ਕੰਪਿਊਟਰ ਕੰਪਨੀ Aptech ਦੇ MD ਅਤੇ CEO ਅਨਿਲ ਪੰਤ ਦਾ ਹੋਇਆ ਦਿਹਾਂਤ

Wednesday, Aug 16, 2023 - 11:30 AM (IST)

ਕੰਪਿਊਟਰ ਕੰਪਨੀ Aptech ਦੇ MD ਅਤੇ CEO ਅਨਿਲ ਪੰਤ ਦਾ ਹੋਇਆ ਦਿਹਾਂਤ

ਨਵੀਂ ਦਿੱਲੀ : ਕੰਪਿਊਟਰ ਕੰਪਨੀ ਐਪਟੈਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਅਨਿਲ ਪੰਤ ਦਾ ਦੇਹਾਂਤ ਹੋ ਗਿਆ ਹੈ। ਕੰਪਨੀ ਨੇ ਸਟਾਕ ਐਕਸਚੇਂਜ ਫਾਈਲਿੰਗ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕੰਪਨੀ ਮੁਤਾਬਕ 15 ਅਗਸਤ ਮੰਗਲਵਾਰ ਨੂੰ ਅਨਿਲ ਪੰਤ ਨੇ ਆਖਰੀ ਸਾਹ ਲਿਆ। ਕੰਪਨੀ ਨੇ ਅੱਗੇ ਕਿਹਾ ਕਿ ਐਪਟੈਕ ਟੀਮ ਪੰਤ ਦੇ ਯੋਗਦਾਨ ਅਤੇ ਸਹਾਇਕ ਊਰਜਾ ਦੀ ਕਮੀ ਮਹਿਸੂਸ ਕਰੇਗੀ।

ਇਹ ਵੀ ਪੜ੍ਹੋ : ਮਸਕ ਭੱਜ ਗਿਆ! 'ਕੇਜ-ਫਾਈਟਿੰਗ' ਨੂੰ ਲੈ ਕੇ ਜ਼ੁਕਰਬਰਗ ਨੇ 'ਥ੍ਰੈੱਡ' 'ਤੇ ਸਾਂਝੀ ਕੀਤੀ ਪੋਸਟ

ਇਸ ਸਾਲ ਜੂਨ ਦੇ ਮਹੀਨੇ ਐਪਟੈਕ ਨੇ ਦੱਸਿਆ ਸੀ ਕਿ ਅਨਿਲ ਪੰਤ ਦੀ ਸਿਹਤ ਅਚਾਨਕ ਵਿਗੜਨ ਕਾਰਨ ਉਹ ਅਣਮਿੱਥੇ ਸਮੇਂ ਦੀ ਛੁੱਟੀ 'ਤੇ ਚਲੇ ਗਏ ਹਨ। ਬੀਤੀ 19 ਜੂਨ ਨੂੰ ਕੰਪਨੀ ਦੀ ਇਕ ਹੰਗਾਮੀ ਮੀਟਿੰਗ ਹੋਈ ਸੀ। ਕੰਪਨੀ ਨੇ ਨਿਰਵਿਘਨ ਕੰਮਕਾਜ ਅਤੇ ਕਾਰਜਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਬੋਰਡ ਦੇ ਚੋਣਵੇਂ ਮੈਂਬਰਾਂ ਅਤੇ ਸੀਨੀਅਰ ਪ੍ਰਬੰਧਨ ਦੀ ਇੱਕ ਅੰਤਰਿਮ ਕਮੇਟੀ ਦਾ ਗਠਨ ਕੀਤਾ ਹੈ। ਇਸ ਦੌਰਾਨ ਇਹ ਦੱਸਿਆ ਗਿਆ ਕਿ ਨਾਮਜ਼ਦਗੀ ਅਤੇ ਮਿਹਨਤਾਨਾ ਕਮੇਟੀ ਅਤੇ ਐਪਟੈਕ ਵਿਖੇ ਬੋਰਡ ਆਫ਼ ਡਾਇਰੈਕਟਰਜ਼ ਇੱਕ ਅੰਤਰਿਮ ਸੀਈਓ ਦੀ ਚੋਣ ਕਰਨ ਲਈ ਜ਼ਰੂਰੀ ਕਦਮ ਚੁੱਕ ਰਹੇ ਹਨ। ਦੱਸ ਦੇਈਏ ਕਿ Aptech ਵਿੱਚ ਝੁਨਝੁਨਵਾਲਾ ਪਰਿਵਾਰ ਦੀ ਵੀ ਹਿੱਸੇਦਾਰੀ ਹੈ।

ਇਹ ਵੀ ਪੜ੍ਹੋ : ਦਿੱਲੀ ਤੋਂ ਸੂਰਤ ਜਾ ਰਹੇ ਜਹਾਜ਼ ਦੀ ਉਡਾਣ ਦੌਰਾਨ ਵੱਡਾ ਹਾਦਸਾ, ਵਿੰਡਸ਼ੀਲਡ 'ਚ ਆਈ ਤਰੇੜ

ਅਨਿਲ ਪੰਤ ਸਾਲ 2016 ਤੋਂ ਐਪਟੈਕ ਦੇ ਐੱਮਡੀ ਅਤੇ ਸੀਈਓ ਸਨ। Aptech ਦਾ ਚਾਰਜ ਸੰਭਾਲਣ ਤੋਂ ਪਹਿਲਾਂ ਪੰਤ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਅਤੇ Sify Technologies ਵਰਗੀਆਂ ਕੰਪਨੀਆਂ ਨਾਲ ਜੁੜੇ ਹੋਏ ਸਨ। ਉਸਨੇ ਵੱਖ-ਵੱਖ ਭੂਮਿਕਾਵਾਂ ਵਿੱਚ ਬਲੋ ਪਾਸਟ, ਕ੍ਰੋਮਪਟਨ ਗ੍ਰੀਵਜ਼, ਵਿਪਰੋ ਅਤੇ ਟੈਲੀ ਵਰਗੀਆਂ ਕੰਪਨੀਆਂ ਨਾਲ ਵੀ ਕੰਮ ਕੀਤਾ ਹੈ। ਪੰਤ ਨੇ ਬੀਐੱਮਐੱਸ ਕਾਲਜ ਆਫ਼ ਇੰਜੀਨੀਅਰਿੰਗ ਤੋਂ ਆਪਣੀ ਬੈਚਲਰ ਆਫ਼ ਇੰਜੀਨੀਅਰਿੰਗ (ਬੀ.ਈ.) ਅਤੇ ਲਿੰਕਨ ਯੂਨੀਵਰਸਿਟੀ ਕਾਲਜ, ਮਲੇਸ਼ੀਆ ਤੋਂ ਆਈਟੀ ਵਿੱਚ ਪੀਐੱਚਡੀ ਕੀਤੀ।

ਇਹ ਵੀ ਪੜ੍ਹੋ : ਗੰਢਿਆਂ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News