ਸਰਕਾਰ ਨੇ ਲਗਾਈ ਚੀਨ ਤੋਂ ਆਯਾਤਿਤ ਰਸਾਇਣ ''ਤੇ ਡੰਪਿੰਗ ਰੋਧੀ ਡਿਊਟੀ

12/16/2018 4:54:31 PM

ਨਵੀਂ ਦਿੱਲੀ—ਰਾਜਸਵ ਵਿਭਾਗ ਨੇ ਗੁਆਂਢੀ ਦੇਸ਼ ਚੀਨ ਤੋਂ ਹੋਣ ਵਾਲੇ ਸਸਤੇ ਆਯਾਤ ਨਾਲ ਘਰੇਲੂ ਕੰਪਨੀਆਂ ਹਿੱਤਾਂ ਦੀ ਰੱਖਿਆ ਦੇ ਲਈ ਡਿਟਰਜੈਂਟ ਬਣਾਉਣ 'ਚ ਵਰਤੋਂ ਹੋਣ ਵਾਲੇ ਚੀਨੀ ਰਸਾਇਣ 'ਤੇ ਪੰਜ ਸਾਲ ਦੇ ਲਈ ਡੰਪਿੰਗ ਰੋਧੀ ਡਿਊਟੀ ਲਗਾਈ ਹੈ। ਰਸਾਇਣ 'ਜਿਓਲਾਈਟ 4ਏ' (ਡਿਟਰਜੈਂਟ ਪੱਧਰ) 'ਤੇ ਡਿਊਟੀ ਲਗਾਈ ਗਈ ਹੈ। ਵਪਾਰ ਉਪਚਾਰ ਜਨਰਲ ਡਾਇਰੈਕਟੋਰੇਟ (ਡੀ.ਜੀ.ਟੀ.ਆਰ.) ਨੇ ਇਸ ਸੰਦਰਭ 'ਚ ਜਾਂਚ ਤੋਂ ਬਾਅਦ ਡਿਊਟੀ ਲਗਾਉਣ ਦੀ ਸਿਫਾਰਿਸ਼ ਕੀਤੀ ਸੀ। 
ਕੇਂਦਰੀ ਅਪ੍ਰਤੱਖ ਡਿਊਟੀ ਅਤੇ ਸੀਮਾ ਟੈਕਸ ਬੋਰਡ (ਸੀ.ਬੀ.ਆਈ.ਸੀ.) ਨੇ ਇਕ ਅਧਿਸੂਚਨਾ 'ਚ ਕਿਹਾ ਕਿ ਇਹ ਡਿਊਟੀ 163.90 ਤੋਂ 207.72 ਡਾਲਰ ਪ੍ਰਤੀ ਟਨ ਦੇ ਦਾਅਰੇ 'ਚ ਹੈ ਅਤੇ ਇਹ ਪੰਜ ਸਾਲ ਤੱਕ ਬਣਿਆ ਰਹੇਗਾ ਜਦੋਂ ਤੱਕ ਇਸ ਨੂੰ ਸਮੇਂ ਤੋਂ ਪਹਿਲਾਂ ਹਟਾਇਆ ਨਹੀਂ ਜਾਂਦਾ ਹੈ। ਵਪਾਰਕ ਮੰਤਰਾਲੇ ਦੀ ਜਾਂਚ ਇਕਾਈ ਜੀ.ਡੀ.ਟੀ.ਆਰ. ਨੇ ਗੁਜਰਾਤ ਕ੍ਰੇਡੋ ਮਿਨਰਲ ਇੰਡਸਟਰੀਜ਼ ਅਤੇ ਕੈਮੀਕਲ ਇੰਡੀਆ ਦੀ ਸ਼ਿਕਾਇਤ 'ਤੇ ਜਾਂਚ ਕੀਤੀ ਸੀ। ਸ਼ਿਕਾਇਤ 'ਚ ਚੀਨ ਤੋਂ ਹੋਣ ਵਾਲੇ ਸਸਤੇ ਆਯਾਤ ਦੇ ਕਾਰਨ ਘਰੇਲੂ ਉਦਯੋਗ ਨੂੰ ਨੁਕਸਾਨ ਹੋਣ ਦੀ ਗੱਲ ਕਹੀ ਗਈ ਸੀ। ਆਪਣੀ ਜਾਂਚ ਰਿਪੋਰਟ 'ਚ ਡੀ.ਜੀ.ਟੀ.ਆਰ. ਨੇ ਕਿਹਾ ਕਿ ਡੰਪਿੰਗ ਅਤੇ ਇਸ ਨਾਲ ਘਰੇਲੂ ਉਦਯੋਗ ਨੂੰ ਨੁਕਸਾਨ ਦੀ ਗੱਲ ਸਹੀ ਹੈ ਅਤੇ ਉਸ ਨੇ ਡਿਊਟੀ ਲਗਾਉਣ ਦੀ ਸਿਫਾਰਿਸ਼ ਕੀਤੀ।


Aarti dhillon

Content Editor

Related News