ITR ਭਰਨ ਦੀ ਆਖ਼ਰੀ ਤਾਰੀਖ਼ 'ਚ ਹੋਇਆ ਵਾਧਾ, ਜਾਣੋ ਕੀ ਹੋਏ ਮਹੱਤਵਪੂਰਨ ਬਦਲਾਅ

07/03/2020 12:03:38 PM

ਨਵੀਂ ਦਿੱਲੀ — ਟੈਕਸ ਭੁਗਤਾਨ ਦਾ ਸਮਾਂ ਆਉਂਦੇ ਹੀ ਹਰ ਕਿਸੇ ਨੂੰ ਚਿੰਤਾ ਹੋਣ ਲਗਦੀ ਹੈ। ਸਭ ਤੋਂ ਵੱਧ ਨੌਕਰੀ ਕਰਨ ਵਾਲੇ ਲੋਕ ਤਣਾਅ ਵਿਚ ਦਿਖਾਈ ਦਿੰਦੇ ਹਨ। ਕੋਰੋਨਾ ਯੁੱਗ ਵਿਚ ਬਹੁਤ ਸਾਰੇ ਲੋਕ ਟੈਕਸ ਵਸੂਲੀ ਬਾਰੇ ਬਾਰੇ ਚਿੰਤਤ ਹਨ, ਕਿਉਂਕਿ ਕਈ ਵਾਰ ਸਰਕਾਰ ਨੇ ਆਈਟੀਆਰ ਦਾਇਰ ਕਰਨ ਦੀ ਆਖਰੀ ਤਰੀਕ 'ਚ ਵਾਧਾ ਕੀਤਾ ਹੈ। ਇਸ ਦੌਰਾਨ ਇਨਕਮ ਟੈਕਸ ਤੋਂ ਛੋਟ ਲਈ ਨਿਵੇਸ਼ ਦੀ ਆਖ਼ਰੀ ਤਰੀਕ ਵੀ ਵਧਾ ਦਿੱਤੀ ਗਈ ਹੈ। ਵੀਰਵਾਰ ਨੂੰ ਆਮਦਨ ਕਰ ਵਿਭਾਗ ਨੇ ਇਸ ਬਾਰੇ ਟਵੀਟ ਕਰਕੇ ਸਭ ਨੂੰ ਜਾਣਕਾਰੀ ਦਿੱਤੀ। ਹਾਲਾਂਕਿ ਇਸਦੀ ਘੋਸ਼ਣਾ ਕੁਝ ਦਿਨ ਪਹਿਲਾਂ ਸੀਬੀਡੀਟੀ ਦੁਆਰਾ ਕੀਤੀ ਗਈ ਸੀ। ਆਮਦਨ ਕਰ ਵਿਭਾਗ ਨੇ ਨਾ ਸਿਰਫ ਨਿਵੇਸ਼ ਦੀ ਆਖਰੀ ਤਾਰੀਖ ਵਿਚ ਵਾਧਾ ਕੀਤਾ ਹੈ, ਸਗੋਂ ਹੋਰ ਵੀ ਬਹੁਤ ਸਾਰੇ ਬਦਲਾਅ ਕੀਤੇ ਹਨ। ਆਓ ਜਾਣਦੇ ਹਾਂ ਇਨਕਮ ਟੈਕਸ ਨਾਲ ਜੁੜੇ ਇਨ੍ਹਾਂ 6 ਵੱਡੇ ਬਦਲਾਅ ਬਾਰੇ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਸੋਨੇ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, 1 ਲੱਖ ਤੱਕ ਪਹੁੰਚੇ ਭਾਅ

ਟੈਕਸ ਬਚਾਉਣ ਲਈ ਕਰਨ ਵਾਲੇ ਨਿਵੇਸ਼ ਦੀ ਤਰੀਕ ਵਧਾਈ ਗਈ

ਧਾਰਾ 80 ਸੀ, 80 ਡੀ ਆਦਿ ਦੇ ਤਹਿਤ ਨਿਵੇਸ਼ ਅਤੇ ਟੈਕਸ ਦੀ ਬਚਤ ਦੀ ਆਖਰੀ ਤਰੀਕ 31 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਪਹਿਲਾਂ ਇਸ ਦੀ ਆਖਰੀ ਤਾਰੀਖ 30 ਜੂਨ ਸੀ।

ਆਈ.ਟੀ.ਆਰ. ਦਰਜ ਕਰਨ ਦੀ ਆਖਰੀ ਤਾਰੀਖ ਵਧਾਈ ਗਈ

ਅਸਲ ਜਾਂ ਸੰਸ਼ੋਧਿਤ ਆਮਦਨੀ ਟੈਕਸ ਰਿਟਰਨ ਭਰਨ ਦੀ ਤਾਰੀਖ (ਆਈਟੀਆਰ ਦਰਜ ਕਰਨ ਦੀ ਆਖਰੀ ਤਾਰੀਖ) ਵਿੱਤੀ ਸਾਲ 2018-19 ਲਈ 31 ਜੁਲਾਈ 2020 ਤੱਕ ਵਧਾ ਦਿੱਤੀ ਗਈ ਹੈ। ਪਹਿਲਾਂ ਇਸ ਦੀ ਆਖਰੀ ਤਾਰੀਖ 30 ਜੂਨ ਸੀ।

