ਬਾਕਸ 'ਚ ਚਾਰਜਰ ਨਾ ਦੇਣਾ ਐਪਲ ਨੂੰ ਪਿਆ ਮਹਿੰਗਾ, ਲੱਗਾ 150 ਕਰੋੜ ਦਾ ਜੁਰਮਾਨਾ

Saturday, Oct 15, 2022 - 05:32 PM (IST)

ਬਾਕਸ 'ਚ ਚਾਰਜਰ ਨਾ ਦੇਣਾ ਐਪਲ ਨੂੰ ਪਿਆ ਮਹਿੰਗਾ, ਲੱਗਾ 150 ਕਰੋੜ ਦਾ ਜੁਰਮਾਨਾ

ਨਵੀਂ ਦਿੱਲੀ-ਐਪਲ ਨੂੰ ਆਈਫੋਨ ਦੇ ਨਾਲ ਬਾਕਸ 'ਚ ਚਾਰਜਰ ਨਹੀਂ ਦੇਣਾ ਮਹਿੰਗਾ ਪੈ ਗਿਆ ਹੈ। ਬ੍ਰਾਜ਼ੀਲ ਦੀ ਅਦਾਲਤ ਨੇ ਕੰਪਨੀ 'ਤੇ 10 ਕਰੋੜ RBL (ਲਗਭਗ 150 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਕੰਪਨੀ ਨੂੰ ਬ੍ਰਾਜ਼ੀਲ 'ਚ ਫੋਨ ਦੇ ਨਾਲ ਬਾਕਸ 'ਚ ਚਾਰਜਰ ਵੀ ਦੇਣਾ ਹੋਵੇਗਾ। Sao Paulo ਸਟੇਟ ਕੋਰਟ ਨੇ ਐਪਲ ਦੇ ਖ਼ਿਲਾਫ਼ ਇਸ ਮਾਮਲੇ 'ਚ ਫ਼ੈਸਲਾ ਸੁਣਾਇਆ ਹੈ।
ਕੰਪਨੀ ਖ਼ਿਲਾਫ਼ ਇਹ ਕੇਸ ਐਸੋਸੀਏਸ਼ਨ ਆਫ਼ ਬਾਰੋਅਰਜ਼, ਕੰਜ਼ਿਊਮਰਜ਼ ਐਂਡ ਟੈਕਸਪੇਅਰਜ਼ ਨੇ ਕੀਤਾ ਸੀ। ਐਸੋਸੀਏਸ਼ਨ ਦਾ ਕਹਿਣਾ ਸੀ ਕਿ ਕੰਪਨੀ ਬਿਨਾਂ ਚਾਰਜਰ ਦੇ ਫਲੈਗਸ਼ਿਪ ਫੋਨਸ ਨੂੰ ਵੇਚ ਕੇ ਗਲਤ ਅਭਿਆਸ ਕਰ ਰਹੀ ਹੈ।
ਉਧਰ ਐਪਲ ਨੇ ਕਿਹਾ ਹੈ ਕਿ ਕਾਰਨ ਐੱਸ ਫ਼ੈਸਲੇ ਦੇ ਖਿਲਾਫ ਅਪੀਲ ਕਰੇਗਾ। ਇਸ ਤੋਂ ਪਹਿਲਾਂ ਐਪਲ ਨੇ ਕਿਹਾ ਸੀ ਕਿ ਉਨ੍ਹਾਂ ਨੇ ਅਜਿਹਾ ਕਾਰਬਨ ਉਤਸਰਜਨ ਨੂੰ ਘੱਟ ਕਰਨ ਲਈ ਕੀਤਾ ਸੀ। ਹਾਲਾਂਕਿ ਕੰਪਨੀ ਵੱਖ ਤੋਂ ਚਾਰਜਰ ਵੇਚਦੀ ਹੈ।
ਪਹਿਲਾਂ ਵੀ ਐਪਲ 'ਤੇ ਲੱਗ ਚੁੱਕਾ ਹੈ ਜੁਰਮਾਨਾ 
