ਆਈਫੋਨ ਦੀ ਵਿਕਰੀ ਦੇ ਚੱਲਦੇ ਐਪਲ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਤਿਮਾਹੀ ਪ੍ਰਦਰਸ਼ਨ

Wednesday, Jan 29, 2020 - 12:41 PM (IST)

ਆਈਫੋਨ ਦੀ ਵਿਕਰੀ ਦੇ ਚੱਲਦੇ ਐਪਲ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਤਿਮਾਹੀ ਪ੍ਰਦਰਸ਼ਨ

ਸੈਨ ਫ੍ਰਾਂਸਿਸਕੋ—ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੇ ਪਿਛਲੇ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਰਿਕਾਰਡ ਲਾਭ ਕਮਾਇਆ ਹੈ। ਕੰਪਨੀ ਦੀ ਡਿਜੀਟਲ ਸੇਵਾਵਾਂ ਅਤੇ ਪਹਿਣਨ ਯੋਗ ਤਕਨਾਲੋਜੀ ਉਪਕਰਨਾਂ ਦੀ ਵਿਕਰੀ ਦੇ ਨਾਲ-ਨਾਲ ਆਈਫੋਨ ਦੀ ਵਧੀ ਵਿਕਰੀ ਨੇ ਵੀ ਕੰਪਨੀ ਨੂੰ ਲਾਭ ਕਮਾਉਣ 'ਚ ਮਦਦ ਕੀਤੀ ਹੈ। ਸਮੀਖਿਆਧੀਨ 'ਚ ਕੰਪਨੀ ਦਾ ਸ਼ੁੱਧ ਲਾਭ ਹੁਣ ਤੱਕ ਦਾ ਸਭ ਤੋਂ ਉੱਚਾ ਭਾਵ 22 ਅਰਬ ਡਾਲਰ ਰਿਹਾ। ਜਦੋਂਕਿ ਇਸ ਦੌਰਾਨ ਕੰਪਨੀ ਦੀ ਕੁੱਲ ਰਾਜਸਵ ਆਮਦਨ 91.8 ਅਰਬ ਡਾਲਰ ਰਹੀ। ਕੰਪਨੀ ਦੇ ਮੁੱਖ ਕਾਰਜਕਾਰੀ ਟਿਮ ਕੁਕ ਨੇ ਕਿਹਾ ਕਿ ਐਪਲ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਤਿਮਾਹੀ ਆਮਦਨ ਨਾਲ ਅਸੀਂ ਰੋਮਾਂਚਿਤ ਹਾਂ। ਇਸ ਦੀ ਪ੍ਰਮੁੱਖ ਵਜ੍ਹਾ ਆਈਫੋਨ-11 ਅਤੇ ਆਈਫੋਨ-11 ਪ੍ਰੋ ਦੀ ਮੰਗ ਵਧੀਆ ਰਹਿਣ ਦਾ ਨਾਲ ਕੰਪਨੀ ਦੀਆਂ ਡਿਜੀਟਲ ਸੇਵਾਵਾਂ ਅਤੇ ਪਹਿਣਨ ਯੋਗ ਤਕਨਾਲੋਜੀ ਉਪਕਰਨਾਂ ਦੀ ਵਿਕਰੀ ਵਧਣਾ ਹੈ।


author

Aarti dhillon

Content Editor

Related News