ਅਮਰੀਕੀ ਬਾਜ਼ਾਰਾਂ ''ਚ ਹਫਤੇ ਭਰ ਰਹੀ ਬਹਾਰ
Monday, Feb 19, 2018 - 08:20 AM (IST)
ਵਾਸ਼ਿੰਗਟਨ— ਸ਼ੁੱਕਰਵਾਰ ਨੂੰ ਹਲਕੀ ਤੇਜ਼ੀ ਨਾਲ ਬੰਦ ਹੋਣ ਦੇ ਬਾਵਜੂਦ ਅਮਰੀਕੀ ਬਾਜ਼ਾਰਾਂ ਨੇ ਹਫਤਾਵਾਰੀ ਚੰਗਾ ਪ੍ਰਦਰਸ਼ਨ ਕੀਤਾ ਹੈ। ਬੀਤੇ ਹਫਤੇ ਡਾਓ ਜੋਂਸ ਅਤੇ ਐੱਸ. ਐਂਡ. ਪੀ.-500 ਇੰਡੈਕਸ ਲਗਾਤਾਰ ਤੇਜ਼ੀ 'ਚ ਰਹੇ ਨਵੰਬਰ 2016 ਤੋਂ ਬਾਅਦ ਡਾਓ ਲਈ ਇਹ ਸਭ ਤੋਂ ਚੰਗਾ ਹਫਤਾ ਰਿਹਾ। ਹਾਲਾਂਕਿ ਡਾਓ ਹਾਲੇ ਵੀ 26 ਜਨਵਰੀ 2018 ਨੂੰ ਆਲਟਾਈਮ ਹਾਈ ਦੇ ਉੱਚ ਪੱਧਰ ਤੋਂ ਤਕਰੀਬਨ 1,390 ਪੁਆਇੰਟ ਹੇਠਾਂ ਹੈ। 26 ਜਨਵਰੀ 2018 ਨੂੰ ਡਾਓ ਆਲਟਾਈਮ ਹਾਈ 26,616.71 'ਤੇ ਬੰਦ ਹੋਇਆ ਸੀ। ਹਫਤੇ 'ਚ ਡਾਓ ਨੇ 4.25 ਫੀਸਦੀ, ਐੱਸ. ਐਂਡ. ਪੀ.-500 ਇੰਡੈਕਸ ਨੇ 4.30 ਫੀਸਦੀ ਅਤੇ ਨੈਸਡੈਕ ਨੇ 5.31 ਫੀਸਦੀ ਦੀ ਮਜ਼ਬੂਤੀ ਦਰਜ ਕੀਤੀ ਹੈ।
ਹਾਲਾਂਕਿ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਡਾਓ 19 ਅੰਕ ਵਧ ਕੇ 25,219.38 ਡਾਲਰ 'ਤੇ ਬੰਦ ਹੋਇਆ। ਇਸ ਦੌਰਾਨ ਫਾਈਜਰ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸਟਾਕ ਰਿਹਾ। ਡਾਓ 'ਚ ਲਗਾਤਾਰ ਛੇ ਦਿਨ ਮਜ਼ਬੂਤੀ ਰਹੀ। ਐੱਸ. ਐਂਡ. ਪੀ.-500 ਸਿਰਫ 0.04 ਫੀਸਦੀ ਵਧ ਕੇ 2,732.22 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਇਸ ਦੌਰਾਨ ਨੈਸਡੈਕ ਕੰਪੋਜ਼ਿਟਸ ਪੰਜ ਦਿਨਾਂ ਦੀ ਤੇਜ਼ੀ ਗੁਆਉਂਦੇ ਹੋਏ 0.2 ਫੀਸਦੀ ਘੱਟ ਕੇ 7,239.47 'ਤੇ ਬੰਦ ਹੋਇਆ। ਹੁਣ ਨਿਵੇਸ਼ਕਾਂ ਦੀ ਨਜ਼ਰ 21 ਫਰਵਰੀ ਯਾਨੀ ਬੁੱਧਵਾਰ ਨੂੰ ਫੈਡਰਲ ਰਿਜ਼ਰਵ ਦੀ ਮਾਨਿਟਰੀ ਪਾਲਿਸੀ ਰਿਵਿਊ ਬੈਠਕ 'ਤੇ ਰਹੇਗੀ।