ਐਪਲ ਇੰਡੀਆ ਦਾ ਲਾਭ 16 ਫ਼ੀਸਦੀ ਵਧ ਕੇ 3,196 ਕਰੋੜ ਰੁਪਏ ਹੋਇਆ
Wednesday, Nov 19, 2025 - 12:34 AM (IST)
ਨਵੀਂ ਦਿੱਲੀ, (ਭਾਸ਼ਾ)- ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਇੰਡੀਆ ਦਾ ਮਾਲੀ ਸਾਲ 2024-25 ’ਚ ਲਾਭ 16 ਫ਼ੀਸਦੀ ਵਧ ਕੇ 3,196 ਕਰੋੜ ਰੁਪਏ ਹੋ ਗਿਆ। ਕੰਪਨੀ ਵੱਲੋਂ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ‘ਟੋਫਲਰ’ ਵੱਲੋਂ ਸਾਂਝੀ ਕੀਤੀ ਗਈ।
ਕੰਪਨੀ ਦਾ ਕੁੱਲ ਮਾਲੀਆ 2024-25 ’ਚ ਸਾਲਾਨਾ ਆਧਾਰ ’ਤੇ 67,121.61 ਕਰੋੜ ਤੋਂ 18 ਫ਼ੀਸਦੀ ਵਧ ਕੇ 79,378 ਕਰੋੜ ਰੁਪਏ ਹੋ ਗਿਆ। ਐਪਲ ਇੰਡੀਆ ਦੀ ਸੰਚਾਲਨ ਕਮਾਈ ਮਾਲੀ ਸਾਲ 2024-25 ’ਚ 18.48 ਫ਼ੀਸਦੀ ਵਧ ਕੇ 79,060.51 ਕਰੋੜ ਰੁਪਏ ਹੋ ਗਈ। ਕੰਪਨੀ ਦਾ ਖ਼ਰਚਾ ਮਾਲੀ ਸਾਲ 2023-24 ’ਚ 54,147.04 ਕਰੋੜ ਤੋਂ ਲੱਗਭਗ 18 ਫ਼ੀਸਦੀ ਵਧ ਕੇ 64,010.91 ਕਰੋੜ ਰੁਪਏ ਹੋ ਗਿਆ। ਕਰਮਚਾਰੀ ਲਾਭ ਸਾਲਾਨਾ ਆਧਾਰ ’ਤੇ 2,599.70 ਕਰੋੜ ਤੋਂ 19.5 ਫ਼ੀਸਦੀ ਵਧ ਕੇ 3,107.35 ਕਰੋੜ ਰੁਪਏ ਹੋ ਗਿਆ।
