ਏਲਨ ਮਸਕ ਦੇ ਟਵਿਟਰ ''ਚ 80 ਫ਼ੀਸਦੀ ਕਰਮਚਾਰੀਆਂ ਦੀ ਕਮੀ

Saturday, Jan 21, 2023 - 03:25 PM (IST)

ਏਲਨ ਮਸਕ ਦੇ ਟਵਿਟਰ ''ਚ 80 ਫ਼ੀਸਦੀ ਕਰਮਚਾਰੀਆਂ ਦੀ ਕਮੀ

ਵਾਸ਼ਿੰਗਟਨ- ਅਮਰੀਕੀ ਉਦਯੋਗਪਤੀ ਏਲਨ ਮਸਕ ਦੇ ਟਵਿਟਰ ਦੀ ਪ੍ਰਾਪਤੀ ਤੋਂ ਬਾਅਦ ਤੋਂ ਕਰਮਚਾਰੀਆਂ ਦੀ ਗਿਣਤੀ 'ਚ ਲਗਭਗ 80 ਫ਼ੀਸਦੀ ਦੀ ਕਮੀ ਆਈ ਹੈ। ਸੀ.ਐੱਨ.ਬੀ.ਸੀ. ਨੇ ਅੰਦਰੂਨੀ ਕੰਪਨੀ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਇਹ ਰਿਪੋਰਟ ਦਿੱਤੀ। ਰਿਪੋਰਟ ਮੁਤਾਬਕ ਅਕਤੂਬਰ 2022 ਦੇ ਅੰਤ 'ਚ ਮਸਕ ਦੇ ਟਵਿਟਰ ਦੇ 44 ਅਰਬ ਡਾਲਰ ਦੀ ਪ੍ਰਾਪਤੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸੈਨ ਫ੍ਰਾਂਸਿਸਕੋ ਸਥਿਤ ਕੰਪਨੀ 'ਚ ਲਗਭਗ 7500 ਕਰਮਚਾਰੀ ਸਨ ਪਰ ਇਹ ਗਿਣਤੀ ਘਟ ਕੇ ਲਗਭਗ 1300 ਸਰਗਰਮ ਕਰਮਚਾਰੀਆਂ ਤਕ ਹੋ ਗਈ ਹੈ। 
ਰਿਪੋਰਟ 'ਚ ਕਿਹਾ ਗਿਆ ਹੈ ਕਿ ਟਵਿਟਰ ਦੇ ਕੋਲ 550 ਤੋਂ ਘੱਟ ਪੂਰਨਕਾਲਿਕ ਇੰਜੀਨੀਅਰ ਹਨ ਅਤੇ ਸੁਰੱਖਿਆ ਟੀਮ 'ਚ 20 ਤੋਂ ਜ਼ਿਆਦਾ ਕਰਮਚਾਰੀ ਸ਼ਾਮਲ ਹਨ ਅਤੇ ਕੰਪਨੀ ਦੇ ਕੋਲ ਲਗਭਗ 1,400 ਗੈਰ-ਕੰਮ ਕਰਨ ਵਾਲੇ ਕਮਰਚਾਰੀ ਵੀ ਹਨ ਜਿਨ੍ਹਾਂ ਨੂੰ ਅਜੇ ਵੀ ਭੁਗਤਾਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੰਪਨੀ ਦੇ 1300 ਕਮਰਚਾਰੀਆਂ 'ਚੋਂ ਲਗਭਗ 75 ਛੁੱਟੀ 'ਤੇ ਹਨ, ਜਿਨ੍ਹਾਂ 'ਚੋਂ 40 ਇੰਜੀਨੀਅਰ ਹਨ। ਮਸਕ ਨੇ ਕੰਪਨੀ ਦੇ ਦਿਨ-ਪ੍ਰਤੀਦਿਨ ਦੇ ਸੰਚਾਲਨ 'ਚ ਬਦਲਾਅ ਕਰਨ ਦੇ ਨਾਲ ਹੀ ਕਈ ਕਰਮਚਾਰੀਆਂ ਨੂੰ ਬਾਹਰ ਕਰ ਦਿੱਤਾ ਹੈ। 


author

Aarti dhillon

Content Editor

Related News