ਐਪਲ ਨੇ ਟਰਾਈ ਨਾਲ ਡੈਡਲਾਕ ਖਤਮ ਕਰਨ ਦਾ ਦਿੱਤਾ ਸੰਕੇਤ

Monday, Jul 30, 2018 - 07:25 PM (IST)

ਐਪਲ ਨੇ ਟਰਾਈ ਨਾਲ ਡੈਡਲਾਕ ਖਤਮ ਕਰਨ ਦਾ ਦਿੱਤਾ ਸੰਕੇਤ

ਨਵੀਂ ਦਿੱਲੀ—ਸਰਕਾਰੀ ਸੂਤਰਾਂ ਦੀ ਮੰਨੀਏ ਤਾਂ ਇੰਜ ਜਾਪਦਾ ਹੈ ਕਿ ਸਮੱਸਿਆ ਦਾ ਇਕ ਬਦਲ ਲੱਭਣ ਲਈ ਐਪਲ ਅਤੇ ਟੈਲੀਕਾਮ ਰੈਗੂਲੇਟਰ ਦਰਮਿਆਨ ਦੂਰੀ ਜਲਦੀ ਹੀ ਖਤਮ ਹੋ ਜਾਵੇਗੀ। ਦੱਸਣਯੋਗ ਕੰਪਨੀ ਵਲੋਂ ਇਕ ਅਜਿਹਾ ਐਪ ਵਿਕਸਤ ਕੀਤਾ ਜਾ ਰਿਹਾ ਹੈ ਕਿ ਜਿਸ ਨਾਲ ਭਾਰਤੀ ਰੈਗੂਲੇਟਰਾਂ ਦੁਆਰਾ ਦਿਵਾਲੀ ਤੋਂ ਪਹਿਲਾਂ ਪਹਿਲਾਂ ਆਪਣੇ ਗਾਹਕਾਂ ਨੂੰ 'ਤੰਗ ਮਤ ਕਰੋ' (ਡੂ ਨਾਚ ਡਿਸਟਰਬ) ਡੀ. ਐੱਨ. ਡੀ. ਦੀ ਸਹੂਲਤ ਉਪਲੱਬਧ ਹੋ ਜਾਵੇਗੀ।
ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਹਾਲ ਹੀ ਵਿਚ ਮੋਬਾਈਲ ਵਰਤੋਂ ਕਰਨ ਵਾਲਿਆਂ ਦੀ ਸਹਾਇਤਾ ਵਾਸਤੇ ਪੈਸਕੀ ਕਾਲਜ (ਤੰਗ ਕਰਨ ਵਾਲੀਆਂ ਕਾਲਸ) ਤੋਂ ਛੁਟਕਾਰਾ ਪਾਉਣ ਦਾ ਯਤਨ ਕੀਤਾ ਹੈ। ਐਪਲ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਕੇਵਲ ਟੈਲੀਕਾਮ ਸੇਵਾ ਪ੍ਰਦਾਤਿਆਂ ਦਾ ਸੰਚਾਲਨ ਟਰਾਈ ਵਲੋਂ ਕੀਤਾ ਜਾਂਦਾ ਹੈ ਅਤੇ ਇਸ ਲਈ ਕੋਈ ਕਾਰਨ ਕਿ ਰੈਗੂਲੇਟਰ ਡੀ. ਐੱਨ. ਡੀ. ਵਾਲਿਆਂ ਸੈਕਟਰਾਂ ਲਈ ਕਿਸੇ ਨਿਯਮ ਦਾ ਆਦੇਸ਼ ਦੇਵੇ। ਮੋਬਾਇਲ ਵਰਤਣ ਵਾਲਿਆਂ ਦੇ ਅਧਿਕਾਰ ਟਰਾਈ ਨਿਯਮਾਂ ਦੁਆਰਾ ਸੰਚਾਲਿਤ ਹੁੰਦੇ ਹਨ ਜਿਸ ਦਾ ਭਾਵ ਹੈ ਕਿ ਡੀ. ਐੱਨ. ਡੀ. ਸਹੂਲਤਾਂ ਉਨ੍ਹਾਂ ਦੇ ਅਧਿਕਾਰਾਂ ਵਿਚ ਇਕ ਵਿਸਤਾਰ ਹੈ।


Related News