ਅਨਿਲ ਅੰਬਾਨੀ ਦੀਆਂ ਫਿਰ ਵਧੀਆ ਮੁਸ਼ਕਿਲਾਂ, SEBI ਨੇ ਅਨਮੋਲ ਅੰਬਾਨੀ ''ਤੇ ਲਗਾਇਆ 1 ਕਰੋੜ ਦਾ ਜੁਰਮਾਨਾ

Tuesday, Sep 24, 2024 - 04:58 PM (IST)

ਮੁੰਬਈ - ਅਨਿਲ ਅੰਬਾਨੀ ਪਿਛਲੇ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੇ ਹਨ। ਪਿਛਲੇ ਕੁਝ ਦਿਨਾਂ 'ਚ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਫਰਾ ਦਾ ਕਰਜ਼ਾ ਵੀ ਘਟਦਾ ਜਾ ਰਿਹਾ ਹੈ ਅਤੇ ਅਨਿਲ ਅੰਬਾਨੀ ਨੇ 85 ਫੀਸਦੀ ਕਰਜ਼ਾ ਵੀ ਮੋੜ ਦਿੱਤਾ ਹੈ, ਜਿਸ ਤੋਂ ਬਾਅਦ ਰਿਲਾਇੰਸ ਇੰਫਰਾ ਦੇ ਸ਼ੇਅਰਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਪਰ ਅਨਿਲ ਅੰਬਾਨੀ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ। ਦਰਅਸਲ, ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਅਨਿਲ ਅੰਬਾਨੀ ਦੇ ਬੇਟੇ ਜੈ ਅਨਮੋਲ ਅੰਬਾਨੀ 'ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਅਨਿਲ ਅੰਬਾਨੀ ਦੇ ਬੇਟੇ 'ਤੇ 1 ਕਰੋੜ ਦਾ ਜੁਰਮਾਨਾ

ਮਾਰਕੀਟ ਰੈਗੂਲੇਟਰ ਸੇਬੀ ਨੇ ਰਿਲਾਇੰਸ ਹੋਮ ਫਾਈਨਾਂਸ ਮਾਮਲੇ 'ਚ ਅਨਿਲ ਅੰਬਾਨੀ ਦੇ ਬੇਟੇ ਜੈ ਅਨਮੋਲ ਅੰਬਾਨੀ 'ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸੇਬੀ ਨੇ ਇਲਜ਼ਾਮ ਲਗਾਇਆ ਕਿ ਜੈ ਅਨਮੋਲ ਨੇ ਸਾਧਾਰਨ ਉਦੇਸ਼ ਕਾਰਪੋਰੇਟ ਕਰਜ਼ਿਆਂ ਨੂੰ ਬਿਨਾਂ ਤਨਦੇਹੀ ਦੇ ਮਨਜ਼ੂਰ ਕੀਤਾ ਸੀ। ਇਸ ਤੋਂ ਇਲਾਵਾ ਜੈ ਅਨਮੋਲ ਨੇ ਵੀਜ਼ਾ ਕੈਪੀਟਲ ਪਾਰਟਨਰਜ਼ ਨੂੰ 20 ਕਰੋੜ ਰੁਪਏ ਅਤੇ ਐਕੁਰਾ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਨੂੰ 20 ਕਰੋੜ ਰੁਪਏ ਦੇ ਅਸੁਰੱਖਿਅਤ ਕਰਜ਼ੇ ਨੂੰ ਮਨਜ਼ੂਰੀ ਦਿੱਤੀ।

ਸੇਬੀ  ਅਨੁਸਾਰ, 14 ਫਰਵਰੀ 2019 ਨੂੰ, ਅਨਮੋਲ ਅੰਬਾਨੀ ਦੁਆਰਾ ਐਕੁਰਾ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਨੂੰ 20 ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ ਕੀਤਾ ਗਿਆ ਸੀ। ਜਦੋਂ ਕਿ ਬੋਰਡ ਆਫ਼ ਡਾਇਰੈਕਟਰਜ਼ ਨੇ ਜੀਪੀਸੀਐਲ ਦਾ ਕੋਈ ਹੋਰ ਕਰਜ਼ਾ ਜਾਰੀ ਨਾ ਕਰਨ ਦੇ ਨਿਰਦੇਸ਼ ਦਿੱਤੇ ਸਨ।

ਅਨਿਲ ਅੰਬਾਨੀ 'ਤੇ 25 ਕਰੋੜ ਦਾ ਜੁਰਮਾਨਾ

ਇਹ ਉਦੋਂ ਹੋਇਆ ਜਦੋਂ ਸੇਬੀ ਨੇ ਅਨਿਲ ਅੰਬਾਨੀ ਨੂੰ ਪ੍ਰਤੀਭੂਤੀਆਂ ਬਾਜ਼ਾਰ ਤੋਂ ਪੰਜ ਸਾਲ ਲਈ ਪਾਬੰਦੀ ਲਗਾ ਦਿੱਤੀ ਸੀ। ਉਸ 'ਤੇ ਕਥਿਤ ਤੌਰ 'ਤੇ ਇਕ 'ਧੋਖਾਧੜੀ ਯੋਜਨਾ' ਵਿਚ ਸ਼ਾਮਲ ਹੋਣ ਦਾ ਦੋਸ਼ ਹੈ ਜਿਸ ਕਾਰਨ ਪੰਜ ਸਾਲ ਪਹਿਲਾਂ ਰਿਲਾਇੰਸ ਹੋਮ ਫਾਈਨਾਂਸ ਤੋਂ ਫੰਡ ਡਾਇਵਰਟ ਕੀਤੇ ਗਏ ਸਨ। ਸੇਬੀ ਨੇ ਅਨਿਲ ਅੰਬਾਨੀ 'ਤੇ 25 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਅਤੇ ਉਸ ਨੂੰ ਪੰਜ ਸਾਲਾਂ ਲਈ ਕਿਸੇ ਵੀ ਸੂਚੀਬੱਧ ਕੰਪਨੀ ਜਾਂ ਮਾਰਕੀਟ ਵਿਚੋਲੇ ਵਿਚ ਮੁੱਖ ਪ੍ਰਬੰਧਕੀ ਜਾਂ ਨਿਰਦੇਸ਼ਕ ਭੂਮਿਕਾ ਨਿਭਾਉਣ 'ਤੇ ਰੋਕ ਲਗਾ ਦਿੱਤੀ।


Harinder Kaur

Content Editor

Related News