ਬਾਬਾ ਰਾਮਦੇਵ ਦੀ ਪਤੰਜਲੀ ਨੇ ਬਣਾਇਆ ਇਕ ਹੋਰ ਰਿਕਾਰਡ, Horlicks ਨੂੰ ਛੱਡਿਆ ਪਿੱਛੇ

Thursday, Aug 27, 2020 - 06:46 PM (IST)

ਬਾਬਾ ਰਾਮਦੇਵ ਦੀ ਪਤੰਜਲੀ ਨੇ ਬਣਾਇਆ ਇਕ ਹੋਰ ਰਿਕਾਰਡ, Horlicks ਨੂੰ ਛੱਡਿਆ ਪਿੱਛੇ

ਨਵੀਂ ਦਿੱਲੀ — ਕੋਰੋਨਾ ਆਫ਼ਤ ਵਿਚ ਬਿਸਕੁਟ ਦੀ ਖਪਤ 'ਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਵਿੱਤੀ ਸਾਲ 2019-20 ਵਿਚ ਦੁੱਧ ਦੇ ਬਣੇ ਬਿਸਕੁਟ ਦਾ ਬਾਜ਼ਾਰ ਵਧ ਕੇ 1800 ਕਰੋੜ ਰੁਪਏ ਹੋ ਗਿਆ ਹੈ। ਪਤੰਜਲੀ ਦਾ ਬਿਸਕੁਟ ਕਾਰੋਬਾਰ ਇਸ ਵਿੱਤੀ ਵਰ੍ਹੇ ਵਿਚ Horlicks ਨੂੰ ਪਛਾੜ ਗਿਆ। ਵਿੱਤੀ ਸਾਲ 2017-18 ਵਿਚ ਪਤੰਜਲੀ ਦਾ ਬਿਸਕੁਟ ਦਾ ਕਾਰੋਬਾਰ 284 ਕਰੋੜ ਰੁਪਏ ਸੀ ਜਿਹੜਾ ਕਿ ਵਿੱਤੀ ਸਾਲ 2019-20 ਵਿਚ ਵਧ ਕੇ 442 ਕਰੋੜ ਰੁਪਏ ਹੋ ਗਿਆ। ਪਤੰਜਲੀ ਨੇ ਘਿਓ, ਹਨੀ, ਟੂਥਪੇਸਟ, ਚਵਨਪ੍ਰਾਸ਼ ਅਤੇ ਬਿਸਕੁੱਟ ਵਰਗ ਵਿਚ ਆਪਣੀ ਮੌਜੂਦਗੀ ਨੂੰ ਮਜ਼ਬੂਤ ​​ਕੀਤਾ ਹੈ।

ਜ਼ਿਕਰਯੋਗ ਹੈ ਕਿ ਬ੍ਰਿਟਾਨੀਆ ਦੇ ਮਿਲਕ ਬਿਸਕੁਟ ਨੇ ਅਜੇ ਵੀ ਬਾਜ਼ਾਰ 'ਚ ਆਪਣੀ ਪਕੜ ਬਣਾ ਕੇ ਰੱਖੀ ਹੋਈ ਹੈ ਅਤੇ ਸਾਰੇ ਬ੍ਰਾਂਡ ਤੋਂ ਮੋਹਰੀ ਹੈ। ਹਾਲਾਂਕਿ ਇਸ ਦੀ ਬਾਜ਼ਾਰ ਹਿੱਸੇਦਾਰੀ ਮਾਮੂਲੀ ਜਿਹਾ ਹੇਠਾਂ ਆ ਕੇ 48.9 ਫ਼ੀਸਦੀ ਰਹਿ ਗਈ ਹੈ।

