ਸੈਮਸੰਗ ਤੋਂ ਬਾਅਦ ਹੁਣ ਐਪਲ ਨੇ ChatGPT 'ਤੇ ਲਗਾਈ ਪਾਬੰਦੀ, ਜਾਣੋ ਵਜ੍ਹਾ
Sunday, May 21, 2023 - 03:40 PM (IST)
ਗੈਜੇਟ ਡੈਸਕ- ਟੈੱਕ ਦਿੱਗਜ ਐਪਲ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬਾਟ ਚੈਟਜੀਪੀਟੀ 'ਤੇ ਪਾਬੰਦੀ ਲਗਾ ਦਿੱਤੀ ਹੈ। ਕੰਪਨੀ ਨੇ ਫਿਲਹਾਲ ਆਪਣੇ ਕਰਮਚਾਰੀਆਂ ਲਈ ਚੈਟਜੀਪੀਟੀ ਵਰਗੇ ਏ.ਆਈ. ਟੂਲ ਦੀ ਵਰਤੋਂ 'ਤੇ ਰੋਕ ਲਗਾਈ ਹੈ। ਦਰਅਸਲ, ਐਪਲ ਖੁਦ ਆਪਣੀ ਏ.ਆਈ. ਤਕਨੀਕ ਨੂੰ ਵਿਕਸਿਤ ਕਰਨ ਲਈ ਕੰਮ ਕਰ ਰਹੀ ਹੈ ਅਤੇ ਜਲਦ ਹੀ ਇਸਨੂੰ ਪੇਸ਼ ਵੀ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਸਤੋਂ ਪਹਿਲਾਂ ਸੈਮਸੰਗ ਨੇ ਵੀ ਹਾਲ ਹੀ 'ਚ ਆਪਣੇ ਕਰਮਾਚਾਰੀਆਂ ਲਈ ਚੈਟਜੀਪੀਟੀ ਵਰਗੇ ਏ.ਆਈ. ਟੂਲ ਦੀ ਵਰਤੋਂ 'ਤੇ ਰੋਕ ਲਗਾਈ ਹੈ।
ਇਹ ਵੀ ਪੜ੍ਹੋ– ਗੂਗਲ ਦਾ ਵੱਡਾ ਫ਼ੈਸਲਾ: ਇਕੋ ਝਟਕੇ 'ਚ ਡਿਲੀਟ ਹੋਣਗੇ ਕਰੋੜਾਂ ਜੀਮੇਲ ਅਕਾਊਂਟ, ਜਾਣੋ ਵਜ੍ਹਾ
ਐਪਲ ਪੇਸ਼ ਕਰ ਸਕਦੀ ਹੈ ਖ਼ੁਦ ਦਾ ਏ.ਆਈ. ਟੂਲ
ਵਾਲ ਸਟਰੀਟ ਜਨਰਲ ਦੁਆਰਾ ਇਕ ਦਸਤਾਵੇਜ ਅਤੇ ਸੋਰਸ ਦਾ ਹਵਾਲਾ ਦਿੰਦੇ ਹੋਏ ਇਸਦੀ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ, ਐਪਲ ਨੇ ਆਪਣੇ ਕਰਮਚਾਰੀਆਂ ਲਈ ਚੈਟਜੀਪੀਟੀ ਅਤੇ ਹੋਰ ਬਾਹਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਐਪ ਦੀ ਵਰਤੋਂ ਨੂੰ ਸੀਮਿਤ ਕਰ ਦਿੱਤਾ ਹੈ, ਜਦੋਂ ਤਕ ਕਿ ਕੰਪਨੀ ਖੁਦ ਇਸ ਵਰਗੀ ਤਕਨਾਲੋਜੀ ਨੂੰ ਡਿਵੈਲਪ ਨਹੀਂ ਕਰ ਲੈਂਦੀ।
ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਆ ਗਿਆ ChatGPT ਦਾ ਮੋਬਾਇਲ ਐਪ, ਪਹਿਲਾਂ ਇਨ੍ਹਾਂ ਯੂਜ਼ਰਜ਼ ਨੂੰ ਮਿਲੀ ਸਹੂਲਤ
ਐਪਲ ਨੇ ਆਪਣੇ ਕਰਮਚਾਰੀਆਂ ਨੂੰ ਸਾਫਟਵੇਅਰ ਕੋਡ ਨੂੰ ਆਟੋਮੈਟਿਕ ਕਰਨ ਲਈ ਮਾਈਕ੍ਰੋਸਾਫਟ ਦੀ ਮਲਕੀਅਤ ਵਾਲੇ GitHub ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਏ.ਆਈ. ਪ੍ਰੋਗਰਾਮ Copilot ਦੀ ਵਰਤੋਂ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਇਹ ਕਦਮ ਇਸ ਲਈ ਚੁੱਕਿਆ ਗਿਆ ਸੀ ਕਿ ਕਰਮਚਾਰੀ ਨਿੱਜੀ ਜਾਣਕਾਰੀ ਉਜਾਗਰ ਕਰ ਸਕਦੇ ਹਨ। ਦਰਅਸਲ, ਐਪਲ ਖੁਦ ਦੇ ਏ.ਆਈ. ਪ੍ਰੋਗਰਾਮ 'ਤੇ ਕੰਮ ਕਰ ਰਹੀ ਹੈ ਅਤੇ ਕੰਪਨੀ ਨੂੰ ਡਾਟਾ ਲੀਕ ਦਾ ਡਰ ਹੈ।
ਇਹ ਵੀ ਪੜ੍ਹੋ– RBI ਦਾ ਵੱਡਾ ਫੈਸਲਾ, ਬੰਦ ਕੀਤੇ 2 ਹਜ਼ਾਰ ਦੇ ਨੋਟ, 30 ਸਤੰਬਰ ਤਕ ਬੈਂਕਾਂ 'ਚ ਕਰਵਾ ਸਕੋਗੇ ਜਮ੍ਹਾ