Apple ਨੇ ਬਣਾਇਆ ਨਵਾਂ ਰਿਕਾਰਡ , ਇਕ ਦਿਨ 'ਚ ਕੀਤੀ Elon Musk ਦੀ ਕੁੱਲ ਨੈੱਟਵਰਥ ਤੋਂ ਜ਼ਿਆਦਾ 'ਕਮਾਈ'

11/11/2022 1:13:40 PM

ਨਵੀਂ ਦਿੱਲੀ — ਵੀਰਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰਾਂ 'ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਇਸ ਨਾਲ ਮਾਰਕੀਟ ਕੈਪ ਦੇ ਲਿਹਾਜ਼ ਨਾਲ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਐਪਲ ਨੂੰ ਵੀ ਕਾਫੀ ਫਾਇਦਾ ਹੋਇਆ। ਆਈਫੋਨ ਬਣਾਉਣ ਵਾਲੀ ਇਸ ਕੰਪਨੀ ਦਾ ਮਾਰਕੀਟ ਕੈਪ ਇਕ ਦਿਨ 'ਚ 191 ਅਰਬ ਡਾਲਰ ਤੱਕ ਚੜ੍ਹ ਗਿਆ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਅਮੀਰ Elon Musk ਦੀ ਕੁੱਲ ਜਾਇਦਾਦ ਤੋਂ ਵੱਧ ਹੈ।

ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਅਨੁਸਾਰ ਮਸਕ ਦੀ ਕੁੱਲ ਜਾਇਦਾਦ 184 ਅਰਬ ਡਾਲਰ ਹੈ। ਵੀਰਵਾਰ ਨੂੰ ਐਪਲ ਦਾ ਮਾਰਕੀਟ ਕੈਪ 190.8 ਅਰਬ ਡਾਲਰ ਵਧਿਆ ਹੈ। ਇਹ ਕਿਸੇ ਵੀ ਅਮਰੀਕੀ ਸੂਚੀਬੱਧ ਕੰਪਨੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਐਮਾਜ਼ੋਨ ਦੇ ਨਾਂ ਸੀ। ਕੰਪਨੀ ਨੇ ਫਰਵਰੀ 'ਚ ਇਕ ਦਿਨ 'ਚ 190.8 ਅਰਬ ਡਾਲਰ ਦੀ ਕਮਾਈ ਕੀਤੀ।

ਇਹ ਵੀ ਪੜ੍ਹੋ : ਵਧ ਸਕਦੀ ਹੈ Elon Musk ਦੀ ਮੁਸੀਬਤ, Twitter ਤੋਂ ਕੱਢੀ ਗਈ ਗਰਭਵਤੀ ਮੁਲਾਜ਼ਮ ਨੇ ਦਿੱਤੀ ਧਮਕੀ

ਐਪਲ ਦੇ ਸ਼ੇਅਰ ਵੀਰਵਾਰ ਨੂੰ 8.8 ਫੀਸਦੀ ਵਧੇ, ਜਿਸ ਨਾਲ ਕੰਪਨੀ ਦੀ ਮਾਰਕੀਟ ਕੈਪ 2.34 ਟ੍ਰਿਲੀਅਨ ਡਾਲਰ ਹੋ ਗਈ। ਹਾਲਾਂਕਿ ਇਸ ਸਾਲ ਕੰਪਨੀ ਦੇ ਸ਼ੇਅਰਾਂ 'ਚ 17 ਫੀਸਦੀ ਦੀ ਗਿਰਾਵਟ ਆਈ ਹੈ। ਮਾਰਕੀਟ ਕੈਪ ਦੇ ਹਿਸਾਬ ਨਾਲ, ਐਪਲ ਤੋਂ ਬਾਅਦ ਸਾਊਦੀ ਅਰਾਮਕੋ, ਮਾਈਕ੍ਰੋਸਾਫਟ, ਅਲਫਾਬੇਟ, ਐਮਾਜ਼ੋਨ, ਬਰਕਸ਼ਾਇਰ ਹੈਥਵੇ, ਟੇਸਲਾ, ਯੂਨਾਈਟਿਡ ਹੈਲਥ, ਜੌਨਸਨ ਐਂਡ ਜੌਨਸਨ ਅਤੇ ਐਕਸੋਨ ਮੋਬੀ ਟਾਪ 10 ਵਿੱਚ ਹਨ।

ਇਸ ਦੌਰਾਨ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸ਼ੇਅਰਾਂ 'ਚ ਵੀ ਵੀਰਵਾਰ ਨੂੰ 12.18 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਇਸ ਨਾਲ ਕੰਪਨੀ ਦੀ ਮਾਰਕੀਟ ਕੈਪ 985.79 ਅਰਬ ਡਾਲਰ ਤੱਕ ਪਹੁੰਚ ਗਈ ਹੈ। ਕੰਪਨੀ ਦੇ ਸੰਸਥਾਪਕ ਜੈਫ ਬੇਜੋਸ ਦੀ ਕੁੱਲ ਜਾਇਦਾਦ 10.5 ਅਰਬ ਡਾਲਰ ਵਧੀ ਹੈ। ਹਾਲਾਂਕਿ, ਕੰਪਨੀ ਕੋਲ ਇੱਕ ਅਣਚਾਹੇ ਰਿਕਾਰਡ ਵੀ ਚਿਪਕਾਇਆ ਗਿਆ ਹੈ। ਕੰਪਨੀ 1 ਲੱਖ ਕਰੋੜ ਡਾਲਰ ਮਾਰਕਿਟ ਕੈਪ ਗੁਆਉਣ ਵਾਲੀ ਪਹਿਲੀ ਸੂਚੀਬੱਧ ਕੰਪਨੀ ਬਣ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੰਪਨੀ ਦੇ ਸ਼ੇਅਰ 4.3 ਫੀਸਦੀ ਡਿੱਗੇ ਸਨ। ਇਸ ਨਾਲ ਕੰਪਨੀ ਦਾ ਬਾਜ਼ਾਰ ਮੁੱਲ 879 ਅਰਬ ਡਾਲਰ ਹੋ ਗਿਆ। ਜੁਲਾਈ 2021 ਵਿੱਚ ਕੰਪਨੀ ਦੀ ਮਾਰਕਿਟ ਵੈਲਿਊ ਰਿਕਾਰਡ 1.88 ਲੱਖ ਕਰੋੜ ਡਾਲਰ ਪਹੁੰਚ ਗਈ ਸੀ।

ਇਹ ਵੀ ਪੜ੍ਹੋ : ਤੁਰੰਤ ਪ੍ਰਭਾਵ ਨਾਲ ਢਾਹਿਆ ਜਾਵੇਗਾ ਗੁਰੂਗ੍ਰਾਮ ਦਾ ਇਹ ਰਿਹਾਇਸ਼ੀ ਟਾਵਰ , ਸਾਹਮਣੇ ਆਈਆਂ ਗੰਭੀਰ ਖਾਮੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News