ਵਿੱਤੀ ਸਾਲ 2017-18 ਵਿਚ ਹਾਰਲਿਕਸ ਬਿਸਕੁਟ ਦੀ ਮਾਰਕੀਟ ਹਿੱਸੇਦਾਰੀ 14.3 ਪ੍ਰਤੀਸ਼ਤ ਸੀ ਅਤੇ ਉਹ ਮਿਲਕ ਬਿਸਕੁਟ ਸ਼੍ਰੇਣੀ ਵਿਚ ਦੂਜਾ ਸਭ ਤੋਂ ਵੱਡਾ ਬ੍ਰਾਂਡ ਸੀ। ਇਸ ਵਿੱਤੀ ਸਾਲ 'ਚ ਕੰਪਨੀ ਦੀ ਵਿਕਰੀ 207 ਕਰੋੜ ਰੁਪਏ ਰਹੀ ਅਤੇ ਇਸ ਦਾ ਬਾਜ਼ਾਰ ਹਿੱਸੇਦਾਰੀ ਘੱਟ ਕੇ 11.5 ਪ੍ਰਤੀਸ਼ਤ 'ਤੇ ਆ ਗਈ। ਇਸ ਦੇ ਨਾਲ ਹੀ ਪਤੰਜਲੀ ਦੁੱਧ ਹੁਣ ਬਾਜ਼ਾਰ ਵਿਚ 13.6 ਪ੍ਰਤੀਸ਼ਤ ਹਿੱਸੇਦਾਰੀ ਨਾਲ ਦੂਜਾ ਸਭ ਤੋਂ ਵੱਡਾ ਦੁੱਧ ਬਿਸਕੁਟ ਬ੍ਰਾਂਡ ਬਣ ਗਿਆ ਹੈ।

ਇਹ ਵੀ ਪੜ੍ਹੋ: ਅਗਸਤ 'ਚ ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਹੋਰ ਕਿੰਨੀਆਂ ਘਟ ਸਕਦੀਆਂ ਹਨ ਕੀਮਤਾਂ

ਪਹਿਲੇ ਨੰਬਰ 'ਤੇ ਬਰਿਟਾਨੀਆ ਦਾ ਮਿਲਕ ਬਿਸਕੁਟ

ਫੋਰਬਸ ਇੰਡੀਆ ਦੁਆਰਾ ਪ੍ਰਕਾਸ਼ਤ ਰਿਪੋਰਟ ਅਨੁਸਾਰ ਵਿੱਤੀ ਸਾਲ 2017-18 ਵਿਚ ਦੁੱਧ ਦੇ ਬਿਸਕੁਟ ਦਾ ਬਾਜ਼ਾਰ 1450 ਕਰੋੜ ਰੁਪਏ ਸੀ। ਇਸ ਸਮੇਂ ਦੌਰਾਨ ਪਤੰਜਲੀ ਦੀ ਮਾਰਕੀਟ ਹਿੱਸੇਦਾਰੀ 6.7 ਪ੍ਰਤੀਸ਼ਤ ਸੀ ਅਤੇ ਉਸਨੇ 97 ਕਰੋੜ ਰੁਪਏ ਦੇ ਬਿਸਕੁਟ ਵੇਚੇ ਸਨ। ਬ੍ਰਿਟਾਨੀਆ ਦਾ ਮਿਲਕ ਬਿਸਕੁਟ 50 ਪ੍ਰਤੀਸ਼ਤ ਬਾਜ਼ਾਰ ਹਿੱਸੇਦਾਰੀ ਦੇ ਨਾਲ ਸਿਖ਼ਰ 'ਤੇ ਸੀ। ਹਾਲਾਂਕਿ ਇਸ ਸਾਲ ਇਸ ਦਾ ਮਾਰਕੀਟ ਸ਼ੇਅਰ ਮਾਮੂਲੀ ਗਿਰਾਵਟ ਨਾਲ 48.9 ਪ੍ਰਤੀਸ਼ਤ 'ਤੇ ਆ ਗਿਆ। ਪਰ ਫਿਰ ਵੀ ਇਹ ਪਹਿਲੇ ਸਥਾਨ 'ਤੇ ਕਾਇਮ ਹੈ।

ਭਾਰਤ ਵਿਚ 1930 ਵਿਚ ਇਸ ਦੀ ਸ਼ੁਰੂਆਤ ਤੋਂ ਬਾਅਦ ਤੋਂ ਹਾਰਲੈਕਸ ਮਾਲਟ-ਬੇਸਡ ਬੇਵਰੇਜਜ਼ ਹਿੱਸੇ ਵਿਚ ਆਪਣੇ ਮੁਕਾਬਲੇਬਾਜ਼ ਬਾਰਨਵਿਟਾ ਅਤੇ ਕਾਮਪਲੇਨ ਤੋਂ ਮੋਹਰੀ ਬਣਿਆ ਹੋਇਆ ਹੈ। ਇਸਦਾ ਕੁੱਲ ਬਾਜ਼ਾਰ ਹਿੱਸਾ 43 ਪ੍ਰਤੀਸ਼ਤ ਹੈ। ਹਾਰਲਿਕਸ ਹੁਣ ਐਚ.ਯੂ.ਐਲ. ਦਾ ਬ੍ਰਾਂਡ ਹੈ। ਇਸ ਸਾਲ ਦੇ ਅਰੰਭ ਵਿਚ ਐਚ.ਯੂ.ਐਲ. ਨੇ ਜੀ.ਐਸ.ਕੇ. ਕੰਜ਼ਿਊਮਰ ਹੈਲਥਕੇਅਰ ਦੀ ਪ੍ਰਾਪਤੀ ਕੀਤੀ। ਹਾਰਲੈਕਸ ਨੇ ਦੁੱਧ ਦੇ ਬਿਸਕੁਟ ਬਾਜ਼ਾਰ ਹਿੱਸੇਦਾਰੀ ਵਿਚ ਆਪਣੀ ਮਜ਼ਬੂਤ ਸਥਿਤੀ ਬਣਾ ਕੇ ਰੱਖੀ ਹੋਈ ਸੀ।

