PLI ਸਕੀਮ ਦੇ ਤਹਿਤ ਹੋਰ 15 ਕੰਪਨੀਆਂ ਨੂੰ ਮਿਲੇਗਾ ਇੰਸੈਂਟਿਵ

06/29/2022 10:22:38 AM

ਨਵੀਂ ਦਿੱਲੀ–ਘਰੇਲੂ ਮੈਨੂਫੈਕਚਰਿੰਗ ਨੂੰ ਵਧਾਉਣ ਲਈ ਲਾਗੂ ਕੀਤੀ ਗਈ ਪ੍ਰੋਡਕਡ ਲਿੰਕਡ ਇੰਸੈਂਟਿਵ (ਪੀ. ਐੱਲ. ਆਈ.) ਸਕੀਮ ਦੇ ਤਹਿਤ ਸਰਕਾਰ ਨੇ ਵ੍ਹਾਈਟ ਗੁੱਡਸ ਪੀ. ਐੱਲ. ਆਈ. ਸਕੀਮ ਦੇ ਦੂਜੇ ਪੜਾਅ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ। 15 ਕੰਪਨੀਆਂ ਨੂੰ ਇਸ ਯੋਜਨਾ ਦੇ ਤਹਿਤ ਟੈਲੀਵਿਜ਼ਨ, ਏਅਰ ਕੰਡੀਸ਼ਨਰ ਅਤੇ ਐੱਲ. ਈ. ਡੀ. ਲਾਈਟਸ ਕੰਪੋਨੈਂਟਸ ਦੇ ਨਿਰਮਾਣ ਲਈ ਸਰਕਾਰ ਇੰਸੈਂਟਿਵ ਦੇਵੇਗੀ। ਯੋਜਨਾ ਦੇ ਦੂਜੇ ਪੜਾਅ ਦੇ ਤਹਿਤ ਕੁੱਲ 1368 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।
ਦੇਸ਼ ’ਚ ਘਰੇਲੂ ਮੈਨੂਫੈਕਚਰਿੰਗ ਨੂੰ ਬੜ੍ਹਾਵਾ ਦੇ ਕੇ ਰੁਜ਼ਗਾਰ ਵਧਾਉਣ ਦੇ ਟੀਚੇ ਨਾਲ ਸਰਕਾਰ ਨੇ ਵੱਖ-ਵੱਖ ਸੈਕਟਰਾਂ ਲਈ ਪੀ. ਐੱਲ. ਆਈ. ਯੋਜਨਾ ਦਾ ਐਲਾਨ ਕੀਤਾ ਸੀ। ਟੈਲੀਵਿਜ਼ਨ, ਏਅਰ ਕੰਡੀਸ਼ਨਰ ਅਤੇ ਐੱਲ. ਈ. ਡੀ. ਲਾਈਟਸ ਕੰਪੋਨੈਂਟਸ ਦਾ ਭਾਰਤ ’ਚ ਹੀ ਵੱਡੇ ਪੈਮਾਨੇ ’ਤੇ ਉਤਪਾਦਨ ਸ਼ੁਰੂ ਕਰਨ ਲਈ ਸਰਕਾਰ ਇਸ ਸੈਕਟਰ ਲਈ ਵੀ ਪੀ. ਐੱਲ. ਆਈ. ਯੋਜਨਾ ਲਿਆਈ ਹੈ, ਜਿਸ ਨੂੰ ਵ੍ਹਾਈਟ ਗੁਡਸ ਪੀ. ਐੱਲ. ਆਈ. ਸਕੀਮ ਕਿਹਾ ਗਿਆ ਹੈ।
19 ਕੰਪਨੀਆਂ ਨੇ ਕੀਤਾ ਸੀ ਅਪਲਾਈ
