ਭਾਰਤ 'ਚ ਐਪਲ ਦੇ ਪਹਿਲੇ ਸਟੋਰ ਦੀ ਪਹਿਲੀ ਤਸਵੀਰ ਆਈ ਸਾਹਮਣੇ, ਜਲਦ ਹੋਵੇਗੀ ਗ੍ਰੈਂਡ ਓਪਨਿੰਗ

04/06/2023 6:30:56 PM

ਗੈਜੇਟ ਡੈਸਕ- ਐਪਲ ਨੇ ਭਾਰਤ 'ਚ ਆਪਣੇ ਪਹਿਲੇ ਰਿਟੇਲ ਸਟੋਰ ਨੂੰ ਖੋਲ੍ਹਣ ਦੀ ਪੁਸ਼ਟੀ ਕਰ ਦਿੱਤੀ ਹੈ। ਭਾਰਤ 'ਚ ਐਪਲ ਦਾ ਪਹਿਲੀ ਸਟੋਰ 'ਜੀਓ ਵਰਲਡ ਡ੍ਰਾਈਵ ਮਾਲ' (Jio World Drive Mall) ਮੁੰਬਈ 'ਚ ਖੁੱਲ੍ਹਣ ਜਾ ਰਿਹਾ ਹੈ। ਇਸਦਾ ਉਦਘਾਟਨ ਜਲਦ ਹੀ ਹੋਵੇਗਾ। ਮੁੰਬਈ ਦੇ ਐਪਲ ਸਟੋਰ ਦੀਆਂ ਕੰਧਾਂ 'ਤੇ ਮੁੰਬਈ ਦੀ ਮਸ਼ਹੂਰ ਕਾਲੀ ਪੀਲੀ ਟੈਕਸੀ ਕਲਾ ਤੋਂ ਪ੍ਰੇਰਿਤ ਪੇਂਟਿੰਗਾਂ ਬਣਾਈਆਂ ਜਾਣਗੀਆਂ। ਇਸ ਤੋਂ ਇਵਾਵਾ Apple BKC ਕ੍ਰਿਏਟਿਵ 'ਚ ਕਈ ਐਪਲ ਪ੍ਰੋਡਕਟਸ ਅਤੇ ਸੇਵਾਵਾਂ ਨੂੰ ਵੀ ਉਕੇਰਿਆ ਜਾਵੇਗਾ। ਸਟੋਰ ਕ੍ਰਿਏਟਿਵ 'ਚ ਕਲਾਸਿਕ ਐਪਲ ਗ੍ਰੀਟਿੰਗ 'ਹੈਲੋ ਮੁੰਬਈ' ਦੇ ਨਾਲ ਸਵਾਗਤ ਹੋਵੇਗਾ। 

ਇਹ ਵੀ ਪੜ੍ਹੋ– ਸਸਤੇ ਰੇਟਾਂ ’ਤੇ ਫਲਾਈਟ ਬੁੱਕ ਕਰਵਾਏਗਾ ਗੂਗਲ, ਟਿਕਟ ਦੀ ਕੀਮਤ ਘਟਣ ’ਤੇ ਬਕਾਇਆ ਵਾਪਸ!

ਐਪਲ ਦੇ ਪਹਿਲੇ ਸਟੋਰ ਦਾ ਅਨੁਭਵ ਯੂਜ਼ਰਜ਼ Apple BKC ਵਾਲਪੇਪਰ ਡਾਊਨਲੋਡ ਕਰਕੇ ਵੀ ਕਰ ਸਕਦੇ ਹਨ। ਇਸ ਵਿਚ ਸਪੈਸ਼ਲ ਸਾਊਂਡ ਅਤੇ ਐਪਲ ਮਿਊਜ਼ਿਕ ਦੀ ਪਲੇ ਲਿਸਟ ਮਿਲੇਗੀ। ਦੱਸ ਦੇਈਏ ਕਿ ਰਿਲਾਇੰਸ ਇੰਡਸਟਰੀ ਦਾ ਜੀਓ ਵਰਲਡ ਡ੍ਰਾਈਵ ਮਾਲ 22,000 ਸਕੇਅਰ ਫੁੱਟ 'ਚ ਫੈਲਿਆ ਹੈ। ਮੁੰਬਈ ਦਾ ਸਟੋਰ ਵੀ ਐਪਲ ਦੇ ਨਿਊਯਾਰਕ, ਬੀਜਿੰਗ ਅਤੇ ਸਿੰਗਾਪੁਰ ਵਰਗੇ ਸਟੋਰਾਂ ਦੀ ਤਰ੍ਹਾਂ ਹੋਵੇਗਾ।

ਇਹ ਵੀ ਪੜ੍ਹੋ– 15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ

ਮੁੰਬਈ ਤੋਂ ਇਲਾਵਾ ਐਪਲ ਦਾ ਇਕ ਸਟੋਰ ਦਿੱਲੀ 'ਚ ਵੀ ਖੁੱਲ੍ਹੇਗਾ। ਐਪਲ ਦਾ ਨਵੀਂ ਦਿੱਲੀ ਦਾ ਸਟੋਰ 10,000-12,000 ਸਕੇਅਰ ਫੁੱਟ 'ਚ ਹੋਵੇਗਾ। ਦਿੱਲੀ ਦਾ ਸਟੋਰ CityWalk mall 'ਚ ਹੋਵੇਗਾ ਅਤੇ ਇਸ ਸਟੋਰ ਦੀ ਲਾਂਚਿੰਗ ਅਪ੍ਰੈਲ ਤੋਂ ਜੂਨ ਦੇ ਵਿਚਕਾਰ ਹੋਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ 'ਚ Foxconn ਨੇ AirPods ਬਣਾਉਣ ਦਾ ਆਰਡਰ ਜਿੱਤ ਲਿਆ ਹੈ। ਹੁਣ ਫਾਕਸਕਾਨ ਇਸ ਲਈ ਭਾਰਤ 'ਚ 200 ਮਿਲੀਅਨ ਡਾਲਰ (ਕਰੀਬ 1,655 ਕਰੋੜ ਰੁਪਏ) ਦਾ ਨਿਵੇਸ਼ ਕਰੇਗੀ। ਹਾਲਾਂਕਿ ਐਪਲ ਜਾਂ ਫਾਕਸਕਾਨ ਨੇ ਇਸ 'ਤੇ ਅਜੇ ਤਕ ਕੁਝ ਨਹੀਂ ਕਿਹਾ।

ਇਹ ਵੀ ਪੜ੍ਹੋ– 5,000 ਰੁਪਏ ਸਸਤਾ ਹੋਇਆ 256GB ਸਟੋਰੇਜ ਵਾਲਾ ਇਹ ਫਲੈਗਸ਼ਿਪ ਸਮਾਰਟਫੋਨ


Rakesh

Content Editor

Related News