ਸੈਮਸੰਗ ਨੂੰ ਪਿੱਛੇ ਛੱਡ ਭਾਰਤ ਦੀ ਸਭ ਤੋਂ ਵੱਡੀ ਸਮਾਰਟਫੋਨ ਐਕਸਪੋਰਟ ਕੰਪਨੀ ਬਣੀ Apple
Saturday, Sep 23, 2023 - 10:07 AM (IST)

ਨਵੀਂ ਦਿੱਲੀ (ਇੰਟ.) - ਭਾਰਤ ’ਚ ਐਪਲ ਦਾ ਦਬਦਬਾ ਲਗਾਤਾਰ ਵਧਦਾ ਜਾ ਰਿਹਾ ਹੈ। ਹਾਲੇ ਤੱਕ ਸਮਾਰਟਫੋਨ ਦੇ ਐਕਸਪੋਰਟ ’ਚ ਸੈਮਸੰਗ ਨੰਬਰ ਵਨ ’ਤੇ ਸੀ ਪਰ ਐਪਲ ਨੇ ਇਸ ਨੂੰ ਪਛਾੜ ਦਿੱਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਸਮਾਰਟਫੋਨ ਐਕਸਪੋਰਟਰ ਕੰਪਨੀ ਹੁਣ ਦੂਜੇ ਨੰਬਰ ’ਤੇ ਪੁੱਜ ਗਈ ਹੈ। ਇਕ ਰਿਪੋਰਟ ਮੁਤਾਬਕ ਜੂਨ ਤਿਮਾਹੀ ਵਿੱਚ ਭਾਰਤ ਤੋਂ ਕੁੱਲ 1.2 ਕਰੋੜ ਸਮਾਰਟਫੋਨ ਦਾ ਐਕਸਪੋਰਟ ਹੋਇਆ ਹੈ, ਜਿਸ ਵਿੱਚ ਐਪਲ ਦੀ ਬਾਜ਼ਾਰ ਹਿੱਸੇਦਾਰੀ 49 ਫ਼ੀਸਦੀ ਰਹੀ, ਜਦਕਿ ਸੈਮਸੰਗ ਦੀ ਬਾਜ਼ਾਰ ਹਿੱਸੇਦਾਰੀ 45 ਫ਼ੀਸਦੀ ਰਹੀ। ਪਿਛਲੇ ਸਾਲ ਅਪ੍ਰੈਲ ਤੋਂ ਜੂਨ ਦਰਮਿਆਨ ਭਾਰਤੀ ਸਮਾਰਟਫੋਨ ਐਕਸਪੋਰਟ ’ਚ ਐਪਲ ਦੀ ਹਿੱਸੇਦਾਰੀ ਸਿਰਫ਼ 9 ਫ਼ੀਸਦੀ ਸੀ ਪਰ ਹੁਣ ਇਹ ਹਿੱਸੇਦਾਰੀ, ਵਾਲਿਊਮ ਦੇ ਟਰਮ ’ਚ ਕੁੱਲ ਸਮਾਰਟਫੋਨ ਐਕਸਪੋਰਟ ਦਾ ਲਗਭਗ ਅੱਧਾ ਹਿੱਸਾ ਹੈ।
ਇਹ ਵੀ ਪੜ੍ਹੋ : RBI ਦਾ ਵੱਡਾ ਫ਼ੈਸਲਾ, ਕਰਜ਼ਾ ਨਾ ਮੋੜਨ ਵਾਲਿਆਂ ਦੀਆਂ ਹੁਣ ਵਧਣਗੀਆਂ ਮੁਸ਼ਕਿਲਾਂ
ਕਿਉਂ ਘਟੀ ਸੈਮਸੰਗ ਦੀ ਬਰਾਮਦ?
ਜਿਵੇਂ ਹੀ ਭਾਰਤ ਤੋਂ ਐਪਲ ਦਾ ਐਕਸਪੋਰਟ ਵਧਿਆ ਹੈ, ਉਸ ਦੇ ਸਾਊਥ ਕੋਰੀਆਈ ਮੁਕਾਬਲੇਬਾਜ਼ ਯਾਨੀ ਸੈਮਸੰਗ ਦੀ ਬਾਜ਼ਾਰ ਹਿੱਸੇਦਾਰੀ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਅਪ੍ਰੈਲ ਤੋਂ ਜੂਨ ਦਰਮਿਆਨ 84 ਫ਼ੀਸਦੀ ਦੀ ਤੁਲਣਾ ’ਚ ਇਸ ਸਾਲ ਇਸੇ ਤਿਮਾਹੀ ਵਿੱਚ ਸੈਮਸੰਗ ਦੀ ਬਾਜ਼ਾਰ ਹਿੱਸੇਦਾਰੀ ਡਿੱਗ ਕੇ 45 ਫ਼ੀਸਦੀ ਰਹਿ ਗਈ ਹੈ। ਮਾਹਰਾਂ ਮੁਤਾਬਕ ਭਾਰਤ ਵਿੱਚ ਕੰਪਨੀ ਦੀ ਕਮਜ਼ੋਰ ਪ੍ਰਫਾਰਮੈਂਸ ਦਾ ਕਾਰਣ ਵੀਅਤਨਾਮ ’ਤੇ ਉਸ ਦਾ ਵਧਦਾ ਫੋਕਸ ਮੰਨਿਆ ਜਾ ਰਿਹਾ ਹੈ। ਕੰਪਨੀ ਦੀ ਸਭ ਤੋਂ ਵੱਡੀ ਸਮਾਰਟਫੋਨ ਫੈਕਟਰੀ ਨਾਰਥ ਵੀਅਤਨਾਮ ’ਚ ਸਥਿਤ ਹੈ। ਹਾਲਾਂਕਿ ਐਪਲ ਦਾ ਧਿਆਨ ਚੀਨ ਤੋਂ ਬਾਹਰ ਨਿਕਲਣ ਅਤੇ ਭਾਰਤ ਨੂੰ ਆਪਣਾ ਮੈਨੂਫੈਕਚਰਿੰਗ ਹੱਬ ਬਣਾਉਣ ’ਤੇ ਹਨ। ਰਿਪੋਰਟਸ ਮੁਤਾਬਕ ਇਹ ਛੇਤੀ ਹੀ ਭਾਰਤ ’ਚ ਆਈਪੈਡ ਵੀ ਬਣਾ ਸਕਦੀ ਹੈ।
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਵਿਵਾਦ ਦੀ ਲਪੇਟ 'ਚ ਆਏ McCain ਤੇ Tim Hortons, ਵਧ ਸਕਦੀਆਂ ਨੇ ਮੁਸ਼ਕਲਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8