ਇਹ ਵੀ ਪੜ੍ਹੋ: ਦੁੱਧ,ਦਹੀਂ, ਪਨੀਰ ਸਮੇਤ ਇਨ੍ਹਾਂ ਚੀਜ਼ਾਂ 'ਤੇ ਨਹੀਂ ਲੱਗਦਾ ਹੈ GST, ਜਾਣੋ ਪੂਰੀ ਸੂਚੀ

ਇਸ ਤਰ੍ਹਾਂ ਪਤੰਜਲੀ ਨੂੰ ਮਿਲੀ ਸਫਲਤਾ

ਵਿੱਤੀ ਸਾਲ 2019-20 ਵਿਚ ਪੰਤਜਲੀ ਦੁੱਧ ਬਿਸਕੁੱਟ ਨੇ 249 ਕਰੋੜ ਰੁਪਏ ਦੀ ਵਿਕਰੀ ਦਰਜ ਕੀਤੀ। ਪਤੰਜਲੀ ਦਾ ਦੁੱਧ ਇਨ੍ਹਾਂ ਤਿੰਨ ਸਾਲਾਂ ਵਿਚ ਇੱਕ ਵੱਡਾ, ਮਜ਼ਬੂਤ ​​ਅਤੇ ਤੇਜ਼ੀ ਨਾਲ ਵਧਣ ਵਾਲਾ ਬ੍ਰਾਂਡ ਬਣ ਗਿਆ ਹੈ। ਪਤੰਜਲੀ ਦੂਧ ਬਿਸਕੁਟ ਨੇ ਆਪਣਾ ਧਿਆਨ ਤਿੰਨ ਚੀਜ਼ਾਂ 'ਤੇ ਕੇਂਦ੍ਰਿਤ ਕੀਤਾ, ਜਿਸ ਕਾਰਨ ਇਸ ਨੂੰ ਇਹ ਸਫਲਤਾ ਮਿਲੀ ਹੈ। ਪਹਿਲਾ ਇਸ ਲਈ ਪਤੰਜਲੀ ਨੇ ਗਾਂ ਦੇ ਦੁੱਧ ਦੀ ਵਰਤੋਂ ਕੀਤੀ। ਦੂਜਾ ਕੰਪਨੀ ਲੋਕਾਂ ਨੇ ਦੱਸਿਆ ਕਿ ਬਿਸਕੁਟ 100 ਪ੍ਰਤੀਸ਼ਤ ਕਣਕ ਤੋਂ ਬਣੇ ਹਨ ਅਤੇ ਤੀਜੇ ਪੈਕੇਟ ਉੱਤੇ ਕੰਪਨੀ ਨੇ ਇੱਕ ਦਾਅਵਾ ਛਾਪਿਆ ਗਿਆ ਹੈ ਕਿ ਇਸ ਵਿਚ ਕੋਈ ਵੀ ਕੋਲੈਸਟ੍ਰੋਲ ਜਾਂ ਟ੍ਰਾਂਸਫੈਟ ਨਹੀਂ ਹੈ।

ਇਹ ਵੀ ਪੜ੍ਹੋ: ਅੱਜ ਹੋ ਰਹੀ ਹੈ GST ਕੌਂਸਲ ਦੀ 41 ਵੀਂ ਬੈਠਕ, ਸੋਨੇ ਸਮੇਤ ਇਨ੍ਹਾਂ ਚੀਜ਼ਾਂ 'ਤੇ ਟੈਕਸ ਲਗਾਉਣ ਬਾਰੇ ਹੋ ਸਕਦੀ ਹੈ 


author

Harinder Kaur

Content Editor

Related News