'ਅਮੂਲ ਗਰਲ' ਨੇ ਇਸ ਖ਼ਾਸ ਅੰਦਾਜ਼ 'ਚ ਕੀਤਾ ਰਾਫੇਲ ਜਹਾਜ਼ਾਂ ਦਾ ਸਵਾਗਤ, ਲੋਕਾਂ ਨੇ ਕੀਤੀ ਤਾਰੀਫ਼

Wednesday, Jul 29, 2020 - 05:47 PM (IST)

'ਅਮੂਲ ਗਰਲ' ਨੇ ਇਸ ਖ਼ਾਸ ਅੰਦਾਜ਼ 'ਚ ਕੀਤਾ ਰਾਫੇਲ ਜਹਾਜ਼ਾਂ ਦਾ ਸਵਾਗਤ, ਲੋਕਾਂ ਨੇ ਕੀਤੀ ਤਾਰੀਫ਼

ਨਵੀਂ ਦਿੱਲੀ : ਫਰਾਂਸ ਤੋਂ 5 ਰਾਫੇਲ ਲੜਾਕੂ ਜਹਾਜ਼ਾਂ ਨੇ ਬੁੱਧਵਾਰ ਨੂੰ ਯਾਨੀ ਕਿ ਅੱਜ ਭਾਰਤ ਪਹੁੰਚ ਗਏ ਹਨ। ਇਨ੍ਹਾਂ ਰਾਫੇਲ ਲੜਾਕੂ ਜਹਾਜ਼ਾਂ ਨੇ ਅੰਬਾਲਾ ਦੇ ਏਅਰਬੇਸ 'ਤੇ ਸੁਰੱਖਿਅਤ ਲੈਂਡਿੰਗ ਕੀਤੀ ਹੈ। ਜਹਾਜ਼ਾਂ ਦੇ ਸਵਾਗਤ ਲਈ ਬੇਸ 'ਤੇ ਵਾਟਰ ਸੈਲਿਊਟ ਦਿੱਤਾ ਗਿਆ। ਇਸ ਮੌਕੇ 'ਤੇ ਦੇਸ਼ ਭਰ ਵਿਚ ਖੁਸ਼ੀ ਦੀ ਲਹਿਰ ਹੈ। ਰਾਫੇਲ ਦੇ ਭਾਰਤ ਵਿਚ ਆਉਣ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਸ ਦੀ ਖ਼ੂਬ ਚਰਚਾ ਹੋਈ। ਟਵਿਟਰ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਲੋਕਾਂ ਨੇ ਜੰਮ ਕੇ ਪ੍ਰਤੀਕਿਰਿਆ ਦਿੱਤੀ ਹੈ। ਤਾਂ ਅਜਿਹੇ ਵਿਚ ਹਰ ਵੱਡੇ ਇੰਵੈਂਟ ਵਿਚ ਆਪਣੀ ਮੌਜੂਦਗੀ ਦਰਜ ਕਰਾਉਣ ਵਾਲਾ ਅਮੂਲ ਕਿਵੇਂ ਪਿੱਛ ਰਹਿ ਜਾਂਦਾ। ਹਰ ਵਾਰ ਦੀ ਤਰ੍ਹਾਂ ਅਮੂਲ ਗਰਲ ਨੇ ਰਾਫੇਲ ਜਹਾਜ਼ ਦੇ ਭਾਰਤ ਵਿਚ ਆਉਣ 'ਤੇ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।

ਇਹ ਵੀ ਪੜ੍ਹੋ: ਹਵਸ ਦੇ ਭੁੱਖਿਆਂ ਨੇ ਬਿੱਲੀ ਨੂੰ ਵੀ ਨਾ ਬਖ਼ਸ਼ਿਆ, ਇਕ ਹਫ਼ਤੇ ਤੱਕ ਕੀਤਾ ਗੈਂਗਰੇਪ

PunjabKesari

ਅਮੂਲ ਨੇ ਆਪਣੀ ਪ੍ਰਸਿੱਧ ਕਾਰਟੂਨ ਗਰਲ ਅਮੂਲ ਗਰਲ ਦੀ ਏਅਰਫੋਰਸ ਡਰੈੱਸ ਵਿਚ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜੋ ਰਾਫੇਲ ਜਹਾਜ਼ ਨਾਲ ਖੜ੍ਹੀ ਹੈ ਅਤੇ ਉਸ ਦੇ ਹੱਥ ਵਿਚ ਏਅਰਫੋਰਸ ਦਾ ਹੈਲਮਟ  ਹੈ। ਇਸ ਤਸਵੀਰ 'ਤੇ ਲਿਖਿਆ ਗਿਆ ਹੈ- Jab We Jet !

ਇਹ ਵੀ ਪੜ੍ਹੋ: ਦੱਖਣੀ ਅਫ਼ਰੀਕਾ 'ਚ ਭਾਰਤੀ ਮੂਲ ਦੇ 2 ਭਰਾਵਾਂ ਦੀ ਕੋਰੋਨਾ ਨਾਲ ਮੌਤ

PunjabKesari

ਇਹ ਵੀ ਪੜ੍ਹੋ: 1 ਅਗਸਤ ਤੋਂ ਬਦਲ ਜਾਣਗੇ ਇਹ ਨਿਯਮ, ਤੁਹਾਡੇ ਪੈਸਿਆਂ ਨਾਲ ਜੁੜਿਆ ਹੈ ਮਾਮਲਾ

ਕੁੱਝ ਸਮਾਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਏ ਇਸ ਸਕੈੱਚ ਨੂੰ ਹੁਣ ਤੱਕ 8,700 ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ ਅਤੇ ਇਸ ਦੀ ਗਿਣਤੀ ਵੱਧਦੀ ਜਾ ਰਹੀ ਹੈ। ਲੋਕ ਇਸ ਸਕੈੱਚ 'ਤੇ ਜੰਮ ਕੇ ਕੁਮੈਂਟਰ ਵੀ ਕਰ ਰਹੇ ਹਨ ਅਤੇ ਇਸ ਦੀ ਤਾਰੀਫ਼ ਵੀ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ: ਇਕ ਵਾਰ ਮੁੜ ਨੌਕਰੀ ਅਤੇ ਤਨਖ਼ਾਹ ‘ਚ ਕਟੌਤੀ ਕਰਨ ਨੂੰ ਤਿਆਰ ਹਨ ਕੰਪਨੀਆਂ


author

cherry

Content Editor

Related News