ਅਰਬਪਤੀਆਂ ਦੀ ਸੂਚੀ 'ਚੋਂ ਬਾਹਰ ਹੋ ਸਕਦੇ ਹਨ ਅਨਿਲ ਅੰਬਾਨੀ

06/19/2019 2:57:23 PM

ਨਵੀਂ ਦਿੱਲੀ — ਕਾਰੋਬਾਰੀ ਅਨਿਲ ਅੰਬਾਨੀ ਇਕ ਦਹਾਕਾ ਪਹਿਲਾਂ ਤੱਕ 42 ਕਰੋੜ ਡਾਲਰ ਦੀ ਨੈੱਟ ਵਰਥ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿਚੋਂ ਇਕ ਸਨ। ਹੁਣ ਹੋ ਸਕਦਾ ਹੈ ਕਿ ਉਹ ਇਸ ਸੂਚੀ ਵਿਚੋਂ ਬਾਹਰ ਹੋ ਜਾਣ। ਮੰਗਲਵਾਰ ਨੂੰ ਦਲਾਲ ਸਟ੍ਰੀਟ 'ਤੇ ਕਾਰੋਬਾਰ ਬੰਦ ਹੋਣ ਦੇ ਸਮੇਂ ਅਨਿਲ ਅੰਬਾਨੀ ਦੇ ਮਾਲਿਕਾਨਾ ਹੱਕ ਵਾਲੀ ਰਿਲਾਂਇੰਸ ਗਰੁੱਪ ਕੰਪਨੀਆਂ ਦਾ ਸੰਯੁਕਤ ਮਾਰਕਿਟ ਕੈਪੀਟਲਾਈਜ਼ੇਸ਼ਨ ਸਿਰਫ 5,400 ਕਰੋੜ ਰੁਪਏ(ਕਰੀਬ 773 ਬਿਲੀਅਨ ਡਾਲਰ) ਰਹਿ ਗਿਆ।

ਅਨਿਲ ਅੰਬਾਨੀ ਕੋਲ ਆਪਣੇ ਗਰੁੱਪ ਦੀਆਂ ਸਾਰੀਆਂ 6 ਕੰਪਨੀਆਂ- ਰਿਲਾਂਇੰਸ ਇਨਫਰਾਸਟਰੱਕਚਰ, ਰਿਲਾਂਇੰਸ ਨਵਲ ਐਂਡ ਇੰਜੀਨੀਅਰਿੰਗ, ਰਿਲਾਂਇੰਸ ਪਾਵਰ, ਰਿਲਾਂਇੰਸ ਹੋਮ ਫਾਇਨਾਂਸ ਅਤੇ ਰਿਲਾਂਇੰਸ ਕਮਿਊਨੀਕੇਸ਼ਨਸ 'ਚ 75 ਫੀਸਦੀ ਸਟੇਕਸ ਹਨ। ਉਨ੍ਹਾਂ ਦੇ ਗਰੁੱਪ ਵਿਚ ਲਿਸਟਿਡ ਕੰਪਨੀਆਂ ਦੀ ਮਾਰਕਿਟ ਵੈਲਿਊ ਦੇਖਿਏ ਤਾਂ ਅੰਬਾਨੀ ਭਰਾਵਾਂ ਵਿਚ ਛੋਟੇ ਅਨਿਲ ਅੰਬਾਨੀ ਦੀ ਜਾਇਦਾਦ ਬਿਲਿਅਨ-ਡਾਲਰ ਤੋਂ ਘੱਟ ਹੋਵੇਗੀ। 

ਕੁਝ ਸਮਾਂ ਪਹਿਲਾਂ ਤੱਕ ਹੀ ਗਰੁੱਪ ਦੇ ਕੋਲ ਲਾਭ ਦੇਣ ਵਾਲੇ ਮਿਊਚੁਅਲ ਫੰਡ ਕਾਰੋਬਾਰ ਰਿਲਾਂਇੰਸ ਨਿਪਾਨ ਲਾਈਫ ਐਸੇਟਸ ਮੈਨੇਜਮੈਂਟ 'ਚ ਇਕ ਵੱਡਾ ਹਿੱਸਾ ਸੀ। ਇਹ ਜਾਪਾਨੀ ਕੰਪਨੀ ਨਿਪਾਨ ਲਾਈਫ ਦੇ ਨਾਲ ਚੱਲਣ ਵਾਲਾ ਇਕ ਸਾਂਝਾ ਉੱਦਮ ਹੈ ਜਿਸ ਨੂੰ ਹੁਣੇ ਜਿਹੇ ਇਸ ਦੇ ਪਾਰਟਨਰ ਨੂੰ ਵੇਚ ਦਿੱਤਾ ਗਿਆ। ਹੁਣੇ ਜਿਹੇ ਇਸ ਦੀ ਮਾਰਕਿਟ ਵੈਲਿਊ 13,500 ਕਰੋੜ ਰੁਪਏ(2 ਬਿਲੀਅਨ ਡਾਲਰ ਤੋਂ ਜ਼ਿਆਦਾ) ਹੈ। ਇਹ ਫੰਡ ਹਾਊਸ ਹੁਣ ਜਾਪਾਨੀ ਬੀਮਾ ਕੰਪਨੀ ਨੂੰ ਟਰਾਂਸਫਰ ਕਰਨ ਦੀ ਪ੍ਰਕਿਰਿਆ ਵਿਚ ਹੈ।