ਇਕ ਰਿਪੋਰਟ ਮੁਤਾਬਕ ਵ੍ਹਾਈਟ ਗੁਡਸ ਪੀ. ਐੱਲ. ਆਈ. ਸਕੀਮ ਦੇ ਦੂਜੇ ਪੜਾਅ ਲਈ 19 ਕੰਪਨੀਆਂ ਨੇ ਅਪਲਾਈ ਕੀਤਾ ਸੀ। ਐੱਲ. ਜੀ. ਇਲੈਕਟ੍ਰਾਨਿਕਸ, ਮਿਤਸੁਬਿਸ਼ੀ ਇਲੈਕਟ੍ਰਿਕ, ਅਡਾਨੀ ਕਾਪਰ ਟਿਊਬਸ, ਜਿੰਦਲ ਪਾਲੀ ਫਿਲਮਸ, ਕ੍ਰੰਪਟਨ ਗ੍ਰੀਵਸ, ਵਿਪਰੋ, ਜੇਕੋ ਏਅਰਕਾਨ, ਸਟਾਰੀਅਨ ਇੰਡੀਆ ਅਤੇ ਸਵਾਮੀਨਾਥਨ ਐਂਟਰਪ੍ਰਾਈਜਿਜ਼ ਵਰਗੀਆਂ ਕੰਪਨੀਆਂ ਦਾ ਨਾਂ ਪੀ. ਐੱਲ. ਆਈ. ਸਕੀਮ ਲਈ ਅਪਲਾਈ ਕਰਨ ਵਾਲੀਆਂ ਕੰਪਨੀਆਂ ਦੀ ਲਿਸਟ ’ਚ ਸ਼ਾਮਲ ਸੀ। ਪੀ. ਐੱਲ. ਆਈ. ਸਕੀਮ ਦੇ ਦੂਜੇ ਪੜਾਅ ’ਚ ਇਨ੍ਹਾਂ ਕੰਪਨੀਆਂ ਨੇ ਏਅਰ ਕੰਡੀਸ਼ਨਰ ਅਤੇ ਐੱਲ. ਈ. ਡੀ. ਲਾਈਟਸ ਦੇ ਕੰਪੋਨੈਂਟਸ ਦੇ ਨਿਰਮਾਣ ਲਈ ਅਰਜ਼ੀ ਦਾਖਲ ਕੀਤੀ ਸੀ।
ਇਨ੍ਹਾਂ ਦੀ ਹੋਈ ਚੋਣ
ਸਰਕਾਰ ਨੇ ਇੰਸੈਂਟਿਵ ਦੇਣ ਲਈ 15 ਕੰਪਨੀਆਂ ਦੀ ਚੋਣ ਕੀਤੀ, ਉਨ੍ਹਾਂ ’ਚ ਜਿੰਦਲ ਪੋਲੀ ਦਾ ਨਾਂ ਵੀ ਸ਼ਾਮਲ ਹੈ। ਜਿੰਦਲ ਪੋਲੀ ਇਸ ਸਕੀਮ ਦੇ ਤਹਿਤ 360 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਵ੍ਹਾਈਟ ਗੁਡਸ ਪੀ. ਐੱਲ. ਆਈ. ਯੋਜਨਾ ਦੀ ਜਾਣਕਾਰੀ ਦਿੰਦੇ ਹੋਏ ਲਕਸ਼ਮਣ ਰਾਏ ਨੇ ਕਿਹਾ ਕਿ ਜਿੰਦਲ ਤੋਂ ਇਲਾਵਾ ਸਰਕਾਰ ਨੇ ਅਡਾਨੀ ਕਾਪਰ, ਐੱਲ. ਜੀ. ਇਲੈਕਟ੍ਰਾਨਿਕਸ ਅਤੇ ਮਿਤਸੁਬਿਸ਼ੀ ਵਰਗੀਆਂ ਕੰਪਨੀਆਂ ਦੇ ਨਾਂ ਸ਼ਾਮਲ ਹਨ। ਦੱਸ ਦਈਏ ਕਿ ਹੁਣ ਤੱਕ 61 ਕੰਪਨੀਆਂ ਨੂੰ ਪੀ. ਐੱਲ. ਆਈ. ਦੇ ਤਹਿਤ ਸ਼ਾਮਲ ਕੀਤਾ ਗਿਆ ਹੈ। ਦੋਵੇਂ ਪੜਾਅ ’ਚ ਕੁੱਲ ਮਿਲਾ ਕੇ 6632 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ।
