ਐਪਲ ਨੇ ਚੀਨ ਦੀ ਗੇਮਿੰਗ ਇੰਡਸਟਰੀ 'ਤੇ ਕੀਤੀ ਵੱਡੀ ਕਾਰਵਾਈ, 30 ਹਜ਼ਾਰ ਐਪਸ ਹਟਾਏ

Sunday, Aug 02, 2020 - 05:56 PM (IST)

ਨਵੀਂ ਦਿੱਲੀ — ਐਪਲ ਨੇ ਸ਼ਨੀਵਾਰ ਨੂੰ ਚੀਨੀ ਐਪ ਸਟੋਰ ਤੋਂ ਲਗਭਗ 29,800 ਤੋਂ ਵੱਧ ਐਪਸ ਨੂੰ ਹਟਾ ਦਿੱਤਾ ਹੈ। ਜਿਨ੍ਹਾਂ ਵਿਚੋਂ 26 ਹਜ਼ਾਰ ਤੋਂ ਜ਼ਿਆਦਾ ਐਪ ਗੇਮਿੰਗ ਦੀਆਂ ਹਨ। ਚਾਈਨਾ ਦੀ ਇਕ ਰਿਸਰਚ ਫਰਮ Qimai ਨੇ ਆਪਣੀ ਇਕ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਐਪਲ ਨੇ ਇਹ ਕਾਰਵਾਈ ਚੀਨੀ ਅਥਾਰਟੀ ਵਲੋਂ ਬਿਨਾਂ ਲਾਇਸੈਂਸ ਪ੍ਰਾਪਤ ਕੀਤੇ ਗਏ ਐਪਸ ਸੰਬੰਧੀ ਕੀਤੀ ਹੈ। ਹਾਲਾਂਕਿ ਇਸ ਮਾਮਲੇ 'ਤੇ ਅਜੇ ਤੱਕ ਐਪਲ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਸਾਲ ਫਰਵਰੀ ਵਿਚ ਐਪਲ ਨੇ ਪ੍ਰਕਾਸ਼ਕਾਂ ਨੂੰ ਜੂਨ ਤੱਕ ਦੀ ਡੈੱਡ ਲਾਈਨ ਦਿੱਤੀ ਸੀ ਕਿ ਉਹ ਸਥਾਨਕ ਸਰਕਾਰ ਤੋਂ ਜਾਰੀ ਕੀਤੇ ਲਾਇਸੈਂਸ ਨੰਬਰ ਬਾਰੇ ਜਾਣਕਾਰੀ ਦੇਣ ਤਾਂ ਜੋ ਉਪਭੋਗਤਾ ਨੂੰ ਮੇਕ ਇਨ-ਐਪ ਖਰੀਦਦਾਰੀ ਸਹੂਲਤ ਲੈ ਸਕਣ। ਚੀਨ ਦਾ ਐਂਡਰਾਇਡ ਐਪ ਸਟੋਰ ਬਹੁਤ ਪਹਿਲਾਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦਾ ਹੈ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਐਪਲ ਇਸ ਸਾਲ ਹੀ ਨਿਯਮਾਂ ਦੀ ਪਾਲਣਾ ਲਈ ਸਖਤ ਕਿਉਂ ਹੋ ਗਿਆ ਹੈ।

ਢਾਈ ਹਜ਼ਾਰ ਐਪਸ ਪਿਛਲੇ ਮਹੀਨੇ ਵੀ ਹਟਾਏ ਗਏ ਸਨ

ਜੁਲਾਈ ਦੇ ਪਹਿਲੇ ਹਫਤੇ ਇਸ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਆਪਣੇ ਐਪ ਸਟੋਰ ਤੋਂ 2500 ਤੋਂ ਵੱਧ ਟਾਈਟਲਸ ਨੂੰ ਆਪਣੇ ਐਪ ਸਟੋਰ ਤੋਂ ਹਟਾ ਲਿਆ ਸੀ। ਇਨ੍ਹਾਂ ਐਪਸ ਦੀ ਸੂਚੀ ਵਿਚ ਜ਼ਿੰਗਾ(Zynga ) ਅਤੇ ਸੁਪਰਸੈੱਲ(Supercell) ਵਰਗੇ ਡਿਵੈਲਪਰਸ ਦੀਆਂ ਗੇਮਿੰਗ ਐਪਸ ਵੀ ਸ਼ਾਮਲ ਸਨ। ਇਸ ਦੌਰਾਨ ਰਿਸਰਚ ਫਰਮ ਸੈਂਸਰ ਟਾਵਰ ਨੇ ਇਕ ਰਿਪੋਰਟ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ:  ਕੋਰੋਨਾ ਆਫ਼ਤ : ਪੁਣੇ ਦੀ ਸੀਰਮ ਇੰਸਟੀਚਿਊਟ ਨੇ ਕੀਤਾ ਸਭ ਤੋਂ ਪਹਿਲਾਂ ਤੇ ਵੱਡੀ ਮਾਤਰਾ 'ਚ ਵੈਕਸੀਨ 

