ਹੁਣ ਪਿੰਡਾਂ ''ਚ ਵੀ ਖੁੱਲਣਗੇ ਅਮੂਲ ਕੈਫੇ, ਮਿਲਣਗੇ ਆਈਸਕ੍ਰੀਮ ਸਮੇਤ ਸਾਰੇ ਡੇਅਰੀ ਉਤਪਾਦ
Saturday, Oct 19, 2019 - 11:53 AM (IST)

ਨਵੀਂ ਦਿੱਲੀ — ਜਲਦੀ ਹੀ ਦੇਸ਼ ਦੇ ਪਿੰਡਾਂ 'ਚ ਵੀ ਸ਼ਹਿਰਾਂ ਦੀ ਤਰ੍ਹਾਂ ਆਈਸਕ੍ਰੀਮ ਸਮੇਤ ਸਾਰੇ ਡੇਅਰੀ ਉਤਪਾਦ ਮਿਲਿਆ ਕਰਨਗੇ। ਇਸ ਨੂੰ ਲੈ ਕੇ ਕਾਮਨ ਸਰਵਿਸ ਸੈਂਟਰ(CSC) ਅਤੇ ਗੁਜਰਾਤ ਬੇਸਡ ਅਮੂਲ ਵਿਚਕਾਰ ਕਰਾਰ ਹੋਇਆ ਹੈ ਜਿਸ ਨਾਲ ਕੋਈ ਵੀ CSC ਚਲਾਉਣ ਵਾਲਾ ਪੇਂਡੂ ਪੱਧਰ ਦਾ ਉੱਦਮੀ(VLE) ਅਮੂਲ ਕੈਫੇ ਖੋਲ੍ਹ ਸਕੇਗਾ। ਕੈਫੇ ਖੋਲ੍ਹਣ ਲਈ ਅਮੂਲ ਵਲੋਂ VLE ਨੂੰ ਪੂਰੀ ਤਕਨੀਕੀ ਸਹਾਇਤਾ ਦਿੱਤੀ ਜਾਵੇਗੀ।
ਪਹਿਲੇ ਪੜਾਅ 'ਚ ਖੋਲ੍ਹੇ ਜਾਣਗੇ 100 ਅਮੂਲ ਕੈਫੇ
CSC ਪਿੰਡਾਂ ਵਿਚ ਸਰਕਾਰੀ ਸੇਵਾਵਾਂ ਨੂੰ ਡਿਜੀਟਲ ਤਰੀਕੇ ਨਾਲ ਪਹੁੰਚਾਉਣ 'ਚ ਮਦਦ ਕਰਦਾ ਹੈ। ਦੇਸ਼ ਭਰ 'ਚ ਕਰੀਬ 3.5 ਲੱਖ CSC ਸੈਂਟਰ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਸਾਰੇ CSC ਸੈਂਟਰ 'ਤੇ ਅਮੂਲ ਦੇ ਆਊਟਲੈੱਟ ਖੋਲ੍ਹੇ ਜਾ ਸਕਣਗੇ। ਪਹਿਲੇ ਪੜ੍ਹਾਅ 'ਚ ਗੁਜਰਾਤ 'ਚ 100 ਅਮੂਲ ਕੈਫੇ ਖੋਲ੍ਹੇ ਜਾਣਗੇ। ਇਸ ਤੋਂ ਬਾਅਦ ਜਲਦੀ ਹੀ ਦੇਸ਼ ਦੇ ਬਾਕੀ ਦੇ ਸੂਬਿਆਂ 'ਚ ਵੀ ਇਸ ਤਰ੍ਹਾਂ ਦੇ ਕੈਫੇ ਖੋਲ੍ਹੇ ਜਾਣਗੇ। ਅਮੂਲ ਦੇ ਨਾਲ ਇਸ ਤਰ੍ਹਾਂ ਦੇ ਕੈਫੇ ਦੇਸ਼ ਭਰ ਖੋਲ੍ਹਣ ਦਾ ਕਰਾਰ ਹੋਇਆ ਹੈ।
ਇਨ੍ਹਾਂ ਚੀਜ਼ਾਂ ਦੀ ਹੋਵੇਗੀ ਜ਼ਰੂਰਤ
ਅਮੂਲ ਕੈਫੇ ਖੋਲ੍ਹਣ ਲਈ VLE ਨੂੰ ਦੋ ਫਰੀਜ਼ਰ ਦੀ ਜ਼ਰੂਰਤ ਹੋਵੇਗੀ। ਇਸ ਵਿਚੋਂ ਇਕ ਫਰਿੱਜ ਆਈਸਕ੍ਰੀਮ ਰੱਖਣ ਲਈ ਹੋਵੇਗਾ ਅਤੇ ਦੂਜਾ ਡੇਅਰੀ ਉਤਪਾਦ ਰੱਖਣ ਲਈ ਹੋਵੇਗਾ। ਹਾਲਾਂਕਿ VLE ਨੂੰ ਅਮੂਲ ਕੈਫੇ ਖੋਲ੍ਹਣ ਲਈ ਸਕਿਊਰਿਟੀ ਡਿਪਾਜ਼ਿਟ ਦੇ ਤੌਰ 'ਤੇ 25,000 ਹਜ਼ਾਰ ਰੁਪਏ ਜਮ੍ਹਾ ਕਰਵਾਉਣੇ ਹੋਣਗੇ।