ਯੂਜ਼ਰਸ ਲਈ ਵੱਡੀ ਖਬਰ, ਬੰਦ ਹੋਣਗੇ iPhone ਦੇ ਇਹ ਵੇਰੀਐਂਟਸ

03/18/2019 7:33:29 AM

ਗੈਜੇਟ ਡੈਸਕ—ਐਪਲ ਨੇ ਭਾਰਤ 'ਚ ਆਈਫੋਨ 6 ਅਤੇ 6 ਪਲੱਸ ਦੀ ਵਿਕਰੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਉਨ੍ਹਾਂ ਛੋਟੇ ਸਟੋਰਸ ਨੂੰ ਬੰਦ ਕਰਨ ਜਾ ਰਹੀ ਹੈ ਜੋ ਇਕ ਮਹੀਨੇ 'ਚ 35 ਤੋਂ ਜ਼ਿਆਦਾ ਫੋਨ ਨਹੀਂ ਵੇਚ ਪਾਂਦੀ ਹੈ। ਇੰਡਸਟਰੀ ਦੇ ਤਿੰਨ ਸੀਨੀਅਰ ਐਗਜੀਕਿਊਟੀਵਸ ਨੇ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਭਾਰਤ 'ਚ ਐਪਲ ਦੀ ਪ੍ਰੀਮੀਅਮ ਬ੍ਰੈਂਡ ਵੈਲਿਊ ਬਣਾਏ ਰੱਖਣਾ ਚਾਹੁੰਦੀ ਹੈ। ਇਨ੍ਹਾਂ ਦੋਵਾਂ ਫੋਨ ਦੀ ਵਿਕਰੀ ਬੰਦ ਕਰਨ ਨਾਲ ਆਈਫੋਨ ਦੀ ਸ਼ੁਰੂਆਤੀ ਕੀਮਤ ਕਰੀਬ 5,000 ਰੁਪਏ ਵਧ ਜਾਵੇਗੀ ਜਿਸ  ਨਾਲ ਇਹ ਮਕਸੱਦ ਪੂਰਾ ਹੋਵੇਗਾ। ਆਈਫੋਨ ਬਣਾਉਣ ਵਾਲੀ ਕੰਪਨੀ ਨੇ 2014 'ਚ ਆਈਫੋਨ 6 ਨੂੰ ਲਾਂਚ ਕੀਤਾ ਸੀ। ਇਸ ਦੇ 32ਜੀ.ਬੀ. ਵੇਰੀਐਂਟ ਦੀ ਕੀਮਤ ਕਰੀਬ 24,900 ਰੁਪਏ ਅਤੇ ਆਈਫੋਨ 6ਐੱਸ ਵਰਜ਼ਨ ਦੀ ਕੀਮਤ 29,900 ਰੁਪਏ ਹੈ। ਐਗਜੀਕਿਊਟੀਵਸ ਨੇ ਦੱਸਿਆ ਕਿ ਐਪਲ ਨੇ 'ਡਿਸਕਾਊਂਟੇਡ ਬ੍ਰੈਂਡ' ਦਾ ਟੈਗ ਹਟਾਉਣ ਲਈ ਪਿਛਲੇ ਸਾਲ ਆਈਫੋਨ ਐੱਸ.ਈ. ਦੀ ਸ਼ੁਰੂਆਤੀ ਕੀਮਤ 21,000 ਰੁਪਏ ਤੋਂ ਵਧਾ ਦਿੱਤੀ ਸੀ ਅਤੇ ਇਸ ਨੂੰ ਆਫਲਾਈਨ ਤੋਂ ਵੀ ਹਟਾ ਲਿਆ ਸੀ।

PunjabKesari
ਘੱਟ ਵਿਕਰੀ ਵਾਲੇ ਆਊਟਲੇਟਸ ਵੀ ਹੋਣਗੇ ਬੰਦ
ਇਕ ਐਗਜੀਕਿਊਵੀਟ ਨੇ ਦੱਸਿਆ ਕਿ ਕੰਪਨੀ ਚਾਹੁੰਦੀ ਹੈ ਕਿ ਭਾਰਤ 'ਚ ਐਪਲ ਪ੍ਰੀਮੀਅਮ ਬ੍ਰਾਂਡ ਬਣਾ ਰਹੇ ਹਨ। ਉਹ ਆਈਫੋਨ ਦੀ ਔਤਸ ਕੀਮਤ ਵੀ ਵਧਾਉਣਾ ਚਾਹੁੰਦੀ ਹੈ। ਆਈਫੋਨ 6ਐੱਸ ਨੂੰ ਦੇਸ਼ 'ਚ ਮੈਨਿਊਫੈਕਚਰਿੰਗ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਐਪਲ ਦਾ ਇਸ ਦੀ ਕੀਮਤ ਘਟਾਉਣ ਦਾ ਕੋਈ ਇਰਾਦਾ ਨਹੀਂ ਹੈ। ਐਪਲ ਡਿਸਰਟੀਬਿਊਟਰਸ ਨੇ ਆਪਣੇ ਨੇੜਲੇ ਸਟੋਰਸ ਦੀ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਉਨ੍ਹਾਂ ਆਊਟਲੇਟਸ ਨੂੰ ਬੰਦ ਕਰਨਾ ਚਾਹੁੰਦੀ ਹੈ ਜਿਨ੍ਹਾਂ ਦਾ ਏਰੀਆ 350-400 ਵਰਗ ਫੁੱਟ ਤੋਂ ਘੱਟ ਹੈ ਅਤੇ ਡੋ ਇਕ ਮਹੀਨੇ 'ਚ 35 ਆਈਫੋਨ ਦੀ ਵਿਕਰੀ ਨਹੀਂ ਕਰ ਪਾਂਦੀ।

