ਅਮਰੀਕੀ ਬਾਜ਼ਾਰ ''ਚ ਮੁਨਾਫਾ ਹਾਵੀ, ਡਾਓ 112 ਅੰਕ ਵਧ ਕੇ ਬੰਦ

Thursday, Oct 26, 2017 - 09:04 AM (IST)

ਅਮਰੀਕੀ ਬਾਜ਼ਾਰ ''ਚ ਮੁਨਾਫਾ ਹਾਵੀ, ਡਾਓ 112 ਅੰਕ ਵਧ ਕੇ ਬੰਦ

ਨਵੀਂ ਦਿੱਲੀ—ਬੁੱਧਵਾਰ ਦੇ ਕਾਰੋਬਾਰੀ ਪੱਧਰ 'ਚ ਅਮਰੀਕੀ ਬਾਜ਼ਾਰ 'ਚ ਮੁਨਾਫਾ ਵਸੂਲੀ ਹਾਵੀ ਹੁੰਦੀ ਨਜ਼ਰ ਆਈ। ਅਨੁਮਾਨ ਤੋਂ ਖਰਾਬ ਨਤੀਜਿਆਂ ਦੇ ਚੱਲਦੇ ਅਮਰੀਕੀ ਬਜ਼ਾਰਾਂ 'ਚ ਨਿਰਾਸ਼ਾ ਦਾ ਮਾਹੌਲ ਦੇਖਣ ਨੂੰ ਮਿਲਿਆ। ਨਾਲ ਹੀ ਬਾਂਡ ਯੀਲਡ ਵਧਣ ਦੀ ਚਿੰਤਾ ਤੋਂ ਵੀ ਬਾਜ਼ਾਰ ਦਾ ਮੂਡ ਵਿਗੜਦਾ ਨਜ਼ਰ ਆਇਆ। ਬਾਜ਼ਾਰ 0.5 ਫੀਸਦੀ ਡਿੱਗ ਕੇ ਬੰਦ ਹੋਏ ਹਨ। 
ਡਾਓ ਜੋਂਸ 112.3 ਅੰਕ ਭਾਵ 0.5 ਫੀਸਦੀ ਦੀ ਕਮਜ਼ੋਰੀ ਨਾਲ 23,329.5 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 34.5 ਅੰਕ ਭਾਵ ਯਾਨੀ 0.5 ਫੀਸਦੀ ਡਿੱਗ ਕੇ 6,563.9 ਦੇ ਪੱਧਰ 'ਤੇ ਬੰਦ ਹੋਇਆ ਹੈ। ਐਸ ਐਂਡ ਪੀ 500 ਇੰਡੈਕਸ 12 ਅੰਕ ਯਾਨੀ 0.5 ਫੀਸਦੀ ਦੀ ਗਿਰਾਵਟ ਦੇ ਨਾਲ 2,557.15 ਦੇ ਪੱਧਰ 'ਤੇ ਬੰਦ ਹੋਇਆ ਹੈ।


Related News