ਅਦਾਲਤ ਨੇ ਇਸ ਮਾਮਲੇ 'ਚ ਕਿਹਾ ਹੈ ਕਿ ਇਹ ਸਪੱਸ਼ਟ ਹੈ ਕਿ ਗ੍ਰੀਨ ਇਨੀਸ਼ੀਏਟਿਵ ਦੇ ਨਾਂ 'ਤੇ ਕੰਪਨੀ ਗਾਹਕਾਂ ਨੂੰ ਵੱਖਰੇ ਤੌਰ 'ਤੇ ਚਾਰਜਰ ਖਰੀਦਣ ਲਈ ਮਜਬੂਰ ਕਰ ਰਹੀ ਹੈ। ਪਹਿਲਾਂ ਚਾਰਜਰ ਬਾਕਸ 'ਚ ਹੀ ਦਿੱਤਾ ਜਾਂਦਾ ਸੀ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਐਪਲ 'ਤੇ ਇਸ ਤਰ੍ਹਾਂ ਦਾ ਜੁਰਮਾਨਾ ਲੱਗਾ ਹੈ। ਇਸ ਤੋਂ ਪਹਿਲਾਂ ਵੀ ਬ੍ਰਾਜ਼ੀਲ ਸਰਕਾਰ ਨੇ ਐਪਲ 'ਤੇ 1.2275 ਕਰੋੜ BRL (ਲਗਭਗ 18 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਸੀ। ਇਹ ਜੁਰਮਾਨਾ ਵੀ ਕੰਪਨੀ 'ਤੇ ਫੋਨ ਦੇ ਨਾਲ ਬਕਸੇ 'ਚ ਚਾਰਜਰ ਨਾ ਦੇਣ 'ਤੇ ਲਗਾਇਆ ਗਿਆ ਸੀ।
ਆਈਫੋਨ 12 ਤੋਂ ਹੋਈ ਸੀ ਬਿਨਾਂ ਚਾਰਜਰ ਦੇ ਫੋਨ ਦੀ ਸ਼ੁਰੂਆਤ
ਸਰਕਾਰ ਨੇ ਕੰਪਨੀ 'ਤੇ ਅਧੂਰੇ ਉਤਪਾਦ ਦੇਣ ਦਾ ਦੋਸ਼ ਲਗਾਇਆ ਸੀ। ਇਸ ਦੇ ਨਾਲ ਹੀ ਐਪਲ 'ਤੇ ਦੇਸ਼ 'ਚ ਬਿਨਾਂ ਚਾਰਜਰ ਦੇ ਫੋਨ ਵੇਚਣ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਉਸ ਸਮੇਂ, ਬ੍ਰਾਜ਼ੀਲ ਦੇ ਨਿਆਂ ਮੰਤਰਾਲੇ ਨੇ ਆਈਫੋਨ 12 ਅਤੇ ਨਵੇਂ ਮਾਡਲਾਂ ਨੂੰ ਚਾਰਜਰ ਤੋਂ ਬਿਨਾਂ ਵੇਚਣ 'ਤੋਂ ਰੋਕਿਆ ਸੀ।
ਕੰਪਨੀ ਨੇ ਸਮਾਰਟਫੋਨ ਦੇ ਨਾਲ ਬਾਕਸ 'ਚ ਚਾਰਜਰ ਨਹੀਂ ਦਿੱਤਾ ਹੈ। ਇਸ ਦੀ ਸ਼ੁਰੂਆਤ 2020 'ਚ ਆਈਫੋਨ 12 ਦੇ ਲਾਂਚ ਨਾਲ ਹੋਈ ਸੀ। ਕੰਪਨੀ ਨੇ ਕਾਰਬਨ ਉਤਸਰਜਨ ਨੂੰ ਘੱਟ ਕਰਨ ਦੇ ਨਾਂ 'ਤੇ ਫੋਨ ਦੇ ਨਾਲ ਬਾਕਸ 'ਚ ਚਾਰਜਰ ਦੇਣਾ ਬੰਦ ਕਰ ਦਿੱਤਾ ਸੀ। ਹਾਲਾਂਕਿ, ਕੰਪਨੀ ਚਾਰਜਰ ਨੂੰ ਵੱਖਰੇ ਤੌਰ 'ਤੇ ਵੇਚਦੀ ਹੈ ਅਤੇ ਇਸ ਤੋਂ ਕਾਫ਼ੀ ਜ਼ਿਆਦਾ ਮੁਨਾਫਾ ਵੀ  ਕਮਾਉਂਦੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News