ਕਿਨ੍ਹਾਂ ਉਤਪਾਦਾਂ ਦਾ ਵਧੇਗਾ ਨਿਰਮਾਣ
ਲਕਸ਼ਮਣ ਰਾਏ ਨੇ ਕਿਹਾ ਕਿ ਇਨ੍ਹਾਂ 15 ਕੰਪਨੀਆਂ ’ਚੋਂ 6 ਕੰਪਨੀਆਂ ਅਜਿਹੀਆਂ ਹਨ, ਜੋ ਏਅਰ ਕੰਡੀਸ਼ਨਰ ਜਾਂ ਏਅਰ ਕੰਡੀਸ਼ਨਿੰਗ ਨਾਲ ਜੁੜੇ ਹੋਏ ਉਪਕਰਨ ਬਣਾਉਣਗੀਆਂ। ਉੱਥੇ ਹੀ 9 ਕੰਪਨੀਆਂ ਅਜਿਹੀਆਂ ਹਨ ਜੋ ਐੱਲ. ਈ. ਡੀ. ਲਾਈਟਸ ਬਣਾਉਣਗੀਆਂ ਜਾਂ ਐੱਲ. ਈ. ਡੀ. ਲਾਈਟਸ ਨਾਲ ਜੁੜੇ ਉਪਕਰਨ ਬਣਾਉਣਗੀਆਂ। ਲਕਸ਼ਮਣ ਨੇ ਅੱਗੇ ਕਿਹ ਕਿ ਏ. ਸੀ. ਸੈਗਮੈਂਟ ਲਈ ਅਡਾਨੀ ਕਾਪਰ ਟਿਊਬਸ ਏ. ਸੀ. ’ਚ ਲੱਗਣ ਵਾਲੇ ਕਾਪਰ ਟਿਊਬਸ ਬਣਾਉਣ ਲਈ 408 ਕਰੋੜ ਦਾ ਨਿਵੇਸ਼ ਕਰੇਗੀ। ਉੱਥੇ ਹੀ ਐੱਲ. ਜੀ. ਇਲੈਕਟ੍ਰਾਨਿਕਸ 300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਮਿਤਸੁਬਿਸ਼ੀ ਦਾ ਕਹਿਣਾ ਹੈ ਕਿ ਉਹ 50 ਕਰੋੜ ਰੁਪਏ ਨਿਵੇਸ਼ ਕਰੇਗੀ।
ਰੁਜ਼ਗਾਰ ਦੇ ਮੌਕੇ ਵਧਣਗੇ, ਸਾਮਾਨ ਸਸਤੇ ਹੋਣਗੇ
ਯੋਜਨਾ ਨਾਲ ਭਾਰਤ ਨੂੰ ਏ. ਸੀ. ਅਤੇ ਐੱਲ. ਈ. ਡੀ. ਉਪਕਰਨਾਂ ਦੇ ਨਿਰਮਾਣ ਖੇਤਰ ’ਚ ਆਤਮ-ਨਿਰਭਰ ਬਣਾਉਣ ’ਚ ਮਦਦ ਮਿਲੇਗੀ। ਇਸ ਯੋਜਨਾ ਨਾਲ ਗਲੋਬਲ ਨਿਵੇਸ਼ ਆਕਰਸ਼ਿਤ ਕਰਨ, ਵੱਡੇ ਪੈਮਾਨੇ ’ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਐਕਸਪੋਰਟ ’ਚ ਵਾਧਾ ਹੋਣ ਦੀ ਉਮੀਦ ਹੈ। ਨਾਲ ਹੀ ਏ. ਸੀ. ਅਤੇ ਐੱਲ. ਈ. ਡੀ. ਉਪਕਰਨਾਂ ਦਾ ਭਾਰਤ ’ਚ ਹੀ ਉਤਪਾਦਨ ਹੋਣ ਕਾਰਨ ਇਨ੍ਹਾਂ ਦੀ ਕੀਮਤ ਵੀ ਘੱਟ ਹੋਵੇਗੀ।


Aarti dhillon

Content Editor

Related News