ਸੇਬ ਸਸਤਾ ਹੋਣ ਕਾਰਨ ਆਮ ਲੋਕਾਂ ਨੂੰ ਰਾਹਤ ਪਰ ਕਿਸਾਨਾਂ ਦੇ ਚਿਹਰੇ ਮੁਰਝਾਏ, ਜਾਣੋ ਵਜ੍ਹਾ

Monday, Sep 19, 2022 - 02:34 PM (IST)

ਸੇਬ ਸਸਤਾ ਹੋਣ ਕਾਰਨ ਆਮ ਲੋਕਾਂ ਨੂੰ ਰਾਹਤ ਪਰ ਕਿਸਾਨਾਂ ਦੇ ਚਿਹਰੇ ਮੁਰਝਾਏ, ਜਾਣੋ ਵਜ੍ਹਾ

ਬਿਜਨੈਸ ਡੈਸਕ : ਦੇਸ਼ ਵਿਚ ਸੇਬ ਦੀ ਆਮਦ ਵਧਣ ਕਾਰਨ ਸੇਬ ਦੀਆਂ ਕੀਮਤਾਂ ਡਿੱਗ ਰਹੀਆਂ ਹਨ। ਸੇਬ ਦੀਆਂ ਕੀਮਤੀਂ ਘਟਣ ਕਾਰਨ ਭਾਵੇਂ ਖ਼ਪਤਕਾਰਾਂ ਨੂੰ ਰਾਹਤ ਮਿਲੀ ਹੈ ਪਰ ਕਿਸਾਨਾਂ ਦੀਆਂ ਮੁਸੀਬਤਾਂ ਵਿੱਚ ਵਾਧਾ ਹੋਇਆ ਹੈ। ਸੇਬ ਦੀ ਫ਼ਸਲ ਦੀ ਲਾਗਤ ਵਧਣ ਦੇ ਬਾਵਜੂਦ ਕਿਸਾਨਾਂ ਨੂੰ ਇਸ ਸਾਲ ਪਿਛਲੇ ਸਾਲ ਨਾਲੋਂ ਘੱਟ ਭਾਅ ਮਿਲ ਰਿਹਾ ਹੈ। ਹਿਮਾਚਲ ਤੋਂ ਬਾਅਦ ਹੁਣ ਕਸ਼ਮੀਰ ਤੋਂ ਵੀ ਨਵੇਂ ਸੇਬਾਂ ਦੀ ਆਮਦ ਸ਼ੁਰੂ ਹੋ ਗਈ ਹੈ। ਆਉਣ ਵਾਲੇ 10 ਤੋਂ 15 ਦਿਨਾਂ 'ਚ ਕਸ਼ਮੀਰ ਤੋਂ ਸੇਬਾਂ ਦੀ ਆਮਦ ਤੇਜ਼ ਹੋ ਜਾਵੇਗੀ।ਇਸ ਕਾਰਨ ਆਉਣ ਵਾਲੇ ਸਮੇਂ 'ਚ ਸੇਬਾਂ ਦੀ ਕੀਮਤ ਹੋਰ ਘੱਟ ਹੋਣ ਦੀ ਸੰਭਾਵਨਾ ਹੈ। ਸਰਕਾਰ ਦੇ ਮੁਤਾਬਕ ਸਾਲ 2021-22 'ਚ ਸੇਬ ਦਾ ਉਤਪਾਦਨ 24.37 ਲੱਖ ਟਨ ਰਿਹਾ। ਕਿਸਾਨਾਂ ਅਨੁਸਾਰ ਸਾਲ 2022-23 ਵਿੱਚ ਸੇਬ ਦੀ ਪੈਦਾਵਾਰ ਵਿੱਚ 10 ਫ਼ੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਇਸ ਸਾਲ ਸੇਬ ਦੇ 3.5 ਤੋਂ 4 ਕਰੋੜ ਡੱਬੇ 22-24 ਕਿਲੋ ਪੈਦਾ ਹੋਣ ਦੀ ਉਮੀਦ ਹੈ।

