ਆਈਫੋਨ ਦਾ ਹੁਣ ਭਾਰਤ ’ਚ ਹੋਵੇਗਾ ਬੰਪਰ ਉਤਪਾਦਨ, ਫਾਕਸਕਾਨ ਨੂੰ ਮਿਲੇਗੀ 300 ਏਕੜ ਜ਼ਮੀਨ
Sunday, Jul 16, 2023 - 05:04 PM (IST)
ਨਵੀਂ ਦਿੱਲੀ (ਇੰਟ.) – ਫਾਕਸਕਾਨ ਹੁਣ ਐਪਲ ਦੇ ਫੋਨ ਦਾ ਉਤਪਾਦਨ ਵਧਾਉਣ ਲਈ ਤਿਆਰ ਹੈ। ਤਾਈਵਾਨੀ ਕਾਂਟ੍ਰੈਕਟ ਮੈਨੂਫੈਕਚਰਰ ਫਾਕਸਕਾਨ ਨੂੰ ਕਰਨਾਟਕ ’ਚ ਜ਼ਮੀਨ ਮਿਲਣ ਦੀ ਮਨਜ਼ੂਰੀ ਮਿਲ ਗਈ ਹੈ। ਛੇਤੀ ਹੀ ਕਰਨਾਟਕ ਸਰਕਾਰ ਤਾਈਵਾਨੀ ਮੈਨੂਫੈਕਚਰਰ ਨੂੰ ਸੂਬੇ ’ਚ 300 ਏਕੜ ਜ਼ਮੀਨ ਸੌਂਪ ਦੇਵੇਗੀ। ਸੂਬਾ ਇੰਡਸਟਰੀ ਮਨਿਸਟਰੀ ਐੱਮ. ਬੀ. ਪਾਟਿਲ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਫਾਕਸਕਾਨ ਨੇ ਜ਼ਮੀਨ ਲਈ ਸਾਰੀਆਂ ਕਾਨੂੰਨੀ ਰੁਕਾਵਟਾਂ ਨੂੰ ਪਾਰ ਕਰ ਲਿਆ ਹੈ। ਛੇਤੀ ਹੀ ਕੰਪਨੀ ਨੂੰ ਇੰਟਰਨੈਸ਼ਨਲ ਏਅਰਪੋਰਟ ਕੋਲ ਦੇਵਨਹੱਲੀ ਇਲਾਕੇ ’ਚ 300 ਏਕੜ ਜ਼ਮੀਨ ਦੇ ਦਿੱਤੀ ਜਾਏਗੀ।
ਇਹ ਵੀ ਪੜ੍ਹੋ : WHO ਨੇ Artificial sweetener ਦੀ ਵਰਤੋਂ ਨੂੰ ਲੈ ਕੇ ਜਾਰੀ ਕੀਤੀ ਰਿਪੋਰਟ
ਦੱਸ ਦਈਏ ਕਿ ਇਸ ਜ਼ਮੀਨ ਦਾ ਸੌਦਾ ਇਸ ਦੀ ਸਹਾਇਕ ਕੰਪਨੀ ਫਾਕਸਕਾਨ ਹੋਨ ਹਾਈ ਤਕਨਾਲੋਜੀ ਇੰਡੀਆ ਮੈਗਾ ਡਿਵੈੱਲਪਮੈਂਟ ਰਾਹੀਂ ਹੋਇਆ ਹੈ। ਫਾਕਸਕਾਨ ਐਪਲ ਦੇ ਪ੍ਰੋਡਕਟਸ ਦਾ ਬਹੁਤ ਵੱਡਾ ਨਿਰਮਾਤਾ ਹੈ। ਅਜਿਹੇ ’ਚ ਜ਼ਮੀਨ ਮਿਲਣ ਤੋਂ ਬਾਅਦ ਫਾਕਸਕਾਨ ਇੱਥੇ ਐਪਲ ਦੇ ਪ੍ਰੋਡਕਟਸ ਦੀ ਅਸੈਂਬਲੀ ਦਾ ਕੰਮ ਸ਼ੁਰੂ ਕਰੇਗੀ।
ਇਹ ਵੀ ਪੜ੍ਹੋ : ਕੈਨੇਡੀਅਨਾਂ ਲਈ ਵੱਡੀ ਮੁਸੀਬਤ ਬਣੀਆਂ ਵਿਆਜ ਦਰਾਂ, ਉਮਰ ਭਰ ਦੇ ਕਰਜ਼ਦਾਰ ਹੋ ਰਹੇ ਮਕਾਨ ਮਾਲਕ
ਕੰਪਨੀ 8500 ਕਰੋੜ ਰੁਪਏ ਦਾ ਕਰੇਗੀ ਨਿਵੇਸ਼