2019-20 ਲਈ ਵੀ ਆਈ.ਟੀ.ਆਰ. ਦੀ ਮਿਤੀ ਵਧਾਈ ਗਈ

ਵਿੱਤੀ ਸਾਲ 2019-20 ਲਈ ਟੈਕਸ ਰਿਟਰਨ ਦਾਖਲ ਕਰਨ ਦੀ ਤਰੀਕ 30 ਨਵੰਬਰ 2020 ਤੱਕ ਵਧਾ ਦਿੱਤੀ ਗਈ ਹੈ। ਇਸਦਾ ਅਰਥ ਹੈ ਕਿ ਰਿਟਰਨ ਜੋ 31 ਜੁਲਾਈ ਅਤੇ 31 ਅਕਤੂਬਰ 2020 ਤੱਕ ਦਾਖਲ ਕੀਤੀ ਜਾਣੀ ਸੀ, ਹੁਣ 30 ਨਵੰਬਰ ਤੱਕ ਦਾਖਲ ਕੀਤੀ ਜਾ ਸਕਦੀ ਹੈ।

31 ਮਾਰਚ 2021 ਤੱਕ ਕਰਵਾਓ ਪੈਨ-ਅਧਾਰ ਲਿੰਕ 

ਪੈਨ-ਆਧਾਰ ਜੋੜਨ ਦੀ ਆਖਰੀ ਤਾਰੀਖ ਵੀ ਵਧਾ ਕੇ 31 ਮਾਰਚ 2021 ਕਰ ਦਿੱਤੀ ਗਈ ਹੈ। ਇਸ ਦੀ ਆਖਰੀ ਮਿਤੀ ਇਸ ਸਮੇਂ 30 ਜੂਨ ਨੂੰ ਖਤਮ ਹੋ ਰਹੀ ਸੀ। ਜੇ ਆਖ਼ਰੀ ਤਾਰੀਖ਼ ਤੋਂ ਪਹਿਲਾਂ ਪੈਨ-ਅਧਾਰ ਨੂੰ ਨਹੀਂ ਜੋੜਿਆ ਜਾਂਦਾ ਤਾਂ ਪੈਨ ਕਾਰਡ ਨੂੰ ਬੇਕਾਰ ਮੰਨਿਆ ਜਾਵੇਗਾ।

ਫਾਰਮ 16 ਜਾਰੀ ਕਰਨ ਦੀ ਤਰੀਕ ਵੀ ਵਧਾਈ ਗਈ

ਇਨਕਮ ਟੈਕਸ ਵਿਭਾਗ ਦੁਆਰਾ ਟੀਡੀਐਸ ਕਟੌਤੀ ਕਰਨ ਦਾ ਸਰਟੀਫਿਕੇਟ ਯਾਨੀ ਕਿ ਫਾਰਮ 16 ਅਤੇ ਫਾਰਮ 16 ਏ ਜਾਰੀ ਕਰਨ ਦੀ ਆਖ਼ਰੀ ਤਾਰੀਖ਼ ਵੀ 15 ਅਗਸਤ 2020 ਕਰ ਦਿੱਤੀ ਗਈ ਹੈ।

ਸਵੈ-ਮੁਲਾਂਕਣ ਦੀ ਤਾਰੀਖ ਵਧਾਈ ਗਈ

ਛੋਟੇ ਅਤੇ ਦਰਮਿਆਨੇ ਟੈਕਸਦਾਤਾਵਾਂ ਨੂੰ ਰਾਹਤ ਪ੍ਰਦਾਨ ਦੇਣ ਲਈ ਆਮਦਨ ਕਰ ਵਿਭਾਗ ਨੇ 1 ਲੱਖ ਰੁਪਏ ਤੱਕ ਦੇ ਟੈਕਸਦਾਤਾਵਾਂ ਲਈ ਸਵੈ ਮੁਲਾਂਕਣ ਟੈਕਸ ਦੀ ਅਦਾਇਗੀ ਦੀ ਆਖਰੀ ਤਰੀਕ ਵੀ ਵਧਾ ਦਿੱਤੀ ਗਈ ਹੈ। ਨਵੀਂ ਮਿਤੀ ਹੁਣ 30 ਨਵੰਬਰ 2020 ਹੈ।

ਇਹ ਵੀ ਪੜ੍ਹੋ : ਲਓ ਜੀ ਆ ਗਿਆ 'Fair & Lovely ' ਦਾ ਨਵਾਂ ਨਾਮ, Emami ਨੇ ਇਸ ਨਾਮ 'ਤੇ ਜ਼ਾਹਰ ਕੀਤਾ ਇਤਰਾਜ਼

ਇਹ ਵੀ ਪੜ੍ਹੋ : 'ਐਪਸ ਬੈਨ' 'ਤੇ ਚੀਨ ਦੀ ਧਮਕੀ; ਕਿਹਾ-ਵੱਡੇ ਨੁਕਸਾਨ ਲਈ ਤਿਆਰ ਰਹੇ ਭਾਰਤ


Harinder Kaur

Content Editor

Related News