ਟਾਰੈਂਟ ਪਾਵਰ ਨੇ QIP ਰਾਹੀਂ 3500 ਕਰੋੜ ਰੁਪਏ ਜੁਟਾਏ
Friday, Dec 06, 2024 - 06:26 PM (IST)
ਨਵੀਂ ਦਿੱਲੀ (ਭਾਸ਼ਾ) - ਬਿਜਲੀ ਕੰਪਨੀ ਟਾਰੈਂਟ ਪਾਵਰ ਨੇ ਯੋਗ ਸੰਸਥਾਗਤ ਵੰਡ (ਕਿਊ. ਆਈ. ਪੀ.) ਰਾਹੀਂ 1,503 ਰੁਪਏ ਪ੍ਰਤੀ ਸ਼ੇਅਰ ਦੇ ਭਾਅ ’ਤੇ 2.32 ਕਰੋੜ ਸ਼ੇਅਰ ਜਾਰੀ ਕਰ ਕੇ 3,500 ਕਰੋੜ ਰੁਪਏ ਜੁਟਾਏ ਹਨ। ਕੰਪਨੀ ਨੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਇਸ ਪੇਸ਼ਕਸ਼ ’ਚ ਸ਼ੇਅਰਾਂ ਦੀ ਵੰਡ ਦੇ ਹਿਸਾਬ ਨਾਲ ਕੰਪਨੀ ਦੀ ਚੁਕਤਾ ਸ਼ੇਅਰ ਪੂੰਜੀ 480.62 ਕਰੋੜ ਰੁਪਏ ਤੋਂ ਵੱਧ ਕੇ 503.90 ਕਰੋੜ ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ : ਪੰਜ ਮਿੰਟ ’ਚ ਪਤਾ ਲੱਗ ਜਾਵੇਗਾ ਕਿ ਦਸਤਖ਼ਤ ਅਸਲੀ ਹਨ ਜਾਂ ਨਕਲੀ
ਇਹ ਵੀ ਪੜ੍ਹੋ : ਦੁਨੀਆ ਦੀਆਂ ਸਭ ਤੋਂ ਖਰਾਬ ਏਅਰਲਾਈਨਜ਼ ਦੀ ਸੂਚੀ 'ਚ ਭਾਰਤੀ ਕੰਪਨੀ ਦਾ ਨਾਂ
ਇਸ ’ਚ 10 ਰੁਪਏ ਪ੍ਰਤੀ ਸ਼ੇਅਰ ਦੇ 48,06,16,784 ਸ਼ੇਅਰ ਸ਼ਾਮਲ ਹਨ। ਬੋਰਡ ਆਫ ਡਾਇਰੈਕਟਰ ਦੀ ਫੰਡ ਜੁਟਾਉਣ ਵਾਲੀ ਕਮੇਟੀ ਨੇ ਵੀਰਵਾਰ ਨੂੰ ਆਪਣੀ ਬੈਠਕ ’ਚ ਯੋਗ ਸੰਸਥਾਗਤ ਖਰੀਦਦਾਰਾਂ ਨੂੰ 1,503 ਰੁਪਏ ਪ੍ਰਤੀ ਸ਼ੇਅਰ (1493 ਰੁਪਏ ਪ੍ਰਤੀ ਸ਼ੇਅਰ ਦੇ ਪ੍ਰੀਮੀਅਮ ਸਮੇਤ) ਦੀ ਪੇਸ਼ਕਸ਼ ਮੁੱਲ ’ਤੇ 2,32,86,759 ਸ਼ੇਅਰਾਂ ਦੀ ਪੇਸ਼ਕਸ਼ ਅਤੇ ਵੰਡ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤਰ੍ਹਾਂ ਕੁੱਲ ਰਾਸ਼ੀ ਲੱਗਭਗ 3500 ਕਰੋੜ ਰੁਪਏ ਬੈਠਦੀ ਹੈ। ਕੰਪਨੀ ਨੇ ਪਹਿਲਾਂ ਕਿਹਾ ਸੀ ਕਿ ਉਸ ਦੇ ਬਿਜਲੀ ਉਤਪਾਦਨ, ਵੰਡ ਕਾਰੋਬਾਰ ਅਤੇ ਚਾਲੂ ਪ੍ਰਾਜੈਕਟਾਂ ਦੇ ਵਿਕਾਸ ਅਤੇ ਵਿਸਤਾਰ ਲਈ ਕਾਰਜਸ਼ੀਲ ਪੂੰਜੀ ਅਤੇ ਪੂੰਜੀਗਤ ਖਰਚੇ ਦੀ ਨਿਰੰਤਰ ਲੋੜ ਹੈ।
ਇਹ ਵੀ ਪੜ੍ਹੋ : ਕਰਮਚਾਰੀਆਂ ਲਈ ਖ਼ੁਸ਼ਖ਼ਬਰੀ ! ਮੂਲ ਤਨਖਾਹ 'ਚ ਵਾਧੇ ਨੂੰ ਲੈ ਕੇ ਕੀਤਾ ਜਾ ਸਕਦੈ ਇਹ ਐਲਾਨ
ਇਹ ਵੀ ਪੜ੍ਹੋ : 10 ਲੱਖ ਰੁਪਏ ਤੋਂ ਵੀ ਮਹਿੰਗਾ 1 ਸ਼ੇਅਰ, ਖ਼ਰੀਦਣ ਲਈ ਟੁੱਟ ਕੇ ਪਏ ਨਿਵੇਸ਼ਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8