ਰਿਲਾਂਇੰਸ ਕਮਿਊਨੀਕੇਸ਼ਨਸ ਵੀ ਹੋਈ ਠੱਪ 

ਮੁਕੇਸ਼ ਅੰਬਾਨੀ ਦੇ ਛੋਟੇ ਭਰਾ ਅਨਿਲ ਅੰਬਾਨੀ ਨੂੰ ਆਪਣੇ ਕਾਰੋਬਾਰ ਨੂੰ ਚਲਾਉਣ ਲਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਕੇਸ਼ ਅੰਬਾਨੀ ਨੂੰ ਫੋਰਬਸ ਨੇ 50 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਦੁਨੀਆ ਦੇ 13ਵੇਂ ਸਭ ਤੋਂ ਅਮੀਰ ਵਿਅਕਤੀ ਦੇ ਰੂਪ ਵਿਚ ਚੁਣਿਆ ਹੈ। 

ਇਕ ਸਮੇਂ ਅਨਿਲ ਅੰਬਾਨੀ ਕੋਲ ਰਿਲਾਂਇੰਸ ਕਮਿਊਨੀਕੇਸ਼ਨਸ 'ਚ 60 ਫੀਸਦੀ ਤੋਂ ਜ਼ਿਆਦਾ ਹਿੱਸਾ ਸੀ। ਪਰ ਹੁਣ ਕੁੱਲ 58,000 ਕਰੋੜ ਰੁਪਏ ਦੇ ਕਰਜ਼ੇ ਦੇ ਨਾਲ ਇਹ ਟੈਲੀਕਾਮ ਵੈਂਚਰ ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ ਦੇ ਤਹਿਤ ਬੈਂਕਰਪਸੀ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਦੀਆਂ 3 ਕੰਪਨੀਆਂ- ਰਿਲਾਇੰਸ ਕੈਪੀਟਲ , ਰਿਲਾਇੰਸ ਹੋਮ ਫਾਇਨਾਂਸ ਅਤੇ ਰਿਲਾਇੰਸ ਇਨਫਰਾਸਟਰੱਕਚਰ ਦੇ ਆਡਿਟਰਾਂ ਨੇ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਨੇ ਮੈਨੇਜਮੈਂਟ ਦਾ ਸਹਿਯੋਗ ਨਾ ਕਰਨ ਅਤੇ ਗਲਤ ਕੰਮ ਕਰਨ ਦਾ ਦੋਸ਼ ਲਗਾਇਆ ਸੀ। ਗਰੁੱਪ ਹੁਣ ਆਡਿਟਰਾਂ ਵਲੋਂ ਲਗਾਏ ਗਏ ਇਨ੍ਹਾਂ ਦੋਸ਼ਾਂ ਦਾ ਵੀ ਸਾਹਮਣਾ ਕਰ ਰਿਹਾ ਹੈ।

2008 'ਚ ਦੁਨੀਆ ਦੇ 6ਵੇਂ ਸਭ ਤੋਂ ਅਮੀਰ ਵਿਅਕਤੀ

ਅਨਿਲ ਅੰਬਾਨੀ ਦੀ ਘੱਟ ਹੋ ਰਹੀ ਦੌਲਤ ਤੋਂ ਪਤਾ ਲਗਦਾ ਹੈ ਕਿ 2008 ਵਿਚ ਉਨ੍ਹਾਂ ਕੋਲ 42 ਬਿਲੀਅਨ ਡਾਲਰ ਦੀ ਜਾਇਦਾਦ ਸੀ। ਉਸ ਸਮੇਂ ਤੋਂ ਲਗਾਤਾਰ ਉਨ੍ਹਾਂ ਦੀ ਜਾਇਦਾਦ ਘੱਟ ਹੋਈ ਹੈ। । ਸਾਲ 2008 ਦੇ ਆਖਿਰ ਅਤੇ 2009 ਦੀ ਸ਼ੁਰੂਆਤ 'ਚ ਗਲੋਬਲ ਮੰਦੀ ਦੇ ਸਮੇਂ ਉਨ੍ਹਾਂ ਦੀ ਜਾਇਦਾਦ ਵਿਚ 75 ਫੀਸਦੀ ਤੱਕ ਦੀ ਕਮੀ ਆਈ। 2009 ਦੇ ਮੱਧ ਤੱਕ ਉਨ੍ਹਾਂ ਦੀ ਜਾਇਦਾਦ ਘੱਟ ਕੇ ਕਰੀਬ 10 ਬਿਲੀਅਨ ਡਾਲਰ ਰਹਿ ਗਈ। 
ਦੱਸਣਯੋਗ ਹੈ ਕਿ 2008 ਵਿਚ ਅਨਿਲ ਅੰਬਾਨੀ ਦੁਨੀਆ ਦੇ 6ਵੇਂ ਸਭ ਤੋਂ ਅਮੀਰ ਵਿਅਕਤੀ ਸਨ ਜਦੋਂਕਿ 43 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਮੁਕੇਸ਼ ਅੰਬਾਨੀ 5ਵੇਂ ਸਥਾਨ 'ਤੇ ਸਨ। ਫਿਲਹਾਲ ਮੁਕੇਸ਼ ਅੰਬਾਨੀ ਕੋਲ 51 ਬਿਲੀਅਨ ਡਾਲਰ ਦੀ ਜਾਇਦਾਦ ਹੈ।


Related News