ਸੂਬਾ ਇੰਡਸਟਰੀ ਮਨਿਸਟਰ ਪਾਟਿਲ ਨੇ ਦੱਸਿਆ ਕਿ ਦੇਵਨਹੱਲੀ ਅਤੇ ਡੋਡਾਬੱਲਾਪੁਰ ਏਰੀਆ ’ਚ ਆਈ. ਟੀ. ਆਈ. ਆਰ. ਦੇ ਤਹਿਤ ਫਾਕਸਕਾਨ ਨੂੰ 300 ਏਕੜ ਜ਼ਮੀਨ ਦਿੱਤਾ ਜਾਏਗੀ। ਕੰਪਨੀ ਇਸ ਪਲਾਂਟ ਲਈ 8500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਮੰਤਰੀ ਨੇ ਕਿਹਾ ਕਿ ਫਾਕਸਕਾਨ ਜ਼ਮੀਨ ਮਿਲਦੇ ਹੀ ਨਿਰਮਾਣ ਕੰਮ ਸ਼ੁਰੂ ਕਰ ਸਕਦੀ ਹੈ। ਕੰਪਨੀ ਨੇ ਅਗਲੇ ਸਾਲ ਅਪ੍ਰੈਲ ਤੱਕ ਨਵੇਂ ਪਲਾਂਟ ’ਚ ਉਤਪਾਦਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ’ਚ ਮਦਦ ਕਰ ਰਹੀ ਹੈ, ਜਿਸ ਨਾਲ 50,000 ਨੌਕਰੀਆਂ ਮਿਲਣਗੀਆਂ।
ਇਹ ਵੀ ਪੜ੍ਹੋ : ਟਮਾਟਰ-ਦਾਲ ਦੀਆਂ ਕੀਮਤਾਂ ਨੇ ਜੇਬ ’ਚ ਲਾਈ ਅੱਗ, ਹੁਣ ਚੌਲਾਂ ਦੀ ਥਾਲੀ ਵੀ ਹੋਵੇਗੀ ਮਹਿੰਗੀ
ਅਗਲੇ ਸਾਲ ਤੱਕ 2 ਕਰੋੜ ਆਈਫੋਨ ਬਣਾਉਣ ਦਾ ਟੀਚਾ
ਉੱਥੇ ਹੀ ਐਪਲ ਨੇ ਵੀ ਅਗਲੇ ਸਾਲ ਤੋਂ ਹਰ ਮਹੀਨੇ 2 ਕਰੋੜ ਆਈਫੋਨ ਪ੍ਰੋਡਕਸ਼ਨ ਦਾ ਟੀਚਾ ਬਣਾਇਆ ਹੈ। ਹਾਲ ਹੀ ’ਚ ਐਪਲ ਨੇ ਐਲਾਨ ਕੀਤਾ ਸੀ ਕਿ ਉਹ ਭਾਰਤ ’ਚ ਹਰ ਸਾਲ 2 ਕਰੋੜ ਸਮਾਰਟ ਫੋਨ ਦਾ ਨਿਰਮਾਣ ਕਰੇਗੀ। ਕੰਪਨੀ ਆਪਣੇ ਬੇਂਗਲੁਰੂ ਯੂਨਿਟ ਤੋਂ ਅਪ੍ਰੈਲ ਤੋਂ ਫੋਨ ਪ੍ਰੋਡਕਸ਼ਨ ਦਾ ਕੰਮ ਕਰੇਗੀ। ਇਸ ਲਈ ਕੰਪਨੀ ਨੇ ਜ਼ਮੀਨ ਖਰੀਦ ਤੋਂ ਲੈ ਕੇ ਪ੍ਰੋਡਕਸ਼ਨ ਤੱਕ ਦਾ ਮਾਸਟਰ ਪਲਾਨ ਬਣਾ ਲਿਆ ਹੈ।
ਇਹ ਵੀ ਪੜ੍ਹੋ : ਚਾਂਦੀ ਨਾਲੋਂ 5 ਗੁਣਾ ਮਹਿੰਗਾ ਹੋਇਆ ਕਸ਼ਮੀਰੀ ਕੇਸਰ, GI ਟੈਗ ਕਾਰਨ ਵਿਦੇਸ਼ਾਂ 'ਚ ਵੀ ਵਧੀ ਮੰਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711