਕੀਤਾ ਸੀ ਤਾਂ ਇਸ ਦੀ ਕੀਮਤ ਆਈਫੋਨ 8 ਤੋਂ 20 ਫੀਸਦੀ ਵੱਧ ਸੀ। ਸੂਤਰਾਂ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਆਈਫੋਨ XR ਦੀ ਕੀਮਤ ਬੇਸ਼ੱਕ ਘੱਟ ਹੋਣ ਜਾ ਰਹੀ ਹੈ ਪਰ ਐਪਲ ਭਾਰਤ 'ਚ ਇਸ ਦੇ ਸਟਿੱਕਰ ਮੁੱਲ ਜਾਂ ਵੱਧ ਤੋਂ ਵੱਧ ਮੁੱਲ (MRP) ਨੂੰ ਨਹੀਂ ਬਦਲੇਗਾ।


Related News