ਟੈਸਲਾ ਨੂੰ ਟੱਕਰ ਦੇਣ ਦੀ ਤਿਆਰੀ ’ਚ ਐਪਲ ਇੰਕ, ਜਲਦ ਲਾਂਚ ਕਰੇਗੀ ਸੈਲਫ-ਡਰਾਈਵਿੰਗ ਇਲੈਕਟ੍ਰਿਕ ਕਾਰ

Tuesday, Nov 23, 2021 - 11:19 AM (IST)

ਆਟੋ ਡੈਸਕ– ਐਪਲ ਇੰਕ ਇਲੈਕਟ੍ਰਿਕ ਵਾਹਨਾਂ ਦੇ ਬਾਜ਼ਾਰ ਨੂੰ ਉਸੇ ਤਰ੍ਹਾਂ ਹਿਲਾ ਸਕਦਾ ਹੈ, ਜਿਵੇਂ ਆਈਫੋਨ ਨੇ 2007 ’ਚ ਮੋਬਾਇਲ ਸੰਚਾਰ ਉਦਯੋਗ ’ਚ ਕ੍ਰਾਂਤੀ ਲਿਆ ਦਿੱਤੀ ਸੀ। ਬਲੂਮਬਰਗ ਨਿਊਜ਼ ਮੁਤਾਬਕ ਬਾਜ਼ਾਰ ਮੁੱਲ ਦੇ ਹਿਸਾਬ ਨਾਲ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ 2025 ਤੱਕ ਪੂਰੀ ਸੈਲਫ-ਡਰਾਈਵਿੰਗ ਸਮਰੱਥਾਵਾਂ ਵਾਲੀ ਕਾਰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਐਪਲ ਜੇ ਇਸ ਖੇਤਰ ’ਚ ਐਂਟਰੀ ਕਰਦੀ ਹੈ ਤਾਂ ਇਹ ਫੋਰਡ ਮੋਟਰ ਕੰਪਨੀ ਅਤੇ ਟੈਸਲਾ ਇੰਕ ਵਰਗੇ ਕਾਰ ਨਿਰਮਾਤਾਵਾਂ ਲਈ ਸਪੱਸ਼ਟ ਤੌਰ ’ਤੇ ਨਕਾਰਾਤਮਕ ਹੋ ਸਕਦਾ ਹੈ। ਇਹ ਰਿਪੋਰਟ ਆਉਣ ਤੋਂ ਬਾਅਦ ਐਪਲ ਦੇ ਸ਼ੇਅਰਾਂ ਨੇ ਇਕ ਨਵਾਂ ਰਿਕਾਰਡ ਬਣਾਇਆ ਹੈ। ਨਿਰਮਾਤਾ ਦੇ ਸ਼ੇਅਰਾਂ ’ਚ ਲਗਭਗ 3 ਫੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ– ਦੇਸ਼ ’ਚ EV ਦੀ ਸੇਲ 234 ਫੀਸਦੀ ਵਧੀ, ਇਹ ਹੈ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਕਾਰ

ਕਾਰ ’ਚ ਹੋਣਗੀਆਂ ਯੂ ਆਕਾਰ ਦੀਆਂ ਸੀਟਾਂ
ਰਿਪੋਰਟ ’ਚ ਕਿਹਾ ਗਿਆ ਹੈ ਕਿ ਐਪਲ ਦੀ ਆਦਰਸ਼ ਕਾਰ ’ਚ ਸਟੇਅਰਿੰਗ ਵ੍ਹੀਲ ਅਤੇ ਪੈਡਲ ਨਹੀਂ ਹੋਣਗੇ। ਇਸ ਨੂੰ ਅੰਦਰੂਨੀ ਰੂਪ ਨਾਲ ਹੈਂਡਜ਼ ਆਫ ਡਰਾਈਵਿੰਗ ਲਈ ਡਿਜਾਈਨ ਕੀਤਾ ਗਿਆ ਹੈ। ਕਾਰ ਦੇ ਇੰਟੀਰੀਅਰ ’ਚ ਡਰਾਈਵਰ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਹੈ। ਇਸ ਦੇ ਅੰਦਰ ਮੁਸਾਫਰਾਂ ਦੇ ਬੈਠਣ ਲਈ ਯੂ. ਆਕਾਰ ’ਚ ਸੀਟਾਂ ਦਿੱਤੀਆਂ ਗਈਆਂ ਹਨ। ਬਲੂਮਬਰਗ ਮੁਤਾਬਕ ਤੈਅ ਸਮੇਂ ’ਚ ਖੁਦ-ਬ-ਖੁਦ ਚੱਲਣ ਵਾਲੀ ਇਲੈਕਟ੍ਰਿਕ ਕਾਰ ਪੇਸ਼ ਕਰਨ ਦੀ ਜ਼ਿੰਮੇਵਾਰੀ ਐਪਲ ਵਾਚ ਦੇ ਸਾਫਟਵੇਅਰ ਐਗਜ਼ੀਕਿਊਟਿਵ ਕੇਵਿਨ ਲਿੰਚ ਨੂੰ ਦਿੱਤੀ ਗਈ ਹੈ।