ਚੀਨੀ ਸਰਕਾਰ ਗੇਮਿੰਗ ਇੰਡਸਟਰੀ ਬਾਰੇ ਸਖਤ 

ਲੰਬੇ ਸਮੇਂ ਤੋਂ ਚੀਨੀ ਸਰਕਾਰ ਚੀਨ ਵਿਚ ਖੇਡ ਉਦਯੋਗ 'ਤੇ ਸਖਤ ਨਿਯਮਾਂ ਨੂੰ ਲਾਗੂ ਕਰਨ 'ਤੇ ਜ਼ੋਰ ਦਿੰਦੀ ਰਹੀ ਹੈ ਤਾਂ ਜੋ ਸੰਵੇਦਨਸ਼ੀਲ ਜਾਣਕਾਰੀ ਅਤੇ ਸਮੱਗਰੀ 'ਤੇ ਰੋਕ ਲਗਾਈ ਜਾ ਸਕੇ। ਜਿਹੜੇ ਗੇਮਿੰਗ ਐਪਸ ਇਨ੍ਹਾਂ ਐਪ ਦੀ ਖਰੀਦਦਾਰੀ ਦੀ ਸਹੂਲਤ ਦਿੰਦੇ ਹਨ ਉਨ੍ਹਾਂ ਦੀ ਮਨਜ਼ੂਰੀ ਲਈ ਇੱਕ ਬਹੁਤ ਗੁੰਝਲਦਾਰ ਪ੍ਰਕਿਰਿਆ ਹੁੰਦੀ ਹੈ। ਇਹੀ ਕਾਰਨ ਹੈ ਕਿ ਚੀਨ ਦੇ ਗੇਮਿੰਗ ਐਪ ਡਿਵੈਲਪਰਾਂ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਗੇਮ ਡਿਵੈਲਪਰ ਉਦਯੋਗ ਚੀਨ ਵਿਚ ਹੀ ਮੌਜੂਦ ਹੈ।

ਐਪਲ ਚੀਨ ਦੇ ਮਾਰਕੀਟਿੰਗ ਮੈਨੇਜਰ ਦੇ ਹਵਾਲੇ ਨਾਲ ਇੱਕ ਮੀਡੀਆ ਰਿਪੋਰਟ ਵਿਚ ਲਿਖਿਆ ਗਿਆ ਹੈ ਕਿ ਛੋਟੇ ਅਤੇ ਦਰਮਿਆਨੇ ਪੱਧਰ ਦੇ ਡਵੈਲਪਰਸ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਵੇਗਾ। ਉਨ੍ਹਾਂ ਦੀ ਕਮਾਈ ਘੱਟ ਹੋਵੇਗੀ। ਪਰ ਹੁਣ ਚੀਨ ਵਿਚ ਆਈਓਐਸ ਗੇਮ ਉਦਯੋਗ ਨੂੰ ਵੀ ਕਾਰੋਬਾਰੀ ਲਾਇਸੈਂਸ ਪ੍ਰਾਪਤ ਕਰਨ ਦੀਆਂ ਜਟਿਲਤਾਵਾਂ ਕਾਰਨ ਨੁਕਸਾਨ ਪਹੁੰਚ ਰਿਹਾ ਹੈ।

ਇਹ ਵੀ ਪੜ੍ਹੋ: ਹੈਲਮੇਟ ਪਾਉਣ ਤੋਂ ਬਾਅਦ ਵੀ ਕੱਟਿਆ ਜਾ ਸਕਦਾ ਹੈ ਚਾਲਾਨ, ਜਲਦ ਬਦਲਣ ਵਾਲਾ ਹੈ ਇਹ ਨਿਯਮ

ਐਪਲ ਨੇ ਦਿੱਤੀ ਆਖਰੀ ਤਰੀਕ 

Qimai ਦੀ ਰਿਪੋਰਟ ਅਨੁਸਾਰ ਫਰਵਰੀ 2020 ਵਿਚ ਐਪਲ ਨੇ ਆਪਣੇ ਐਪ ਸਟੋਰ ਦੇ 'ਬੈਕ ਸਟੇਜ ਰੀਵੀਊ' ਪੇਜ ਤੇ ਇੱਕ ਸੰਦੇਸ਼ ਅਪਡੇਟ ਕੀਤਾ ਸੀ। ਇਸ ਸੰਦੇਸ਼ ਵਿਚ ਇਹ ਦੱਸਿਆ ਗਿਆ ਸੀ ਕਿ ਚੀਨੀ ਕਾਨੂੰਨ ਤਹਿਤ ਇਨ੍ਹਾਂ ਐਪਸ ਨੂੰ 'ਜਨਰਲ ਐਡਮਨਿਸਟ੍ਰੇਸ਼ਨ ਆਫ਼ ਪ੍ਰੈਸ ਐਂਡ ਪਬਲੀਕੇਸ਼ਨ ਹਾਊਸ' ਤੋਂ ਲਾਇਸੈਂਸ ਲੈਣਾ ਲਾਜ਼ਮੀ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ 30 ਜੂਨ 2020 ਤੱਕ ਇਸ ਲਾਇਸੈਂਸ ਨੂੰ ਉਪਲਬਧ ਕਰਵਾਓ। ਮੇਨਲੈਂਡ ਚਾਈਨਾ ਵਿਚ  ਮੌਜੂਦਾ ਸਾਰੇ ਐਪਸ ਦੀ ਮਨਜ਼ੂਰੀ ਨੰਬਰ ਲਾਜ਼ਮੀ ਹੈ।

ਇਹ ਵੀ ਪੜ੍ਹੋ: ਐਪਲ' ਸਾਉਦੀ ਅਰਬ ਦੀ ਇਸ ਕੰਪਨੀ ਨੂੰ ਪਛਾੜਦਿਆਂ ਬਣੀ ਵਿਸ਼ਵ ਦੀ ਸਭ ਤੋਂ ਮਹਿੰਗੀ ਕੰਪਨੀ


Harinder Kaur

Content Editor

Related News