ਇੰਡੀਅਨ ਐਪਲ ਗ੍ਰੋਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਚੌਹਾਨ ਨੇ ਇਸ ਬਾਰੇ ਕਿਹਾ ਕਿ ਇਸ ਸਾਲ ਸੇਬ ਦਾ ਉਤਪਾਦਨ ਸਿਰਫ਼ 10 ਫ਼ੀਸਦੀ ਵਧਿਆ ਹੈ। ਕਿਸਾਨਾਂ ਨੂੰ ਇਸ ਦੀ ਕੀਮਤ 40 ਫ਼ੀਸਦੀ ਘੱਟ ਮਿਲ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੂੰ ਇਸ ਸਮੇਂ ਜ਼ਿਆਦਾਤਰ ਸੇਬਾਂ ਲਈ 1,000-1,200 ਰੁਪਏ ਪ੍ਰਤੀ ਡੱਬਾ ਕੀਮਤ ਮਿਲ ਰਹੀ ਹੈ ਜਦਕਿ ਪਿਛਲੇ ਸਾਲ ਇਸ ਦੀ ਕੀਮਤ 1,400-1,600 ਰੁਪਏ ਸੀ।ਬਹੁਤ ਵਧੀਆ ਕਿਸਮ ਦੇ ਸੇਬਾਂ ਦੀ ਕੀਮਤ 1,700 ਤੋਂ 2000 ਰੁਪਏ ਤੱਕ ਹੈ ਜੋ ਪਿਛਲੇ ਸਾਲ 2000 ਤੋਂ 2,500 ਰੁਪਏ ਤੱਕ ਸੀ। ਇਸ ਤਰ੍ਹਾਂ ਕਿਸਾਨਾ ਨੂੰ ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਸੇਬਾਂ ਦੀ ਘੱਟ ਕੀਮਤ ਮਿਲ ਰਹੀ ਹੈ।

ਚੌਹਾਨ ਦਾ ਕਹਿਣਾ ਹੈ ਕਿ ਸੇਬ ਦੀ ਫਸਲ 'ਤੇ ਲਾਗਤ ਵਧਣ ਦੇ ਬਾਵਜੂਦ 10 ਫ਼ੀਸਦੀ ਜ਼ਿਆਦਾ ਉਤਪਾਦਨ 'ਤੇ ਹੀ 40 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ 'ਚ ਵੀ ਸੇਬ ਦੇ ਕਾਰੋਬਾਰ 'ਤੇ ਮਾੜਾ ਅਸਰ ਪਿਆ ਇੱਥੇ ਜੋ ਕਾਰੋਬਾਰ 6,500 ਕਰੋੜ ਰੁਪਏ ਦਾ ਸੀ, ਉਹ ਕੀਮਤਾਂ ਘੱਟ ਹੋਣ ਕਾਰਨ 3500 ਤੋਂ 4,000 ਕਰੋੜ ਰੁਪਏ 'ਤੇ ਆ ਗਿਆ ਹੈ। ਅਡਾਨੀ ਦੀ ਐਗਰੋ ਫਰੈਸ਼ ਕੰਪਨੀ ਨੇ 52 ਤੋਂ 76 ਰੁਪਏ ਤੱਕ ਸੇਬਾਂ ਦੀ ਖ਼ਰੀਦ ਸ਼ਰੂ ਕੀਤੀ ਸੀ ਪਰ ਹੁਣ ਉਸ ਨੇ ਕੀਮਤ ਘਟਾ ਕੇ 41 ਤੋਂ 60 ਰੁਪਏ ਕਰ ਦਿੱਤੀ ਹੈ। ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਅਡਾਨੀ ਵੱਲੋਂ ਖਰੀਦ ਕੀਮਤਾਂ ਵਿੱਚ ਕਟੌਤੀ ਕਰਨ ਨਾਲ ਵੀ ਸੇਬ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਮਾਹੌਲ ਬਣਿਆ ਹੈ। ਹਿਮਾਚਲ ਦੇ ਐਪਲ ਫਾਰਮਰਜ਼ ਐਂਡ ਪ੍ਰੋਗਰੈਸਿਵ ਗ੍ਰੋਅਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਨਾਲ ਚੌਹਾਨ ਨੇ ਕਿਹਾ ਕਿ ਵੱਧ ਝਾੜ ਦੇ ਨਾਲ-ਨਾਲ ਮੰਗ ਦੀ ਕਮੀ ਵੀ ਕੀਮਤਾਂ ਵਿੱਚ ਗਿਰਾਵਟ ਦਾ ਕਾਰਨ ਹੈ।
 


author

Harnek Seechewal

Content Editor

Related News