ਇਹ ਵੀ ਪੜ੍ਹੋ– Ola ਦੇ ਇਲੈਕਟ੍ਰਿਕ ਸਕੂਟਰਾਂ ਦੀ ਡਿਲਿਵਰੀ ’ਚ ਹੋਵੇਗੀ ਦੇਰੀ, ਕੰਪਨੀ ਨੇ ਦੱਸਿਆ ਇਹ ਕਾਰਨ

2014 ਤੋਂ ਕਰ ਰਹੀ ਹੈ ਰਿਸਰਚ
ਐਪਲ ‘ਪ੍ਰੋਜੈਕਟ ਟਾਈਟਨ’ ਉੱਤੇ ਸਾਲ 2014 ਤੋਂ ਰਿਸਰਚ ਕਰ ਰਹੀ ਹੈ। ਇਹ ਕਾਰ ਦੇ ਹੇਠਾਂ ਲੱਗੇ ਰਡਾਰ ਵਾਲੀ ਤਕਨੀਕ ਦਾ ਪ੍ਰਾਜੈਕਟ ਹੈ। ਐਪਲ ਹੁਣ ਸੈਲਫ ਡਰਾਈਵਿੰਗ ਕਾਰਨ ਨੂੰ ਹੋਰ ਕੰਪਨੀਆਂ ਦੀ ਮਦਦ ਤੋਂ ਬਿਨਾਂ ਮਾਰਕੀਟ ’ਚ ਉਤਾਰ ਸਕਦੀ ਹੈ। ਇਸ ’ਚ ਸੈਲਫ ਡਰਾਈਵਿੰਗ ਸਿਸਟਮ, ਪ੍ਰੋਸੈਸਰ ਚਿੱਪ ਅਤੇ ਆਧੁਨਿਕ ਸੈਂਸਰਜ਼ ’ਤੇ ਕੰਮ ਕੀਤਾ ਜਾ ਰਿਹਾ ਹੈ। ਬਲੂਮਬਰਗ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ’ਤੇ ਕੰਮ ਕਰਨ ਵਾਲੇ ਸਾਰੇ ਲੋਕ ਸੈਲਫ ਡਰਾਈਵਿੰਗ ਕਾਰ ਨੂੰ ਤੈਅ ਸਮੇਂ ’ਤੇ ਪੇਸ਼ ਕਰਨ ਲਈ ਵਚਨਬੱਧ ਹਨ, ਹਾਲਾਂਕਿ ਐਪਲ ਨੇ ਇਸ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ– ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ

ਪਹਿਲਾਂ ਵੀ ਪ੍ਰਗਟਾਈ ਸੀ ਸੰਭਾਵਨਾ
ਇਸ ਤੋਂ ਪਹਿਲਾਂ ਸਾਲ 2020 ਦੇ ਦਸੰਬਰ ਮਹੀਨੇ ’ਚ ਨਿਊਜ਼ ਏਜੰਸੀ ਰਾਇਟਰਸ ਦੇ ਹਵਾਲੇ ਤੋਂ ਇਹ ਖਬਰ ਆਈ ਸੀ ਕਿ ਐਪਲ ਨੇ ਇਕ ਇਲੈਕਟ੍ਰਿਕ ਕਾਰ ਦਾ ਉਤਪਾਦਨ ਕਰਨ ਲਈ 2024 ਤੱਕ ਦਾ ਟਾਰਗੈੱਟ ਸੈੱਟ ਕੀਤਾ ਹੈ। ਇਸ ’ਚ ਐਪਲ ਆਪਣੀ ਖੁਦ ਦੀ ਬੈਟਰੀ ਤਕਨੀਕ ਦਾ ਇਸਤੇਮਾਲ ਕਰ ਸਕਦਾ ਹੈ। ਰਾਇਟਰਸ ਨੇ ਇਸ ਦੇ ਪਿੱਛੇ ਕੰਪਨੀ ਦੀ ਉਸ ਤਿਆਰੀ ਦਾ ਜ਼ਿਕਰ ਕੀਤਾ ਹੈ, ਜਿਸ ’ਚ ਐਪਲ ਨੇ 1 ਫਰਵਰੀ ਤੋਂ ਕਰਮਚਾਰੀਆਂ ਦੀ ਆਫਿਸ ’ਚ ਵਾਪਸੀ ਤੈਅ ਕੀਤੀ ਹੈ।

ਇਹ ਵੀ ਪੜ੍ਹੋ– ਕਿਸਾਨਾਂ ’ਤੇ ਪਵੇਗੀ ਮਹਿੰਗਾਈ ਦੀ ਮਾਰ! ਇਸ ਕੰਪਨੀ ਨੇ ਕੀਤਾ ਟ੍ਰੈਕਟਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ


Rakesh

Content Editor

Related News