ਐਗਜੀਕਿਊਟੀਵ ਨੇ ਦੱਸਿਆ ਕਿ ਕੰਪਨੀ ਅਜਿਹੇ ਆਊਟਲੇਟਸ ਨਾਲ ਆਪਣੇ ਸੇਲਸ ਪ੍ਰਮੋਟਰਸ ਅਤੇ ਐਸੇਟਸ ਹਟਾ ਰਹੀ ਹੈ। ਉਹ ਐਪਲ-ਐਗਜੀਕਿਊਟੀਵ ਸਟੋਰਸ ਦੀ ਗਿਣਤੀ ਨੂੰ ਹੋਰ ਵਧਾਉਣਾ ਚਾਹੁੰਦੀ ਹੈ। ਐਪਲ ਆਥਰਾਇਜਡ ਰਿਸੇਲਰਸ ਦੇ ਨਾਂ ਨਾਲ ਜਾਣੇ-ਜਾਣ ਵਾਲੀ ਇਹ ਸਟੋਰਸ 500 ਵਰਗ ਫੁੱਟ ਤੋਂ ਜ਼ਿਆਦਾ ਏਰੀਏ 'ਚ ਖੁੱਲਦੇ ਹਨ। ਕੰਪਨੀ ਚਾਹੁੰਦੀ ਹੈ ਕਿ ਉਸ ਦੇ ਸਾਰੇ ਟਰੈਡ ਪਾਰਟਨਰ ਕੋਲ ਇਕ ਤੋਂ ਜ਼ਿਆਦਾ ਅਜਿਹੇ ਸਟੋਰਸ ਹੋਣ।

PunjabKesari

ਇਕ ਐਗਜੀਕਿਊਵੀਟ ਨੇ ਦੱਸਿਆ ਕਿ ਐਪਲ ਚਾਹੁੰਦੀ ਹੈ ਕਿ ਭਾਰਤ 'ਚ ਉਸ ਦੇ ਟਰੈਡ ਪਾਰਟਨਰਸ ਘੱਟ ਹੋਣ, ਪਰ ਉਸ ਦਾ ਕੰਪਨੀ ਨਾਲ ਮਜ਼ਬੂਤ ਰਿਸ਼ਤਾ ਹੋਵੇ। ਇਸ ਨਾਲ ਸਟੋਰ ਉਨ੍ਹਾਂ ਦੀਆਂ ਸ਼ਰਤਾਂ ਮੁਤਾਬਕ ਖੁੱਲਣਗੇ ਅਤੇ ਕਸਟਮਰ ਐਕਸਪੀਰੀਅੰਸ ਨੂੰ ਬਿਹਤਰ ਬਣਾਇਆ ਜਾ ਸਕੇਗਾ। ਕੰਪਨੀ ਆਰ.ਪੀ. ਟੈੱਕ ਨਾਲ ਆਈਫੋਨ ਦੇ ਡਿਸਟਰੀਬਿਊਸ਼ਨ ਪਾਰਟਨਰਸ਼ਿਪ ਨੂੰ ਅਪ੍ਰੈਲ ਤੋਂ ਖਤਮ ਕਰ ਰਹੀ ਹੈ। ਇਹ ਜ਼ਿੰਮੇਵਾਰੀ ਹੁਣ ਇਨਗ੍ਰਾਮ ਮਾਈਕ੍ਰੋ ਅਤੇ ਰੇਡਿੰਗਟਨ ਸੰਭਾਲੇਗੀ। ਐਪਲ ਕੋਲ ਪਿਛਲੇ ਸਾਲ ਭਾਰਤ 'ਚ 5 ਡਿਸਟਰੀਬਿਊਟਰ ਸਨ, ਜਿਸ 'ਚੋਂ ਉਸ ਨੇ ਬ੍ਰਾਈਟਸਟਾਰ ਅਤੇ ਐੱਚ.ਸੀ.ਐੱਲ. ਇੰਫੋਸਿਸਟਮ ਨਾਲ ਪਹਿਲੇ ਵੀ ਪਾਰਟਨਰਸ਼ਿਪ ਤੋੜ ਲਈ ਹੈ।  


Karan Kumar

Content Editor

Related News