ਐਮਾਜ਼ੋਨ ਦੇ ਫੂਡ ਰਿਟੇਲ ਪਲਾਨ ''ਚ ਆਈ ਰੁਕਾਵਟ

04/24/2018 10:52:07 AM

ਨਵੀਂ ਦਿੱਲੀ — ਐਮਾਜ਼ੋਨ ਦੇ ਫੂਡ ਰਿਟੇਲ ਬਿਜ਼ਨਸ ਨੂੰ ਦੇਸ਼ ਭਰ ਵਿਚ ਫੈਲਾਉਣ ਦੀ ਯੋਜਨਾ 'ਚ ਰੁਕਾਵਟ ਆ ਗਈ ਹੈ। ਸਰਕਾਰ ਨੇ ਅਮਰੀਕਾ ਦੀ ਦਿੱਗਜ ਈ-ਕਾਮਰਸ ਕੰਪਨੀ ਨੂੰ ਭੋਜਨ ਉਤਪਾਦ ਬਿਜ਼ਨਸ ਦਾ ਸਮਾਨ, ਮਸ਼ੀਨਰੀ ਅਤੇ ਵੇਅਰ ਹਾਊਸ ਨੂੰ ਮਾਰਕਿਟ ਪਲੇਸ ਬਿਜ਼ਨਸ ਤੋਂ ਵੱਖ ਰੱਖਣ ਲਈ ਕਿਹਾ ਹੈ। ਕੇਂਦਰ ਨੇ ਕਿਹਾ ਹੈ ਕਿ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਮਾਰਕਿਟ ਪਲੇਸ ਬਿਜ਼ਨਸ ਨਾਲ ਮਿਕਸ ਨਾ ਕਰੋ। ਐਮਾਜ਼ੋਨ ਨੇ ਹੁਣ ਉਦਯੋਗਿਕ ਨੀਤੀ ਅਤੇ ਪ੍ਰਮੋਸ਼ਨ ਵਿਭਾਗ(ਡੀ.ਆਈ.ਪੀ.ਪੀ.) ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਉਹ ਵੇਅਰਹਾਊ ਸਟਾਫ, ਉਸਦੇ ਐਂਟਰੀ ਅਤੇ ਨਿਕਾਸੀ ਦਰਵਾਜ਼ੇ, ਬਾਰ ਕੋਡ ਮਸ਼ੀਨਾਂ ਅਤੇ ਟ੍ਰਾਲੀ ਨੂੰ ਐਮਾਜ਼ੋਨ ਫਲੈਗਸ਼ਿਪ ਨਾਲ ਸ਼ੇਅਰ ਕਰ ਸਕਦੀ ਹੈ? ਇਹ ਜਾਣਕਾਰੀ ਇਸ ਮਾਮਲੇ ਤੋਂ ਜਾਣੂ ਸਰੋਤ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਐਮਾਜ਼ੋਨ ਨੇ ਵਿਭਾਗ ਤੋਂ  ਵੱਖਰੇ ਰੱਖਣ ਦੀ ਇਜਾਜ਼ਤ ਮੰਗੀ ਹੈ। 
ਇਸ ਉਲਝਣ ਕਾਰਨ ਐਮਾਜ਼ੋਨ ਦੇ ਫੂਡ ਬਿਜ਼ਨਸ ਦੇਸ਼ ਭਰ ਵਿਚ ਲਿਆਉਣ ਦੀ ਯੋਜਨਾ 'ਚ ਮਹੀਨਿਆਂ ਦੀ ਦੇਰੀ ਹੋ ਚੁੱਕੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਵੈਨਚਰ ਦਾ ਵਿਸਥਾਰ ਹੁਣ ਡੀ.ਆਈ.ਪੀ.ਪੀ. ਦੀ ਮਨਜ਼ੂਰੀ 'ਤੇ ਨਿਰਭਰ ਕਰਦਾ ਹੈ। ਐਮਾਜ਼ੋਨ ਇੰਡਿਆ ਦੇ ਬੁਲਾਰੇ ਨੇ ਈ-ਮੇਲ ਵਿਚ ਕਿਹਾ ਕਿ 'ਅਸੀਂ ਭਾਰਤ ਵਿਚ ਫੂਡ ਰਿਟੇਲ ਬਿਜ਼ਨਸ ਲਾਂਚ ਕਰਨ ਦੀ ਦਿਸ਼ਾ ਵੱਲ ਵਧ ਰਹੇ ਹਾਂ। ਅਸੀਂ ਇਸ 'ਚ ਉਤਪਾਦਾਂ ਦੀ ਸੀਮਤ ਚੋਣ ਅਤੇ ਕਵਰੇਜ ਨਾਲ ਸ਼ੁਰੂਆਤ ਕਰ ਰਹੇ ਹਾਂ।'
ਫੂਡ ਵੈਂਚਰ ਐਮਾਜ਼ੋਨ ਰਿਟੇਲ ਇੰਡੀਆ ਪ੍ਰਾਇਵੇਟ ਲਿਮਟਿਡ 'ਚ ਅਮਰੀਕੀ ਈ-ਕਾਮਰਸ ਕੰਪਨੀ ਦੀ ਪੂਰੀ ਹਿੱਸੇਦਾਰੀ ਹੈ। ਅਜੇ ਇਸ ਦਾ ਪਾਇਲਟ ਪੁਣੇ ਵਿਚ ਚੱਲ ਰਿਹਾ ਹੈ। ਹਾਲਾਂਕਿ ਸੂਤਰਾਂ ਨੇ ਦੱਸਿਆ ਹੈ ਕਿ ਅਜੇ ਇਹ ਬਿਜ਼ਨਸ ਐਮਾਜ਼ੋਨ ਇੰਡੀਆ ਦੇ ਆਨਲਾਈਨ ਕਰਿਆਨੇ ਦੇ ਰਿਟੇਲ ਬਿਜ਼ਨਸ ਦਾ ਐਕਸਟੈਂਸ਼ਨ ਹੈ। ਐਮਾਜ਼ੋਨ ਆਨਲਾਈਨ ਸੈਗਮੈਂਟ ਇਸ ਨੂੰ ਐਮਾਜ਼ੋਨ ਨਾਓ ਅਤੇ ਐਮਾਜ਼ੋਨ ਪੈਂਟ੍ਰੀ ਦਾ ਨਾਮ ਨਾਲ ਚਲਾ ਰਹੀ ਹੈ। 

 


Related News