ਕੱਪੜਾ ਸੈਕਟਰ ਦੀ PLI ਸਕੀਮ ''ਚ 1,536 ਕਰੋੜ ਰੁਪਏ ਦਾ ਨਿਵੇਸ਼

Tuesday, Dec 27, 2022 - 12:26 PM (IST)

ਕੱਪੜਾ ਸੈਕਟਰ ਦੀ PLI ਸਕੀਮ ''ਚ 1,536 ਕਰੋੜ ਰੁਪਏ ਦਾ ਨਿਵੇਸ਼

ਨਵੀਂ ਦਿੱਲੀ- ਭਾਰਤ ਦੇ ਕੱਪੜਾ ਉਦਯੋਗ ਲਈ ਸ਼ੁਰੂ ਕੀਤੀ ਗਈ 10,683 ਕਰੋੜ ਰੁਪਏ ਦੀ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀ.ਐਲ.ਆਈ.) ਸਕੀਮ ਤਹਿਤ ਹੁਣ ਤੱਕ 1,536 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਸੋਮਵਾਰ ਨੂੰ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਪੀ.ਐੱਲ.ਆਈ ਸਕੀਮ ਲਈ ਯੋਗ ਪਾਏ ਗਏ 56 ਬਿਨੈਕਾਰਾਂ ਨੂੰ ਇਜਾਜ਼ਤ ਪੱਤਰ ਦਿੱਤੇ ਗਏ ਹਨ। ਕੱਪੜਾ ਖੇਤਰ ਦੀ ਪੀ.ਐੱਲ.ਆਈ ਸਕੀਮ ਲਈ ਇਸ ਸਾਲ 1 ਜਨਵਰੀ ਤੋਂ 28 ਫਰਵਰੀ ਤੱਕ ਅਰਜ਼ੀਆਂ ਮੰਗੀਆਂ ਗਈਆਂ ਸਨ।
ਅਧਿਕਾਰਤ ਬਿਆਨ ਦੇ ਅਨੁਸਾਰ, “ਕੱਪੜਾ ਸਕੱਤਰ ਦੀ ਅਗਵਾਈ ਵਾਲੀ ਇੱਕ ਚੋਣ ਕਮੇਟੀ ਨੇ ਸਕੀਮ ਲਈ 64 ਬਿਨੈਕਾਰਾਂ ਦੀ ਚੋਣ ਕੀਤੀ। ਇਨ੍ਹਾਂ ਵਿੱਚੋਂ 56 ਬਿਨੈਕਾਰਾਂ ਨੇ ਨਵੀਂ ਕੰਪਨੀ ਬਣਾਉਣ ਲਈ ਜ਼ਰੂਰੀ ਸ਼ਰਤਾਂ ਪੂਰੀਆਂ ਕਰ ਲਈਆਂ ਹਨ ਅਤੇ ਉਨ੍ਹਾਂ ਨੂੰ ਮਨਜ਼ੂਰੀ ਪੱਤਰ ਜਾਰੀ ਕੀਤੇ ਗਏ ਹਨ। ਹੁਣ ਤੱਕ 1,536 ਕਰੋੜ ਰੁਪਏ ਦਾ ਨਿਵੇਸ਼ ਆ ਚੁੱਕਾ ਹੈ।” ਸਰਕਾਰ ਨੇ ਐੱਮ.ਐੱਮ.ਐੱਫ ਕੱਪੜਿਆਂ, ਐੱਮ.ਐੱਮ.ਐੱਫ ਫੈਬਰਿਕਸ ਅਤੇ ਤਕਨੀਕੀ ਫੈਬਰਿਕਸ ਦੇ ਉਤਪਾਦਨ ਨੂੰ ਵਧਾਉਣ ਲਈ 10,683 ਕਰੋੜ ਰੁਪਏ ਦੀ ਅਲਾਟਮੈਂਟ ਨਾਲ ਟੈਕਸਟਾਈਲ ਸੈਕਟਰ ਲਈ ਪੀ.ਐੱਲ.ਆਈ. ਸਕੀਮ ਸ਼ੁਰੂ ਕੀਤੀ ਸੀ।
ਕੱਪੜਾ ਮੰਤਰਾਲੇ ਨੇ ਕਿਹਾ ਕਿ ਘਰੇਲੂ ਕਪਾਹ ਦੀ ਕਾਸ਼ਤ ਹੇਠਲਾ ਰਕਬਾ ਪਿਛਲੇ ਸਾਲ 119.10 ਲੱਖ ਹੈਕਟੇਅਰ ਦੇ ਮੁਕਾਬਲੇ ਪੰਜ ਫੀਸਦੀ ਵਧ ਕੇ 125.02 ਲੱਖ ਹੈਕਟੇਅਰ ਹੋ ਗਿਆ ਹੈ। ਕਪਾਹ ਦੀ ਮਸ਼ੀਨੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ 'ਕਸਤੂਰੀ ਕਾਟਨ ਇੰਡੀਆ' ਬ੍ਰਾਂਡ ਵੀ ਪੇਸ਼ ਕੀਤਾ ਗਿਆ ਹੈ।


author

Aarti dhillon

Content Editor

Related News