ਸਤੰਬਰ 'ਚ APPLE ਨੂੰ ਹੋਈ 6,400 ਕਰੋੜ ਡਾਲਰ ਦੀ ਰਿਕਾਰਡ ਕਮਾਈ

Friday, Oct 30, 2020 - 03:13 PM (IST)

ਨਵੀਂ ਦਿੱਲੀ— ਤਕਨੀਕੀ ਖੇਤਰ ਦੀ ਦਿੱਗਜ ਕੰਪਨੀ ਐਪਲ ਨੂੰ ਸਤੰਬਰ ਤਿਮਾਹੀ 'ਚ 6,470 ਕਰੋੜ ਡਾਲਰ ਦੀ ਰਿਕਾਰਡ ਕਮਾਈ ਹੋਈ ਹੈ। ਕੰਪਨੀ ਨੇ ਇਸ ਦੌਰਾਨ ਭਾਰਤ ਸਮੇਤ ਵੱਖ-ਵੱਖ ਬਾਜ਼ਾਰਾਂ 'ਚ ਮਜਬੂਤ ਪ੍ਰਦਰਸ਼ਨ ਕੀਤਾ ਹੈ, ਖ਼ਾਸਕਰ ਭਾਰਤ 'ਚ ਉਸ ਦੀ ਵਿਕਰੀ ਸ਼ਾਨਦਾਰ ਰਹੀ।

ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਟਿਮ ਕੁਕ ਨੇ ਨਤੀਜੇ ਜਾਰੀ ਕਰਦੇ ਹੋਏ ਕਿਹਾ, ''ਭਗੌਲਿਕ ਖੇਤਰ ਦੇ ਲਿਹਾਜ ਨਾਲ ਅਸੀਂ ਅਮਰੀਕਾ, ਯੂਰਪ ਤੇ ਪੂਰੇ ਏਸ਼ੀਆ ਪ੍ਰਸ਼ਾਂਤ 'ਚ ਸਤੰਬਰ ਤਿਮਾਹੀ 'ਚ ਰਿਕਾਰਡ ਪ੍ਰਦਰਸ਼ਨ ਕੀਤਾ ਹੈ। ਭਾਰਤ 'ਚ ਸਾਡੇ ਆਨਲਾਈਨ ਸਟੋਰ ਦੀ ਇਸ ਤਿਮਾਹੀ 'ਚ ਹੋਈ ਸ਼ੁਰੂਆਤ ਨੂੰ ਕਾਫ਼ੀ ਚੰਗੀ ਪ੍ਰਤੀਕਿਰਿਆ ਮਿਲੀ''

ਭਾਰਤ 'ਚ ਕੰਪਨੀ ਹਮਲਾਵਾਰ ਤਰੀਕੇ ਨਾਲ ਆਪਣੇ ਪੈਰ ਮਜਬੂਤ ਕਰ ਰਹੀ ਹੈ। ਪ੍ਰੀਮੀਅਮ ਸ਼੍ਰੇਣੀ 'ਚ ਉਸ ਦਾ ਮੁਕਾਬਲਾ ਸੈਮਸੰਗ ਤੇ ਵਨਪਲਸ ਨਾਲ ਹੈ। ਐਪਲ ਨੇ ਵਿਸਟ੍ਰੋਨ ਅਤੇ ਫਾਕਸਕਾਨ ਵਰਗੇ ਸਾਂਝੇਦਾਰਾਂ ਨਾਲ ਮਿਲ ਕੇ ਹਾਲ ਹੀ 'ਚ ਭਾਰਤ 'ਚ ਆਈਫੋਨ-11 ਦਾ ਨਿਰਮਾਣ ਸ਼ੁਰੂ ਕੀਤਾ ਹੈ। ਰਿਸਚਰਚ ਕੰਪਨੀ ਕੈਨੇਲਿਸ ਮੁਤਾਬਕ, ਭਾਰਤ 'ਤੇ ਨਵੇਂ ਸਿਰਿਓਂ ਧਿਆਨ ਦੇਣ ਨਾਲ ਸਤੰਬਰ ਤਿਮਾਹੀ ਦੌਰਾਨ ਕੰਪਨੀ ਦੀ ਵਿਕਰੀ 10 ਫੀਸਦੀ ਤੋਂ ਜ਼ਿਆਦਾ ਦਰ ਨਾਲ ਵੱਧ ਕੇ ਤਕਰੀਬਨ 8 ਲੱਖ ਯੂਨਿਟਸ ਰਹੀ। ਐਪਲ ਨੇ ਬਿਆਨ 'ਚ ਕਿਹਾ ਕਿ 26 ਸਤੰਬਰ 2020 ਨੂੰ ਸਮਾਪਤ ਹੋਈ ਤਿਮਾਹੀ 'ਚ 6,470 ਕਰੋੜ ਡਾਲਰ ਦੇ ਰੈਵੇਨਿਊ 'ਚ ਕੌਮਾਂਤਰੀ ਵਿਕਰੀ ਦੀ ਹਿੱਸੇਦਾਰੀ 59 ਫੀਸਦੀ ਰਹੀ।


Sanjeev

Content Editor

Related News