ਐਪਲ ਨੇ iOS ਦੇ ਹੋਮ ਐਪ ਅੱਪਗ੍ਰੇਡ ਨੂੰ ਰੋਕਿਆ
Sunday, Jan 01, 2023 - 12:32 PM (IST)
ਗੈਜੇਟ ਡੈਸਕ–ਐਪਲ ਨੇ ਆਈ. ਓ. ਐੱਸ. 16.2 ਦੇ ਹੋਮ ਆਰਕੀਟੈਕਚਰ ਅੱਪਡੇਟ ਨੂੰ ਰੋਕ ਦਿੱਤਾ ਹੈ ਅਤੇ ਇਸ ਨੂੰ ਆਮ ਤੌਰ ’ਤੇ ਸਿਰਫ਼ ਵਿਆਪਕ ਅਤੇ ਰਿਕਾਰਡ ਸਮੱਸਿਆਵਾਂ ਲਈ ਰਾਖਵੇਂ ਮੁੱਦਿਆਂ ਦੀ ਅੰਦਰੂਨੀ ਸੂਚੀ ’ਚ ਸ਼ਾਮਲ ਕੀਤਾ ਹੈ, ਕਿਉਂਕਿ ਇਸ ਨਾਲ ਯੂਜ਼ਰਜ਼ ਦੇ ਹੋਮਕਿਟ ਡਿਵਾਈਸ ਅਤੇ ਸੈੱਟਅੱਪ ਲਈ ਵਿਆਪਕ ਅਤੇ ਪ੍ਰਣਾਲੀਗਤ ਸਮੱਸਿਆਵਾਂ ਹੋਈਆਂ।
ਇਹ ਵੀ ਪੜ੍ਹੋ– iPhone 14 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 20 ਹਜ਼ਾਰ ਰੁਪਏ ਤਕ ਦੀ ਛੋਟ
ਮੈਕਰਿਊਮਰਸ ਅਨੁਸਾਰ, ਇਸ ਮਹੀਨੇ ਦੇ ਸ਼ੁਰੂ ’ਚ ਐਪਲ ਨੇ ਆਈ. ਓ. ਐੱਸ. 16.2 ਜਾਰੀ ਕੀਤਾ, ਜਿਸ ’ਚ ਯੂਜ਼ਰਜ਼ ਲਈ ਆਪਣੇ ਹੋਮ ਐਪ ਨੂੰ ਨਵੇਂ ਅਤੇ ਵਧੇਰੇ ਸਥਿਰ ਆਰਕੀਟੈਕਚਰ ’ਚ ਅੱਪਡੇਟ ਕਰਨ ਦਾ ਬਦਲ ਸ਼ਾਮਲ ਸੀ।
ਐਪਲ ਨੇ ਜੂਨ ’ਚ ਨਵੇਂ ਆਰਕੀਟੈਕਚਰ ਦੀ ਝਲਕ ਪੇਸ਼ ਕੀਤੀ ਅਤੇ ਇਸ ਨੂੰ ਆਈ. ਓ. ਐੱਸ. 16.2 ਦੇ ਰਿਲੀਜ਼ ਤੋਂ ਬਾਅਦ ਹੋਮ ਐਪ ਦੇ ਅੱਪਡੇਟ ’ਚ ਯੂਜ਼ਰਜ਼ ਵੱਲੋਂ ਸ਼ੁਰੂ ਕੀਤੇ ਗਏ ਬਦਲ ਦੇ ਰੂਪ ’ਚ ਉਪਲਬਧ ਕਰਵਾਇਆ ਗਿਆ ਹੈ। ਐਪਲ ਦੇ ਇਸ ਦਾਅਵੇ ਦੇ ਬਾਵਜੂਦ ਕਿ ਅਪਡੇਟ ਨਾਲ ਹੋਮ ਐਪ ਦੇ ਤਜ਼ਰਬੇ ’ਚ ਸੁਧਾਰ ਹੋਵੇਗਾ।
ਇਹ ਵੀ ਪੜ੍ਹੋ– ਝਟਕਾ! ਨਵੇਂ ਸਾਲ ਤੋਂ iPhone-Samsung ਸਣੇ ਇਨ੍ਹਾਂ ਫੋਨਾਂ 'ਚ ਨਹੀਂ ਚੱਲੇਗਾ Whatsapp, ਵੇਖੋ ਸੂਚੀ